ਇਜ਼ਰਾਇਲ–ਇਰਾਨ ਸੰਘਰਸ਼ ਦਰਮਿਆਨ ਭਾਰਤੀਆਂ ਨੂੰ ਲੈ ਕੇ ਉਡਾਣਾਂ ਭਾਰਤ ਪਹੁੰਚੀਆਂ

ਇਜ਼ਰਾਇਲ–ਇਰਾਨ ਸੰਘਰਸ਼ ਦਰਮਿਆਨ ਭਾਰਤੀਆਂ ਨੂੰ ਲੈ ਕੇ ਉਡਾਣਾਂ ਭਾਰਤ ਪਹੁੰਚੀਆਂ

(ਨਵੀਂ ਦਿੱਲੀ, 3 ਮਾਰਚ – ਨਵਨੀਤ ਬੰਸਲ, ਨਿਊਜ਼ ਰੂਮ 7) ਸੰਘਰਸ਼ ਅਤੇ ਜੰਗ ਪ੍ਰਭਾਵਿਤ ਮੱਧ ਪੂਰਬ ਤੋਂ ਇੱਕ ਰੈਸਕਿਉ ਉਡਾਣ ਅੱਜ ਨਵੀਂ ਦਿੱਲੀ ਪਹੁੰਚੀ, ਜਿਸ ਰਾਹੀਂ 300 ਤੋਂ ਵੱਧ ਜੰਗ ਵਿੱਚ ਫ਼ਸੇ ਹੋਏ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਂਦਾ ਗਿਆ। ਦੁਬਈ ਅਤੇ ਅਬੂਧਾਬੀ ਤੋਂ ਸੀਮਿਤ ਵਪਾਰਕ ਉਡਾਣ ਸੇਵਾਵਾਂ ਵੀ ਦੁਬਾਰਾ ਸ਼ੁਰੂ ਹੋ ਗਈਆਂ ਹਨ, ਜਿਸ ਨਾਲ ਪ੍ਰਭਾਵਿਤ ਯਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਕੇਂਦਰ ਸਰਕਾਰ ਨੇ ਵਾਪਸੀ ਦੇ ਯਤਨਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ ਅਤੇ ਮਨਿਸਟਰੀ ਆਫ ਹੋਮ ਅਤੇ ਐਕਸਟਰਨਲ ਅਫੇਅਰਜ ਖਾੜੀ ਦੇਸ਼ਾਂ ਵਿੱਚ ਭਾਰਤੀ ਰਾਜਦੂਤਾਂ ਨਾਲ ਪੂਰਾ ਸਹਿਯੋਗ ਕਰ ਰਹੀ ਹੈ ਤਾਂ ਜੋ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਹਵਾਈ ਖੇਤਰ ਪਾਬੰਦੀਆਂ ਅਤੇ ਉਡਾਣਾਂ ਦੇ ਰੱਦ ਹੋਣ ਦੇ ਮੱਦੇਨਜ਼ਰ ਕੰਟਰੋਲ ਰੂਮ ਅਤੇ ਹੈਲਪ ਲਾਈਨ ਸੇਵਾਵਾਂ ਵੀ ਸ਼ੁਰੂ ਕਰ ਦਿੱਤੀਆਂ ਹਨ, ਕਿਉਂਕਿ ਇਜਰਾਇਲ ਅਤੇ ਇਰਾਨ ਦਰਮਿਆਨ ਤਣਾਅ ਵਧ ਰਿਹਾ ਹੈ। ਦਿੱਲੀ ਦੇ ਟਰਮੀਨਲ -3 ‘ਤੇ ਪਰਿਵਾਰਕ ਮੈਂਬਰਾ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਦੋਸਤ ਯਾਤਰੀਆਂ ਨੂੰ ਏਅਰਪੋਰਟ ਗੇਟਾਂ ਰਾਹੀਂ ਬਾਹਰ ਆਉਂਦੇ ਦੇਖ ਕੇ ਭਾਵੁਕ ਹੋ ਗਏ। ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ, ਫੁੱਲਾਂ ਦੇ ਗੁਲਦਸਤੇ ਅਤੇ ਚਿਹਰਿਆਂ ‘ਤੇ ਖੁਸ਼ੀ ਦੀ ਮੁਸਕਾਨ ਸਾਫ਼ ਦਿਖਾਈ ਦਿੱਤੀ। ਆਉਣ ਵਾਲੇ ਦਿਨਾਂ ਇਸ ਸੰਬੰਧੀ ਵਿੱਚ ਹੋਰ ਸਾਰਥਕ ਕਦਮ ਚੁੱਕੇ ਜਾਣ ਦੀ ਸੰਭਾਵਨਾ ਹੈ।

More From Author

ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨ / पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ / मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह

Celebrate Holi with your kanha ji new dresses

8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਨੂੰ , ਅਮਰੀਕਾ ਦੁਆਰਾ ਛੇੜੀ ਜੰਗ ਦੇ ਖਿਲਾਫ ਮਨਾਏਗਾ – ਇਸਤਰੀ ਜਾਗ੍ਰਿਤੀ ਮੰਚ

Leave a Reply

Your email address will not be published. Required fields are marked *

Recent Posts