ਕਰਨਲ ਬਾਠ ਮਾਮਲੇ ਵਿੱਚ ਦੋਸ਼ੀਆਂ ਦੀ ਜਮਾਨਤ ਅਰਜੀ ਤੇ ਮੋਹਾਲੀ ਦੀ ਅਦਾਲਤ ਵਿੱਚ ਹੋਈ ਸੁਣਵਾਈ

ਕਰਨਲ ਬਾਠ ਮਾਮਲੇ ਵਿੱਚ ਦੋਸ਼ੀਆਂ ਦੀ ਜਮਾਨਤ ਅਰਜੀ ਤੇ ਮੋਹਾਲੀ ਦੀ ਅਦਾਲਤ ਵਿੱਚ ਹੋਈ ਸੁਣਵਾਈ

(ਪਟਿਆਲਾ 3 ਮਾਰਚ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਪਟਿਆਲਾ ਦੇ ਮਸ਼ਹੂਰ ਕਰਨਲ ਪੁਸ਼ਪਿੰਦਰ ਸਿੰਘ ਬਾਠ ਨਾਲ ਕੁੱਟਮਾਰ ਦੇ ਮਾਮਲੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਜਮਾਨਤ ਅਰਜੀ ਤੇ ਮੋਹਾਲੀ ਦੀ ਅਦਾਲਤ ਵਿੱਚ ਸੁਣਵਾਈ ਹੋਈ। ਜਦੋਂ ਕਿ ਕੁਝ ਦਿਨ ਪਹਿਲਾਂ ਹੀ ਸਾਰੇ ਦੋਸ਼ੀਆਂ ਨੂੰ ਇਕ – ਇੱਕ ਲੱਖ ਰੁਪਏ ਦਾ ਨਿੱਜੀ ਬਾਂਡ ਭਰ ਕੇ ਅੰਤਰਿਮ ਜਮਾਨਤ ਮਿਲ ਗਈ ਸੀ। ਇਸ ਦੇ ਨਾਲ ਹੀ ਅਦਾਲਤ ਨੇ ਸੀਬੀਆਈ ਕੋਲੋਂ ਜਵਾਬ ਵੀ ਮੰਗਿਆ ਹੈ।

ਮੋਹਾਲੀ ਕੋਰਟ ਵਿੱਚ ਸੁਣਵਾਈ ਦੌਰਾਨ ਇੰਸਪੈਕਟਰ ਹੈਰੀ ਬੋਪਾਰਾਏ, ਹਰਜਿੰਦਰ ਸਿੰਘ ਢਿੱਲੋਂ ਅਤੇ ਇੰਸਪੈਕਟਰ ਰੋਣੀ ਸਿੰਘ ਆਪਣੇ – ਆਪਣੇ ਵਕੀਲਾਂ ਨਾਲ ਪੇਸ਼ ਹੋਏ। ਆਪਣੇ ਜਵਾਬ ਵਿੱਚ ਸੀਬੀਆਈ ਨੇ ਦੋਸ਼ੀਆਂ ਵੱਲੋਂ ਭੱਜਣ ਦਾ ਖਤਰਾ ਦੱਸਦੇ ਹੋਏ।ਉਹਨਾਂ ਦੇ ਪਾਸਪੋਰਟ ਅਦਾਲਤ ਕੋਲ ਜਮਾ ਕਰਾਉਣ ਦੀ ਮੰਗ ਵੀ ਕੀਤੀ ਹੈ। ਇਸ ਮੰਗ ਤੇ ਵਿਚਾਰ ਕਰਦੇ ਹੋਏ ਮੁਹਾਲੀ ਕੋਰਟ ਨੇ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਪੰਜਾਬ ਪੁਲਿਸ ਦੁਆਰਾ ਦਿੱਤੇ ਗਏ, ਪਹਿਚਾਣ ਪੱਤਰ ਵੀ ਕੇਸ ਰਿਕਾਰਡ ਦੇ ਤੌਰ ਤੇ ਜਮਾ ਕਰਾਉਣ ਨੂੰ ਕਿਹਾ ਹੈ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਅਗਾਮੀ 6 ਮਾਰਚ ਨੂੰ ਨਿਸ਼ਚਿਤ ਕਰ ਦਿੱਤੀ ਗਈ ਹੈ।

More From Author

ਪੀ.ਆਰ.ਟੀ.ਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਬੈਠਕ

Leave a Reply

Your email address will not be published. Required fields are marked *