ਸਨ ਫਾਊਂਡੇਸ਼ਨ ਅਤੇ ਪਟਿਆਲਾ ਸਕਿਲ ਸੈਂਟਰ ਨੇ ਮਨਾਇਆ ਇੰਟਰਨੈਸ਼ਨਲ ਵੂਮਨ ਡੇ

ਸਨ ਫਾਊਂਡੇਸ਼ਨ ਅਤੇ ਪਟਿਆਲਾ ਸਕਿਲ ਸੈਂਟਰ ਨੇ ਮਨਾਇਆ ਇੰਟਰਨੈਸ਼ਨਲ ਵੂਮਨ ਡੇ
( ਪਟਿਆਲਾ 9 ਮਾਰਚ ਕੰਚਨ ਸਚਦੇਵਾ ਨਿਊਜ਼ ਰੂਮ ਬਿਊਰੋ ) ਡਾ. ਵਿਕਰਮਜੀਤ ਸਿੰਘ ਸਾਹਨੀ (ਪਦਮਸ਼੍ਰੀ) ਅਤੇ ਐਮ ਪੀ. ਰਾਜ ਸਭਾ ਜੀ ਦੀ ਸੰਸਥਾ ਸੰਨ ਫਾਂਊਂਡੇਸ਼ਨ ਪਟਿਆਲਾ ਨੇ ਇੰਟਰਨੈਸ਼ਨਲ ਵੂਮੈਨਜ਼ ਡੇ ਵਰਲਡ ਸਕਿੱਲ ਸੈਂਟਰ ਆਫ ਐਕਸੀਲੈਂਸ ਪਟਿਆਲਾ ਬ੍ਰਾਂਚ ਵਿਖੇ ਬੜੀ ਧੂਮ-ਧਾਮ ਨਾਲ ਨਾਲ ਮਨਾਇਆ ਗਿਆ। ਜਿਸ ਵਿੱਚ ਸੈਂਟਰ ਦੇ ਬੱਚਿਆਂ ਨੇ ਭਰੂਣ ਹੱਤਿਆ ਤੇ ਇੱਕ ਸਕਿਟ ਪੇਸ਼ ਕੀਤੀ। ਜਿਸ ਦਾ ਨਾਮ “ਵਿਰਾਸਤ-ਏ- ਹੌਂਸਲਾ” ਰੱਖਿਆ ਗਿਆ। ਇਸ ਪ੍ਰੋਗਰਾਮ ਵਿੱਚ ਮੁੱਖ ਤੌਰ ਤੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਨੇ ਸ਼ਿਰਕਤ ਕੀਤੀ ਤੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ। ਇਸ ਮੌਕੇ ਪਟਿਆਲਾ ਦੇ ਮੰਨੇ ਪ੍ਰਮੰਨੇ ਲੇਡੀਜ਼ ਡਾਕਟਰਜ਼ ਅਤੇ ਸਮਾਜ ਭਲਾਈ ਲਈ ਕੰਮ ਕਰਨ ਵਾਲੇ ਵੱਖੋ-ਵੱਖ ਵਿਭਾਗਾਂ ਨਾਲ ਸਬੰਧਤ ਵਰਕਰ ਨੇ ਆਪਣੀ ਮੌਜੂਦਗੀ ਦਰਜ ਕਰਵਾਈ। ਇਸ ਇੰਟਰਨੈਸ਼ਨਲ ਵੂਮੈਨਜ਼ ਡੇ ਤੇ ਸੰਨ ਫਾਊਂਡੇਸ਼ਨ ਪਟਿਆਲਾ ਦੇ ਸੀ.ਈ.ਉ ਗੁਰਬੀਰ ਸਿੰਘ ਸੰਧੂ , ਰਾਜਪ੍ਰੀਤ ਕੌਰ ਡਿਪਟੀ ਡਾਇਰੈਕਟਰ ਅਤੇ ਸੈਂਟਰ ਹੈਂਡ ਉਪਿੰਦਰ ਚਹਿਲ ਨੇ ਇਸ ਮੌਕੇ ਤੇ ਸਾਰੀਆਂ ਔਰਤਾਂ ਨੂੰ ਮੁਬਾਰਕਾਂ ਦਿੰਦੇ ਹੋਏ, ਸੰਨ ਫਾਂਊਂਡੇਸ਼ਨ ਪਟਿਆਲਾ ਵਿਖੇ ਚਲ ਰਹੇ ਕੋਰਸਾਂ ਤੇ ਬਾਰੇ ਦਸਦਿਆਂ ਅਪੀਲ ਕੀਤੀ। ਕਿ ਵੱਧ ਤੋਂ ਵੱਧ ਜਰੂਰਤਮੰਦ ਲੋਕਾਂ ਤੱਕ ਇਨ੍ਹਾਂ ਕੋਰਸਾਂ ਅਤੇ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

Breaking News…..Cash Reward (INR 131 Crore) Well Deserved for Indian Cricket Team ….Hip Hip Hurray

ਇੱਕ ਵਾਰ ਫਿਰ ਤੋਂ ਬਰਫ ਅਤੇ ਬਾਰਿਸ਼ ਨਾਲ ਗੁਲਜ਼ਾਰ ਹੋਇਆ ਕਸ਼ਮੀਰ

Leave a Reply

Your email address will not be published. Required fields are marked *

Recent Posts