ਸਰਕਾਰ ਦਾ ਵਾਮਨ ਅਵਤਾਰ ਮੰਦਰ ਦੇ ਨਿਰਮਾਣ ਦਾ ਭਰੋਸਾ ਦਿਵਾਂਣਾ ਸ਼ਲਾਘਾਯੋਗ ਕਦਮ – ਸੰਤ ਰਾਜਿੰਦਰ ਸਿੰਘ

ਸਰਕਾਰ ਦਾ ਵਾਮਨ ਅਵਤਾਰ ਮੰਦਰ ਦੇ ਨਿਰਮਾਣ ਦਾ ਭਰੋਸਾ ਦਿਵਾਂਣਾ ਸ਼ਲਾਘਾਯੋਗ ਕਦਮ – ਸੰਤ ਰਾਜਿੰਦਰ ਸਿੰਘ

(ਪਟਿਆਲਾ 14 ਮਾਰਚ – ਸੰਦੀਪ ਕੌਰ ਸਾਹਿਬ ਨਿਊਜ਼ ਰੂਮ ਬਿਊਰੋ) ਪਿਛਲੇ ਕਾਫੀ ਦਿਨਾਂ ਤੋਂ ਪਟਿਆਲਾ ਦੇ ਵਾਮਨ ਅਵਤਾਰ ਮੰਦਰ ਲਈ ਸੰਘਰਸ਼ ਕਰ ਰਹੇ ਪਟਿਆਲਾ ਵਾਸੀਆਂ ਅਤੇ ਭੁੱਖ ਹੜਤਾਲ ਤੇ ਬੈਠੇ ਸਨਾਤਨੀਆਂ ਨੂੰ ਉਸ ਵੇਲੇ ਸਫਲਤਾ ਮਿਲੀ। ਜਦੋਂ ਪੰਜਾਬ ਸਰਕਾਰ ਵੱਲੋਂ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ ਮੇਅਰ ਕੁੰਦਨ ਗੋਗੀਆ ਅਤੇ ਹੋਰ ਨੁਮਾਇੰਦਿਆਂ ਨੇ ਪਹੁੰਚ ਕੇ ਲਿਖਤ ਚ ਭਰੋਸਾ ਦਵਾਇਆ ਕਿ ਜਲਦ ਹੀ ਇਸ ਮੰਦਰ ਦਾ ਨਵ ਨਿਰਮਾਣ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਚੰਡੀ ਮਾਤਾ ਮੰਦਰ ਹੀਰਾ ਬਾਗ ਦੇ ਮੁਖੀ ਸੰਤ ਰਜਿੰਦਰ ਸਿੰਘ ਚੰਡੀ ਦਾਸ ਅਤੇ ਸਮਾਜ ਸੇਵਕ ਕਰਨ ਜੋਤ ਸਿੰਘ ਜਿਨਾ ਨੇ ਭੁੱਖ ਹੜਤਾਲ ਦੇ 23ਵੇਂ ਦਿਨ ਹਿੱਸਾ ਲਿਆ ਸੀ। ਉਹਨਾਂ ਨੇ ਆਪਣੀ ਇੱਛਾ ਸ਼ਕਤੀ ਰਾਹੀਂ ਸਮੂਹ ਸਨਾਤਨੀਆਂ ਨੂੰ ਇਹ ਯਕੀਨ ਦਵਾਇਆ ਸੀ, ਕਿ ਭਵਿੱਖ ਵਿੱਚ ਜਲਦੀ ਹੀ ਇਸ ਮੰਦਰ ਦਾ ਨਿਰਮਾਣ ਜ਼ਰੂਰ ਸ਼ੁਰੂ ਹੋਵੇਗਾ। ਅਗਰ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਕੋਈ ਵੀ ਆਨਾ ਕਾਨੀ ਕਰਨ ਦੀ ਸੂਰਤ ਵਿੱਚ ਉਹਨਾਂ ਨੇ ਅਗਨੀ ਸਮਾਧੀ ਲੈਣ ਦਾ ਵੀ ਪ੍ਰਣ ਕੀਤਾ ਸੀ। ਸਾਰੇ ਹੀ ਸਨਾਤਨੀਆਂ ਦੇ ਇਸ ਪ੍ਰਦਰਸ਼ਨ ਨੂੰ ਬਲ ਮਿਲਿਆ ਅਤੇ ਸਰਕਾਰ ਨੇ ਮੰਦਰ ਦੇ ਨਿਰਮਾਣ ਦਾ ਮੁੱਦਾ ਜਲਦੀ ਹੀ ਹੱਲ ਕਰ ਦਿੱਤਾ। ਜਿਸ ਲਈ ਸਾਰੇ ਹੀ ਸਨਾਤਨੀ ਵਧਾਈ ਦੇ ਪਾਤਰ ਹਨ। ਉਨਾਂ ਇਹ ਵੀ ਕਿਹਾ ਕਿ ਅਗਰ ਸਰਕਾਰ ਆਪਣੇ ਫ਼ੈਸਲੇ ਤੋਂ ਮੁਕਰ ਦੀ ਹੈ ਤਾਂ ਉਹ ਜ਼ਰੂਰ ਅਗਨੀ ਸਮਾਧੀ ਲੈਣਗੇ ਤੇ ਅਗਰ ਸਰਕਾਰ ਇਸ ਫੈਸਲੇ ਤੇ ਅਟੱਲ ਰਹਿੰਦੀ ਹੈ ਤਾਂ ਪੰਜਾਬ ਸਰਕਾਰ ਬੁਹਤ ਵਧਾਈ ਦੀ ਪਾਤਰ ਹੈ।

ਫ਼ੋਟੋ ਗੈਲਰੀ – ਸੰਤ ਰਾਜਿੰਦਰ ਸਿੰਘ ਅਤੇ ਕਰਨਜੋਤ ਸਿੰਘ ਵਾਮਨ ਅਵਤਾਰ ਮੰਦਰ ਵਿਖੇ ਨਤਮਸਤਕ ਹੁੰਦੇ ਹੋਏ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਵਿਧਾਇਕ ਕੋਹਲੀ, ਮੇਅਰ ਗੋਗੀਆ ਤੇ ਚੇਅਰਮੈਨ ਮਹਿਤਾ ਨੇ ਡੇਢ ਮਹੀਨੇ ਤੋਂ ਚੱਲ ਰਿਹਾ ਸ਼੍ਰੀ ਵਾਮਨ ਅਵਤਾਰ ਮੰਦਰ ਅੰਦੋਲਨ ਖਤਮ ਕਰਵਾਇਆ

भारतीय क्रिकेटर कुलदीप यादव आज बचपन की दोस्त के साथ करेंगे शादी

Leave a Reply

Your email address will not be published. Required fields are marked *

Recent Posts