ਹੀਨਾ ਕਾਵਰੇ ਨੇ ਸੱਦੀ ਪੰਜਾਬ ਮਹਿਲਾ ਕਾਂਗਰਸ ਕਾਰਜਕਾਰਨੀ ਦੀ ਬੈਠਕ

ਪ੍ਰਧਾਨ ਗੁਰਸ਼ਰਨ ਰੰਧਾਵਾ ਦੀ ਅਗਵਾਈ ਹੇਠ ਹੋਈ ਇਕੱਤਰਤਾ

ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਪੰਜਾਬ ਕਾਂਗਰਸ ਦੇ ਕੋ ਇੰਚਾਰਜ ਸ੍ਰੀਮਤੀ ਹੀਨਾ ਕਾਵਰੇ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਮਹਿਲਾ ਕਾਂਗਰਸ ਦੇ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਪੰਜਾਬ ਮਹਿਲਾ ਕਾਂਗਰਸ ਦੀ ਕਾਰਜਕਾਰਨੀ ਬੈਠਕ ਹੋਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਮਹਿਲਾ ਕਾਂਗਰਸ ਆਗੂਆਂ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹੀਨਾ ਕਾਵਰੇ ਨੇ ਕਿਹਾ ਕਿ ਗੁਰਸ਼ਰਨ ਕੌਰ ਰੰਧਾਵਾ ਦੀ ਅਗਵਾਈ ਹੇਠ ਪੰਜਾਬ ਮਹਿਲਾ ਕਾਂਗਰਸ ਨੇ ਔਰਤਾਂ ਤੇ ਬੇਟੀਆਂ ਦੀ ਲੜਾਈ ਨੂੰ ਸੜਕਾਂ ਤੋਂ ਲੈਕੇ ਵਿਧਾਨ ਸਭਾ ਵਿੱਚ ਬਖੂਬੀ ਲੜਿਆ ਹੈ। ਉਹਨਾਂ ਕਿਹਾ ਕਿ ਮਹਿਲਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਅਲਕਾ ਲਾਂਬਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪੰਜਾਬ ਮਹਿਲਾ ਕਾਂਗਰਸ ਨੇ ਸਮੇਂ ਸਮੇਂ ਤੇ ਸੰਸਦ ਦਾ ਘਰਾਓ ਕਰਨ ਲਈ ਵੀ ਆਪਣਾ ਵੱਡਾ ਯੋਗਦਾਨ ਪਾਇਆ ਹੈ। ਉਨਾਂ ਕਿਹਾ ਕਿ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਔਰਤਾਂ ਨੂੰ 33% ਰਿਜਰਵੇਸ਼ਨ ਦੇਣ ਦੇ ਮੁੱਦੇ ਉੱਤੇ ਮੋਦੀ ਸਰਕਾਰ ਲੋਕਾਂ ਦੀਆਂ ਵੋਟਾਂ ਹਾਸਿਲ ਕਰਦੀ ਰਹੀ ਹੈ ਪਰ ਹੁਣ ਸਮਾਂ ਆਉਣ ਤੇ ਲੋਕ ਸਭਾ ਤੇ ਰਾਜ ਸਭਾ ਵਿੱਚ ਬਿੱਲ ਪਾਸ ਹੋਣ ਦੇ ਬਾਵਜੂਦ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਕਿਉਂਕਿ ਮੋਦੀ ਸਰਕਾਰ ਇਸ ਉੱਤੇ ਹੋਰ ਰਾਜਨੀਤੀ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਹੀ ਦੇਸ਼ ਦੀਆਂ ਔਰਤਾਂ ਉੱਤੇ ਹੋ ਰਹੇ ਅੱਤਿਆਚਾਰ ਨੂੰ ਵੀ ਰੋਕਣ ਵਿੱਚ ਨਾਕਾਮਯਾਬ ਰਹੀ ਹੈ ਮੋਦੀ ਸਰਕਾਰ। ਇਸ ਮੌਕੇ ਗੁਰਸ਼ਰਨ ਰੰਧਾਵਾ ਨੇ ਕਿਹਾ ਕਿ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ ਅਤੇ ਅਲਕਾ ਲਾਂਬਾ ਜੀ ਦੀ ਅਗਵਾਈ ਹੇਠ ਪੰਜਾਬ ਮਹਿਲਾ ਕਾਂਗਰਸ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਔਰਤਾਂ ਅਤੇ ਬੇਟੀਆਂ ਨਾਲ ਇੱਕ ਹਜ਼ਾਰ ਰੁਪਏ ਦੇ ਨਾਮ ਉੱਤੇ ਵੱਡਾ ਧੋਖਾ ਕੀਤਾ ਹੈ। ਜਿਸ ਨੂੰ ਲੈਕੇ ਅਸੀਂ ਵਿਧਾਨ ਸਭਾ ਦਾ ਘਰਾਓ ਵੀ ਕੀਤਾ ਸੀ। ਹੀਨਾ ਕਾਵਰੇ ਨੇ ਕਿਹਾ ਕਿ ਮਹਿਲਾ ਕਾਂਗਰਸ ਨੂੰ ਵਿਧਾਨ ਸਭਾ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਚਾਹੀਦਾ ਹੈ। ਉਨਾਂ ਬੀਤੇ ਸਮੇਂ ਵਿੱਚ ਮਹਿਲਾ ਕਾਂਗਰਸ ਵੱਲੋਂ ਔਰਤਾਂ ਦੇ ਹੱਕਾਂ ਲਈ ਕੀਤੇ ਕੰਮਾਂ ਦੀ ਸਲਾਘਾ ਕੀਤੀ। ਉਨਾਂ ਨੇ ਮਹਿਲਾ ਕਾਂਗਰਸ ਦੀ ਕਾਰਜਕਾਰਨੀ ਦੇ ਵਿਚਾਰ ਵੀ ਸੁਣੇ। ਇਸ ਮੌਕੇ ਕਿਰਨ ਗਰੇਵਾਲ, ਸੰਤੋਸ਼ ਸਵੱਦੀ, ਜਸਬੀਰ ਮੂਨਕ, ਗੁਰਦੀਪ ਕੌਰ, ਰੁਪਿੰਦਰ ਕੰਗ, ਸਵਰਨਜੀਤ ਕੌਰ, ਕੰਚਨ ਠਾਕੁਰ, ਸੁਮਨ ਸੈਣੀ , ਬਲਵਿੰਦਰ ਨਿਆਲ਼, ਪੂਜਾ ਗਰਗ, ਦੀਪੀ ਮਾਂਗਟ, ਜਤਿੰਦਰ ਮੂੰਗਾ, ਰੀਨਾ ਚੋਪੜਾ, ਨੀਲਮ ਰਾਣੀ, ਸੰਗੀਤਾ ਧੀਰ, ਰੇਨੂੰ ਸੇਠ, ਰਣਜੀਤ ਬਦੇਸ਼ਾ, ਸੁਖੀ ਬਰਨਾਲਾ, ਸ਼ਿਵਾਨੀ ਸ਼ਰਮਾ, ਗੁਰਦੇਵ ਕੌਰ ਮੋਗਾ , ਹਰਜੀਤ ਗਰਚਾ, ਪ੍ਰਿੰਸੀਪਲ ਅਮਰਜੀਤ, ਪ੍ਰਵੀਨ ਰਾਣਾ, ਨੀਤੂ ਧਾਲੀਵਾਲ, ਐਡ. ਮਧੂ ਰਚਨਾ ਅਤੇ ਮੀਨੂ ਬੱਗਾ ਵੀ ਹਾਜ਼ਰ ਰਹੇ।

More From Author

ਸਾਲ 2025 ਦੌਰਾਨ ਵਿਕਾਸ ਦਾ ‘ਧੁਰਾ’ ਰਿਹਾ ਹਲਕਾ ‘ਧੂਰੀ ਧੂਰੀ ਦਾ ਸਰਬਪੱਖੀ ਵਿਕਾਸ ਕਰਕੇ ਮਾਡਲ ਸ਼ਹਿਰ ਵਜੋਂ ਕੀਤਾ ਗਿਆ ਤਿਆਰ

ਗੌਤਮ ਗੰਭੀਰ ਦੀ ਜਗ੍ਹਾ ਤੇ ਵੀ.ਵੀ.ਐਸ ਲਕਸ਼ਮਣ ਬਣਾਏ ਜਾਣਗੇ ਇੰਡੀਅਨ ਟੈਸਟ ਕ੍ਰਿਕਟ ਟੀਮ ਦੇ ਨਵੇਂ ਕੋਚ

Leave a Reply

Your email address will not be published. Required fields are marked *