8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਨੂੰ , ਅਮਰੀਕਾ ਦੁਆਰਾ ਛੇੜੀ ਜੰਗ ਦੇ ਖਿਲਾਫ ਮਨਾਏਗਾ – ਇਸਤਰੀ ਜਾਗ੍ਰਿਤੀ ਮੰਚ

8 ਮਾਰਚ ਨੂੰ ਕੌਮਾਂਤਰੀ ਇਸਤਰੀ ਦਿਵਸ ਨੂੰ , ਅਮਰੀਕਾ ਦੁਆਰਾ ਛੇੜੀ ਜੰਗ ਦੇ ਖਿਲਾਫ ਮਨਾਏਗਾ – ਇਸਤਰੀ ਜਾਗ੍ਰਿਤੀ ਮੰਚ

(ਪਟਿਆਲਾ 3 ਮਾਰਚ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ ) ਇਸਤਰੀ ਜਾਗ੍ਰਿਤੀ ਮੰਚ ਕੌਮਾਂਤਰੀ ਇਸਤਰੀ ਦਿਵਸ 8 ਮਾਰਚ ਨੂੰ ਜਿਲਾ ਪੱਧਰ ਤੇ ਪਟਿਆਲਾ ਵਿਖੇ ਤਰਕਸ਼ੀਲ ਹਾਲ ਵਿੱਚ ਮਨਾਇਆ ਜਾਵੇਗਾ। ਇਸ ਵਿੱਚ ਔਰਤਾਂ ਦੇ ਹੱਕਾਂ ਵਿੱਚ ਲਿਖਣ ਵਾਲੇ ਲੇਖਕਾ ਡਾ. ਅਰਵਿੰਦਰ ਕੌਰ ਕਾਕੜਾ ਮੁੱਖ ਬੁਲਾਰੇ ਦੇ ਤੌਰ ਤੇ ਸ਼ਾਮਿਲ ਹੋਣਗੇ। ਇਹ ਬਾਰੇ ਫੈਸਲਾ ਪਟਿਆਲਾ ਵਿਖੇ ਹੋਈ ਜੱਥੇਬੰਦੀ ਦੀ ਮੀਟਿੰਗ ਵਿੱਚ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂ ਅਮਨ ਦਿਓਲ ਅਤੇ ਸੁਖਜਿੰਦਰ ਕੌਰ ਨੇ ਦੱਸਿਆ ਕੌਮਾਂਤਰੀ ਇਸਤਰੀ ਲਹਿਰ ਅਤੇ ਮੌਜੂਦਾ ਸਮੇਂ ਵਿੱਚ ਇਸਤਰੀ ਵਰਗ ਨੂੰ ਦਰਪੇਸ਼ ਚਣੌਤੀਆਂ ਬਾਰੇ ਗੱਲ ਕਰਨਗੇ। ਸਾਡੇ ਦੇਸ਼ ਵਿੱਚ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਬਹੁਤ ਅਹਿਮ ਬਣਿਆ ਹੋਇਆ ਹੈ। ਔਰਤਾਂ ਉੱਤੇ ਹਿੰਸਾ, ਘਰੇਲੂ ਹਿੰਸਾ,ਦਾਜ ਲਈ ਉਤਪੀੜਨ, ਮਰਦ ਦੇ ਮੁਕਾਬਲੇ ਔਰਤਾਂ ਨਾਲ ਵਿਤਕਰਾ, ਲੜਕੀਆਂ ਦੀ ਪਰਵਰਿਸ਼ ਵਿੱਚ ਵਿਤਕਰਾ ਅਤੇ ਔਰਤਾਂ ਨਾਲ ਬਲਾਤਕਾਰ ਜਿਹੇ ਅਹਿਮ ਮੁੱਦੇ ਹਨ। ਜੋ ਹਰ ਸੰਵੇਦਨਸ਼ੀਲ ਮਨੁੱਖ ਦਾ ਧਿਆਨ ਖਿੱਚਦੇ ਹਨ ਅਤੇ ਅੱਜ ਜੰਗ ਦਾ ਖਤਰਾ ਪੂਰੀ ਦੁਨੀਆਂ ਦੇ ਉੱਤ ਮੰਡਰਾ ਰਿਹਾ ਹੈ। ਉਹ ਦੁਨੀਆ ਪੱਧਰ ਤੇ ਔਰਤਾਂ ਨੂੰ ਹੋਰ ਹਾਸ਼ੀਏ ਉਪਰ ਧੱਕੇਗਾ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚੋਂ ਲੱਖਾਂ ਔਰਤਾਂ ਅਤੇ ਨਾਬਾਲਗ ਲੜਕੀਆਂ ਦਾ ਭੇਦ ਭਰੇ ਹਾਲਾਤਾਂ ਵਿਚ ਲਾਪਤਾ ਹੋ ਜਾਣਾ ਬਹੁਤ ਹੀ ਚਿੰਤਾਜਨਕ ਹੈ। ਪਰ ਸਰਕਾਰਾਂ ਇਸਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ। ਇਸ ਤੋਂ ਬਿਨਾਂ ਅਮਰੀਕਾ ਦੁਆਰਾ ਆਪਣੀ ਚੌਧਰ ਨੂੰ ਸਥਾਪਿਤ ਕਰਨ ਲਈ ਛੇੜੀ ਜੰਗ ਦਾ ਵਿਰੋਧ ਵੀ ਇਸ ਪ੍ਰੋਗਰਾਮ ਦਾ ਕੇਂਦਰ ਰਹੇਗਾ। ਦੂਜੀ ਵਿਸ਼ਵ ਜੰਗ ਵੇਲੇ ਦੁਨੀਆਂ ਦੇ ਪੱਧਰ ਉੱਤੇ ਔਰਤਾਂ ਨੇ ਜੰਗ ਦੇ ਵਿਰੋਧ ਵਿੱਚ ਸ਼ਾਂਤੀ ਅਤੇ ਰੋਟੀ ਦਾ ਨਾਰਾ ਦਿੱਤਾ ਸੀ। ਅੱਜ ਵੀ ਇਹ ਜੰਗ ਦੁਨੀਆਂ ਪੱਧਰ ਉੱਤੇ ਔਰਤਾਂ ਦੀ ਜ਼ਿੰਦਗੀ ਨੂੰ ਹਾਸ਼ੀਏ ਤੇ ਧੱਕੇਗੀ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦਾ ਕੇਂਦਰ ਔਰਤ ਨਾਲ ਸੰਬੰਧਿਤ ਸਾਹਿਤ ਦੀ ਸਟਾਲ ਵੀ ਹੋਵੇਗੀ। ਉਹਨਾਂ ਨੇ ਔਰਤਾਂ ਨੂੰ ਇਸ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਦੀ ਬੇਨਤੀ ਕੀਤੀ ਹੈ।

ਕੈਪਸ਼ਨ : ਮੀਟਿੰਗ ਉਪਰੰਤ ਇਸਤਰੀ ਜਾਗਰਤੀ ਮੰਚ ਦੇ ਆਗੂ।

More From Author

ਇਜ਼ਰਾਇਲ–ਇਰਾਨ ਸੰਘਰਸ਼ ਦਰਮਿਆਨ ਭਾਰਤੀਆਂ ਨੂੰ ਲੈ ਕੇ ਉਡਾਣਾਂ ਭਾਰਤ ਪਹੁੰਚੀਆਂ

ICC Men’s T20 World Cup 2026 Sets New Global Digital Engagement Records

Leave a Reply

Your email address will not be published. Required fields are marked *