ਸਨ ਫਾਊਂਡੇਸ਼ਨ ਸਕਿਲ ਸੈਂਟਰ ਦੇ ਵਿਦਿਆਰਥੀਆਂ ਨੇ ਮਨਾਈ ਹੋਲੀ

ਸਨ ਫਾਊਂਡੇਸ਼ਨ ਸਕਿਲ ਸੈਂਟਰ ਦੇ ਵਿਦਿਆਰਥੀਆਂ ਨੇ ਮਨਾਈ ਹੋਲੀ

(ਪਟਿਆਲਾ ਚਾਰ ਮਾਰਚ ਸੰਦੀਪ ਕੌਰ ਸਾਹਿਬ ਨਿਊਜ਼ ਰੂਮ ਬਿਊਰੋ) ਪਦਮ ਸ਼੍ਰੀ ਰਾਜ ਸਭਾ ਮੈਂਬਰ ਅਤੇ ਸਨ ਫਾਊਂਡੇਸ਼ਨ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਵੱਲੋਂ ਪਟਿਆਲਾ ਵਿਖੇ ਚਲਾਏ ਜਾ ਰਹੇ ਸਕਿਲ ਸੈਂਟਰ ਦੇ ਵਿਦਿਆਰਥੀਆਂ ਨੇ ਅੱਜ ਹੋਲੀ ਦਾ ਰੰਗਾ ਰੰਗ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ। ਸਨ ਫਾਊਂਡੇਸ਼ਨ ਦੇ ਸੀ.ਈ.ਓ ਗੁਰਬੀਰ ਸੰਧੂ ਸੰਸਥਾ ਦੇ ਉਪਰਾਲੇ ਨੂੰ ਪੂਰੀ ਸ਼ਿੱਦਤ ਨਾਲ ਆਪਣੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਚਲਾ ਰਹੇ ਹਨ। ਡਾ.ਰਾਜਪ੍ਰੀਤ ਕੌਰ ਡਿਪਟੀ ਡਾਇਰੈਕਟਰ ਵਰਲਡ ਸਕਿਲ ਸੈਂਟਰ ਆਫ ਐਕਸੀਲੈਂਸ ਅਤੇ ਉਪਿੰਦਰ ਚਹਿਲ ਸੈਂਟਰ ਹੈਡ ਨੇ ਸਾਰਿਆਂ ਨੂੰ ਅੱਜ ਇਸ ਤਿਉਹਾਰ ਦੀ ਵਧਾਈ ਦਿੱਤੀ ਅਤੇ ਬੱਚਿਆਂ ਨਾਲ ਮਿਲ ਕੇ ਇਸ ਖੁਸ਼ਨੁਮਾ ਤਿਉਹਾਰ ਨੂੰ ਮਨਾਇਆ।
ਇਸ ਮੌਕੇ ਡਾ.ਰਾਜਪ੍ਰੀਤ ਕੌਰ ਨੇ ਦੱਸਿਆ ਕਿ ਸੈਂਟਰ ਵਿਖੇ ਵੱਖ ਵੱਖ ਇਲਾਕਿਆਂ ਦੇ ਹੋਣਹਾਰ ਬੱਚਿਆਂ ਨੂੰ ਸਿਖਲਾਈ ਦੇਕੇ ਉਹਨਾਂ ਨੂੰ ਪੇਸ਼ੇਵਰ ਸਕਿਲ ਡਿਵੈਲਪਮੈਂਟ ਲਈ ਤਿਆਰ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਸੰਸਥਾ ਵੱਲੋਂ ਯੋਗ ਵਿਦਿਆਰਥੀਆਂ ਨੂੰ ਉੱਚੇ ਲੈਵਲ ਦੀਆਂ ਵਧੀਆ ਵੱਖ-ਵੱਖ ਸੰਸਥਾਵਾਂ ਵਿੱਚ ਪਲੇਸਮੈਂਟ ਵੀ ਦਿਲਾਈ ਜਾਂਦੀ ਹੈ।

ਫੋਟੋ ਗੈਲਰੀ – ਵਰਲਡ ਸਕਿਲ ਸੈਂਟਰ ਦੇ ਵਿਦਿਆਰਥੀ ਹੋਲੀ ਦਾ ਤਿਉਹਾਰ ਮਨਾਉਂਦੇ ਹੋਏ

More From Author

ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨ / पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ / मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह

Happy Holi to all the News Reader’s and Viewers of News Room 7- ਨਿਊਜ਼ ਰੂਮ 7 ਦੇ ਸਾਰੇ ਹੀ ਪਾਠਕਾਂ ਅਤੇ ਵਿਊਰਜ ਨੂੰ ਹੋਲੀ ਦੀਆਂ ਸ਼ੁਭ ਕਾਮਨਾਵਾਂ

History Beckons as Proteas Meet Black Caps/ First T20 World Cup 2026 Semi-Final

Leave a Reply

Your email address will not be published. Required fields are marked *

Recent Posts