ਕੁਸ਼ਲਿੰਦਰ ਸ਼ਰਮਾ ਬਣੇ ਐਸਕੋਰਟ ਗੋਇਜ਼ਟੇ ਦੇ ਗਰੁੱਪ ਲੀਡਰ

ਕੁਸ਼ਲਿੰਦਰ ਸ਼ਰਮਾ ਬਣੇ ਐਸਕੋਰਟ ਗੋਇਜ਼ਟੇ ਦੇ ਗਰੁੱਪ ਲੀਡਰ

(ਪਟਿਆਲਾ 6 ਮਾਰਚ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਐਸਕੋਰਟ ਗੋਇਜ਼ਟੇ ਐਂਪਲੋਏ ਯੂਨੀਅਨ ਬਹਾਦੁਰਗੜ੍ਹ ਵੱਲੋਂ ਸਾਡੇ ਬਹੁਤ ਹੀ ਸਤਕਰਯੋਗ ਹਰਮਨ ਪਿਆਰੇ ਵਰਕਰ ਕੁਸ਼ਲਿੰਦਰ ਕੁਮਾਰ ਸ਼ਰਮਾ ਨੂੰ ਅੱਜ ਗਰੁੱਪ ਲੀਡਰ ਦਾ ਆਹੁਦਾ ਦੇ ਨਵਾਜਿਆ ਗਿਆ। ਅੱਜ ਯੂਨੀਅਨ ਦੇ ਪ੍ਰਧਾਨ ਮਸਤਾਨ ਸਿੰਘ ਵਿਰਕ, ਜਨਰਲ ਸਕੱਤਰ ਗੁਰਬਾਜ ਸਿੰਘ ਭੰਗੂ, ਕੈਸ਼ੀਅਰ ਕੁਲਜੀਤ ਸਿੰਘ ਦੀ ਅਗਵਾਈ ਹੇਠ ਡਾਈ ਸੈਕਸ਼ਨ ਦੇ ਅਫਸਰ ਸਹਿਬਾਨ ਜਿਵੇਂ ਕਿ ਸੌਰਵ ਸੈਣੀ, ਰਜਿੰਦਰ ਸਿੰਘ ਡਾਈ ਸੈਕਸਨ ਦੇ ਵਰਕਰ ਸਹਿਬਾਨ ,ਨਰੇਸ਼ ਕੁਮਾਰ, ਸਰਜੂ ਕੁਮਾਰ, ਸੁਖਦੇਵ ਸਿੰਘ, ਰਾਜਵਿੰਦਰ ਸਿੰਘ, ਜਸਪ੍ਰੀਤ ਸਿੰਘ ਹਰਪ੍ਰੀਤ ਸਿੰਘ, ਬਹਾਦੁਰ ਸਿੰਘ ਵੱਲੋਂ ਤਰੱਕੀ ਪੱਤਰ ਦੇ ਕੇ ਮੌਕੇ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੁਸ਼ਲਿੰਦਰ ਸ਼ਰਮਾ ਨੇ ਯੂਨੀਅਨ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਮਿਲੀ ਹੋਈ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣਗੇ।

More From Author

मेरा भारत महान…… जब दुनिया के कई हिस्से अशांति, आर्थिक संकट और युद्ध की आग में झुलस रहे हैं, तब भारत में रंगों की फुहारें उड़ रही हैं।

Celebrate any Moment with Beautiful Dresses For your Beloved Laddu Gopal

Leave a Reply

Your email address will not be published. Required fields are marked *