ਜਿਮਖਾਨਾ ਕਲੱਬ ਨੇ ਮਨਾਇਆ ਹੋਲੀ ਦਾ ਰੰਗਾ ਰੰਗ ਤਿਉਹਾਰ

ਜਿਮਖਾਨਾ ਕਲੱਬ ਨੇ ਮਨਾਇਆ ਹੋਲੀ ਦਾ ਰੰਗਾ ਰੰਗ ਤਿਉਹਾਰ

( Patiala 5 ਮਾਰਚ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ ) ਜਿਮਖਾਨਾ ਕਲੱਬ ਦੇ ਪ੍ਰਧਾਨ ਐਡ. ਸ਼ੇਰਬੀਰ ਸਿੰਘ ,ਸਕੱਤਰ ਹਰਪ੍ਰੀਤ ਸਿੰਘ ਸੰਧੂ ਅਤੇ ਸਮੁੱਚੀ ਐਗਜੀਕਿਊਟਿਵ ਦੀ ਟੀਮ ਨੇ ਕਲੱਬ ਦੇ ਖੁੱਲੇ ਮੈਦਾਨ ਵਿੱਚ ਹੋਲੀ ਦਾ ਰੰਗਾ ਰੰਗ ਤਿਉਹਾਰ ਬੜੇ ਹੀ ਉਤਸਾਹ ਨਾਲ ਮਨਾਇਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਇਨਾਇਤ ਗਰੁੱਪ ਦੇ ਚੇਅਰਮੈਨ ਸੰਦੀਪ ਮਾਨ ਪਹੁੰਚੇ ਅਤੇ ਸਮੁੱਚੇ ਕਲੱਬ ਮੈਂਬਰਾਂ ਨੂੰ ਹੋਲੀ ਦੇ ਇਸ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਹਰਪ੍ਰੀਤ ਸੰਧੂ ਅਤੇ ਸ਼ੇਰਬੀਰ ਸਿੰਘ ਨੇ ਦੱਸਿਆ ਕਿ ਕਿ ਹੋਲੀ ਦੇ ਇਸ ਮੌਕੇ ਤੇ ਕਲੱਬ ਵਿਖੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸਮੁੱਚੇ ਕਲੱਬ ਮੈਂਬਰਾਂ, ਨੌਜਵਾਨਾਂ ਅਤੇ ਖਾਸ ਕਰਕੇ ਬੱਚਿਆਂ ਨੇ ਗੀਤ ਸੰਗੀਤ ਦੀ ਧੁੰਨ ਤੇ ਨੱਚ ਗਾਕੇ, ਇਸ ਤਿਉਹਾਰ ਨੂੰ ਮਨਾਇਆ ਅਤੇ ਇੱਕ ਦੂਜੇ ਨੂੰ ਰੰਗ ਲਗਾ ਕੇ ਹੋਲੀ ਦੀਆਂ ਦੀਆਂ ਖੁਸ਼ੀਆਂ ਨੂੰ ਸਾਂਝਾ ਕੀਤਾ। ਇਸ ਮੌਕੇ ਸਮੁੱਚੇ ਮੈਂਬਰਾਂ ਨੇ ਸਵਾਦਿਸ਼ਟ ਵਿਅੰਜਨਾਂ ਦਾ ਵੀ ਭਰਪੂਰ ਸਵਾਦ ਚੱਖਿਆ। ਇਸ ਮੌਕੇ ਮੀਤ ਪ੍ਰਧਾਨ ਐਮ.ਐਮ ਸਿਆਲ, ਜੁਆਇੰਟ ਸਕੱਤਰ ਰੋਹਿਤ ਗੁਪਤਾ, ਖਜਾਨਚੀ ਮੋਹਿਤ ਢੋਡੀ ਤੋਂ ਇਲਾਵਾ ਆਸ਼ੀਸ਼ ਜੈਨ, ਰਾਹੁਲ ਮਹਿਤਾ, ਦੀਪਕ ਬੰਸਲ ਡਕਾਲਾ, ਵਿਸ਼ਾਲ ਸਿੰਗਲਾ, ਪਰਮਜੀਤ ਗੋਇਲ, ਡਾ. ਕੇ. ਐਸ. ਗਰੋਵਰ ਅਤੇ ਸਾਹਿਲ ਖੰਨਾ ਸਾਰੇ ਹੀ ਐਗਜੀਕਿਊਟਿਵ ਮੈਂਬਰ ਤੋਂ ਇਲਾਵਾ ਹੋਰ ਵੀ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

Thriller Propels India into T20 World Cup Final / India beat England by 7 runs in high-scoring semifinal at Wankhede

अर्जुन तेंदुलकर बंधे विवाह बंधन में मुंबई में भव्य समारोह, क्रिकेट और फिल्म जगत की हस्तियों ने दी शुभकामनाएं

Leave a Reply

Your email address will not be published. Required fields are marked *

Recent Posts