ਜ਼ਿਲ੍ਹਾ ਕਾਂਗਰਸ ਪਟਿਆਲਾ ਦੀ ਮੀਟਿੰਗ ਵਿੱਚ ਪਹੁੰਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ

ਜ਼ਿਲ੍ਹਾ ਕਾਂਗਰਸ ਪਟਿਆਲਾ ਦੀ ਮੀਟਿੰਗ ਵਿੱਚ ਪਹੁੰਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ

ਗੁਰਸ਼ਰਨ ਕੌਰ ਰੰਧਾਵਾ ਤੇ ਨਰੇਸ਼ ਦੁੱਗਲ ਨੇ ਕੀਤੀ ਅਗਵਾਈ

 (ਪਟਿਆਲਾ 23 ਫਰਵਰੀ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਅੱਜ ਪਟਿਆਲਾ ਵਿਖੇ ਜ਼ਿਲ੍ਹਾ ਕਾਂਗਰਸ ਦੀ ਮੀਟਿੰਗ ਗੁਰਸ਼ਰਨ ਕੌਰ ਰੰਧਾਵਾ ਅਤੇ ਨਰੇਸ਼ ਦੁੱਗਲ ਦੀ ਅਗਵਾਈ ਹੇਠ ਹੋਟਲ ਇਕਬਾਲ ਇਨ ਵਿਖੇ ਹੋਈ। ਜਿਸ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪੰਜਾਬ ਕਾਂਗਰਸ ਦੇ ਸਹਿ ਇੰਚਾਰਜ ਹੀਨਾ ਕਾਵਰੇ ਨੇ ਮੀਟਿੰਗ ਚ ਦੱਸਿਆ ਕਿ 28 ਫਰਵਰੀ ਨੂੰ ਕਾਂਗਰਸ ਪਾਰਟੀ ਵੱਲੋਂ ਬਰਨਾਲਾ ਵਿਖੇ ਮਨਰੇਗਾ ਬਚਾਓ ਸੰਗਰਾਮ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪਹੁੰਚ ਰਹੇ ਹਨ। ਉਨਾਂ ਨਾਲ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ, ਸਾਰੇ ਸਹਿ ਇੰਚਾਰਜ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਰਾਜਸਥਾਨ ਕਾਂਗਰਸ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਡਾ. ਧਰਮਵੀਰ ਗਾਂਧੀ ਸਮੇਤ ਪੰਜਾਬ ਦੇ ਸੀਨੀਅਰ ਲੀਡਰ ਪਹੁੰਚ ਰਹੇ ਹਨ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਦੇ ਗਰੀਬ ਲੋਕਾਂ ਨੂੰ ਰੋਜ਼ੀ ਰੋਟੀ ਅਤੇ ਰੁਜ਼ਗਾਰ ਮੁੱਹਈਆ ਕਰਵਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਮਨਰੇਗਾ ਸਕੀਮ ਲਾਗੂ ਕੀਤੀ ਸੀ। ਜਿਸ ਦਾ ਦੇਸ਼ ਦੇ ਸਮੁੱਚੇ ਗਰੀਬਾਂ ਨੂੰ ਵੱਡਾ ਫਾਇਦਾ ਪੁੱਜਿਆ ਹੈ। ਪਰ ਮੋਦੀ ਸਰਕਾਰ ਕਿਸੇ ਨਾ ਕਿਸੇ ਤਰੀਕੇ ਇਸ ਸਕੀਮ ਨੂੰ ਬੰਦ ਕਰਨ ਦੇ ਯਤਨ ਕਰ ਰਹੀ ਹੈ। ਉਨਾਂ ਕਿਹਾ ਕਿ ਦੇਸ਼ ਵਿੱਚ ਕਈ ਅਜਿਹੇ ਸੂਬੇ ਹਨ, ਜਿਹੜੇ ਕਰਜੇ ਦੀ ਪੰਡ ਦੇ ਭਾਰ ਥੱਲੇ ਦਬੇ ਹੋਏ ਹਨ ਤੇ ਉਨਾਂ ਦੀ ਆਰਥਿਕ ਸਥਿਤੀ ਬੇਹੱਦ ਕਮਜ਼ੋਰ ਹੈ। ਇਸ ਲਈ ਕਾਂਗਰਸ ਪਾਰਟੀ ਨੇ 90/10 ਦੀ ਰੇਸ਼ੋ ਨਾਲ ਇਹ ਪੈਸਾ ਸਮੂਹ ਸੂਬਿਆਂ ਨੂੰ ਦਿੱਤਾ ਸੀ। ਜਿਸ ਵਿੱਚ ਸੂਬਾ ਸਰਕਾਰ ਨੂੰ ਕੇਵਲ 10% ਹਿੱਸਾ ਪੈਸਾ ਭਰਨਾ ਹੁੰਦਾ ਸੀ। ਮੋਦੀ ਸਰਕਾਰ ਨੇ ਇਹ ਰੇਸ਼ੋ 60/ 40 ਕਰਕੇ ਇਸ ਸਕੀਮ ਨੂੰ ਖਤਮ ਕਰਨ ਦਾ ਇਰਾਦਾ ਕੀਤਾ ਹੈ। ਕਿਉਂਕਿ ਉਨਾਂ ਨੂੰ ਦੇਸ਼ ਦੇ ਕਿਸਾਨ ਮਜ਼ਦੂਰ ਤੇ ਗਰੀਬਾਂ ਨਾਲ ਕਿਸੇ ਵੀ ਤਰ੍ਹਾਂ ਦਾ ਮੋਹ ਨਹੀਂ ਅਤੇ ਉਹ ਕੇਵਲ ਤੇ ਕੇਵਲ ਆਪਣੇ ਪੂੰਜੀਪਤੀ ਦੋਸਤਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ। ਉਨਾਂ ਇਹ ਵੀ ਕਿਹਾ ਕਿ ਇਸ ਸਕੀਮ ਵਿੱਚ ਮਹਾਤਮਾ ਗਾਂਧੀ ਦਾ ਨਾਮ ਬਦਲ ਕੇ ਜੀ ਰਾਮਜੀ ਰੱਖਣਾ ਕੇਵਲ ਲੋਕਾਂ ਨੂੰ ਧਰਮ ਦੇ ਨਾਂ ਤੇ ਭਰਮਾ ਕੇ ਸਕੀਮ ਬੰਦ ਕਰਨ ਦਾ ਤਰੀਕਾ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਕਿਸੇ ਵੀ ਹਾਲਤ ਵਿੱਚ ਇਨਾਂ ਮਾੜੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦੇਵੇਗੀ। ਇਸ ਮੌਕੇ ਪੰਜਾਬ ਕਾਂਗਰਸ ਦੀ ਸਹਿ ਇੰਚਾਰਜ ਹੀਨਾ ਕਾਵਰੇ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਕੇਂਦਰ ਦੀ ਮੋਦੀ ਅਤੇ ਪੰਜਾਬ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ ਅਤੇ ਉਹ ਕਾਂਗਰਸ ਨੂੰ ਸੱਤਾ ਵਿੱਚ ਲਿਆਉਣਾ ਚਾਹੁੰਦੇ ਹਨ।ਇਸ ਮੌਕੇ ਬੀਬੀ ਰੰਧਾਵਾ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਸਰਕਾਰ ਹੋਂਦ ਵਿੱਚ ਆਈ ਹੈ ਉਹ ਦੇਸ਼ ਦੀਆਂ ਸਮੁੱਚੀਆਂ ਸੰਸਥਾਵਾਂ ਤੇ ਕਬਜ਼ਾ ਕਰਕੇ ਉਨਾਂ ਰਾਹੀਂ ਆਮ ਲੋਕਾਂ ਅਤੇ ਵਿਰੋਧੀ ਧਿਰ ਦੇ ਲੀਡਰਾਂ ਉੱਤੇ ਦਬਾਅ ਬਣਾ ਕੇ ਉਨਾਂ ਨੂੰ ਕਾਂਗਰਸ ਨਾਲੋਂ ਤੋੜਨ ਦਾ ਕੰਮ ਕਰ ਰਹੀ ਹੈ।
ਇਸ ਮੌਕੇ ਬੀਬੀ ਰੰਧਾਵਾ ਤੇ ਨਰੇਸ਼ ਦੁੱਗਲ ਨੇ ਸਮੁੱਚੇ ਜਿਲੇ ਦੀ ਲੀਡਰਸ਼ਿਪ ਵੱਲੋਂ 10 ਹਾਜ਼ਰ ਤੋਂ ਵੱਧ ਮਨਰੇਗਾ ਮਜ਼ਦੂਰਾਂ ਤੇ ਲੋਕਾਂ ਨੂੰ ਰੈਲੀ ਵਿੱਚ ਲੈਕੇ ਜਾਣ ਦਾ ਭਰੋਸਾ ਦਿੱਤਾ। ਇਸ ਮੌਕੇ ਸਾਧੂ ਸਿੰਘ ਧਰਮਸੋਤ, ਮਦਨ ਲਾਲ ਜਲਾਲਪੁਰ, ਹਰਦਿਆਲ ਕੰਬੋਜ, ਰਜਿੰਦਰ ਸਿੰਘ, ਮੋਹਿਤ ਮਹਿੰਦਰਾ, ਵਿਸ਼ਨੂੰ ਸ਼ਰਮਾ, ਦਰਬਾਰਾ ਸਿੰਘ, ਨਿਰਮਲ ਭੱਟੀਆਂ, ਨਰਿੰਦਰ ਲਾਲੀ, ਸੰਜੀਵ ਬਿੱਟੂ, ਹਰਵਿੰਦਰ ਖਨੌੜਾ, ਨਛੱਤਰ ਸਿੰਘ, ਬਲਿਹਾਰ ਸਿੰਘ, ਦਰਸ਼ਨ ਸਿੰਘ, ਕੁਲਜੀਤ ਬੇਦੀ, ਮਨਜੀਤ ਝਲਬੂਟੀ, ਅਮਿਤ ਬਾਵਾ, ਤਜਿੰਦਰ ਲਾਡੀ, ਦੁਰਲੱਭ ਸਿੱਧੂ, ਰਾਜੇਸ਼ ਮੰਡੋਰਾ, ਕੇ.ਕੇ ਸਹਿਗਲ, ਸੁਰੇਸ਼ ਗੋਗੀਆ, ਰਛਪਾਲ ਸਿੰਘ, ਰਾਜਾ ਸਰਾਉ, ਬਿੱਟੂ ਸ਼ਾਹਪੁਰ, ਹਰਦੀਪ ਕੁਲਾਰਾਂ, ਕਾਨ ਸਿੰਘ ਰਾਣਾ, ਮਾਈਕਲ ਗਾਗੋਵਾਲ, ਹਰਵਿੰਦਰ ਮਾਹਲ, ਗੁਰਪ੍ਰੀਤ ਬੈਦਵਾਨ ਪੀਏ, ਕੁੱਕੂ ਰਾਠੀਆਂ, ਰਤਨਜੀਤ ਸਿੰਘ, ਦੀਪੂ ਭੰਡਾਰੀ, ਹਨੀ ਜ਼ਾਫਰਪੁਰ, ਕੁਲਦੀਪ ਕਾਲ਼ਾ, ਨਵਦੀਪ ਰਾਮਗੜ੍ਹ ਸਮੇਤ ਅਨੇਕਾਂ ਕਾਂਗਰਸੀ ਹਾਜ਼ਰ ਰਹੇ।

More From Author

ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨ / पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ / मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह

ਸਮਾਜ ਸੇਵੀ ਨੀਰਜ ਬਾਂਸਲ ਦੇ ਪੁੱਤਰ ਦਾ ਵਿਆਹ ਸੰਪੰਨ

ਵਿਧਾਇਕ ਕੋਹਲੀ ਅਤੇ ਮੇਅਰ ਗੋਗੀਆ ਵੱਲੋਂ ਪਟਿਆਲਾ ‘ ਚ ਕਰੀਬ 6 ਕਰੋੜ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ 

Leave a Reply

Your email address will not be published. Required fields are marked *

Recent Posts