ਇੱਕ ਵਾਰ ਫਿਰ ਤੋਂ ਬਰਫ ਅਤੇ ਬਾਰਿਸ਼ ਨਾਲ ਗੁਲਜ਼ਾਰ ਹੋਇਆ ਕਸ਼ਮੀਰ

ਇੱਕ ਵਾਰ ਫਿਰ ਤੋਂ ਬਰਫ ਅਤੇ ਬਾਰਿਸ਼ ਨਾਲ ਗੁਲਜ਼ਾਰ ਹੋਇਆ ਕਸ਼ਮੀਰ

(ਸ੍ਰੀਨਗਰ 11 ਮਾਰਚ ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਜੰਮੂ ਤੇ ਕਸ਼ਮੀਰ ਵਿੱਚ ਇੱਕ ਵਾਰ ਫਿਰ ਤੋਂ ਮੰਗਲਵਾਰ ਦੀ ਰਾਤ ਅਤੇ ਬੁੱਧਵਾਰ ਦੀ ਸੜਕ ਸਵੇਰ ਨੂੰ ਪਿਛਲੇ ਕਾਫੀ ਸਮੇਂ ਤੋਂ ਜਾਰੀ ਸੁੱਕੇ ਮੌਸਮ ਦਾ ਅੰਤ ਤਾਜ਼ਾ ਬਰਫਬਾਰੀ ਅਤੇ ਮੀਹ ਨਾਲ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉੱਤਰੀ ਕਸ਼ਮੀਰ ਦੇ ਗੁਰੇਜ਼ ਅਤੇ ਮੱਧ ਕਸ਼ਮੀਰ ਦੇ ਸੋਨਮਰਗ ਜੋ ਜਿਲਾ ਮਾਰਗ ਵਰਗੇ ਉੱਚੇ ਇਲਾਕਿਆਂ ਵਿੱਚ ਮੰਗਲਵਾਰ ਰਾਤ ਅਤੇ ਬੁੱਧਵਾਰ ਦੀ ਸਵੇਰ ਤੋਂ ਤਾਜ਼ਾ ਬਰਫਬਾਰੀ ਸ਼ੁਰੂ ਹੋਈ ਅਤੇ ਨਿਚਲੇ ਇਲਾਕਿਆਂ ਵਿੱਚ ਕਾਫੀ ਤੇਜ਼ ਮੀਂਹ ਵੀ ਪਿਆ। ਜਦੋਂ ਕਿ ਇਸ ਵਾਰ ਬਾਰਿਸ਼ ਦਸੰਬਰ 2025 ਤੋਂ ਫਰਵਰੀ 2026 ਤੱਕ ਆਮ ਨਾਲੋਂ 65 ਘੱਟ ਰਹੀ। ਇਸ ਦੌਰਾਨ ਜੰਮੂ ਤੇ ਕਸ਼ਮੀਰ ਵਿੱਚ 106 ਮਿਲੀਮੀਟਰ ਮੀਹ ਪਿਆ। ਜਦੋਂ ਇਸ ਸਮੇਂ ਦੌਰਾਨ 284 ਮਿਲੀ ਮੀਟਰ ਮੀ ਪੈਂਦਾ ਹੈ। ਇਸ ਤਰ੍ਹਾਂ ਦਸੰਬਰ ਅਤੇ ਜਨਵਰੀ ਵਿੱਚ ਕ੍ਰਮਵਾਰ 78 % ਤੇ 73% ਮੀਹ ਦੀ ਕਮੀ ਰਹੀ ਅਤੇ ਇਸ ਵਾਰ ਕਸ਼ਮੀਰ ਦੇ ਨਿਚਲੇ ਇਲਾਕਿਆਂ ਵਿੱਚ ਬਰਫਬਾਰੀ ਬਹੁਤ ਲੇਟ ਅਤੇ ਘੱਟ ਪਈ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਸਨ ਫਾਊਂਡੇਸ਼ਨ ਅਤੇ ਪਟਿਆਲਾ ਸਕਿਲ ਸੈਂਟਰ ਨੇ ਮਨਾਇਆ ਇੰਟਰਨੈਸ਼ਨਲ ਵੂਮਨ ਡੇ

पांच राज्यों में विधानसभा चुनाव की आहट: मई–जून में खत्म हो रहा कार्यकाल, देश में बढ़ी सियासी सरगर्मी

Leave a Reply

Your email address will not be published. Required fields are marked *

Recent Posts