ਮਾਰਚ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਪੰਜਾਬ ਵਿੱਚ ਆ ਰਹੀਆਂ ਹਨ ਲਗਾਤਾਰ ਸਰਕਾਰੀ ਛੁੱਟੀਆਂ

ਮਾਰਚ ਮਹੀਨੇ ਦੇ ਅਖੀਰਲੇ ਦਿਨਾਂ ਵਿੱਚ ਪੰਜਾਬ ਵਿੱਚ ਆ ਰਹੀਆਂ ਹਨ ਲਗਾਤਾਰ ਸਰਕਾਰੀ ਛੁੱਟੀਆਂ

(ਪਟਿਆਲਾ 19 ਮਾਰਚ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਮਾਰਚ ਮਹੀਨੇ ਦੇ ਅਖੀਰਲੇ ਦੋ ਹਫਤਿਆਂ ਵਿੱਚ ਪੰਜਾਬ ਵਿੱਚ ਲਗਾਤਾਰ ਸਰਕਾਰੀ ਛੁੱਟੀਆਂ ਆ ਰਹੀਆਂ ਹਨ। ਜਿਸ ਨਾਲ ਸਕੂਲ, ਕਾਲਜ ਅਤੇ ਸਰਕਾਰੀ ਅਦਾਰੇ ਪੂਰਨ ਤੌਰ ਤੇ ਬੰਦ ਰਹਿਣਗੇ। ਆਗਾਮੀ 21 ਮਾਰਚ ਨੂੰ ਈਦ – ਉਲ਼ – ਫ਼ਿਤਰ 22 ਮਾਰਚ ਨੂੰ ਐਤਵਾਰ ਅਤੇ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਸ਼ਹਾਦਤ ਦੇ ਮੌਕੇ ਤੇ ਸਰਕਾਰੀ ਛੁੱਟੀ ਰਹੇਗੀ। ਇਸੇ ਤਰ੍ਹਾਂ ਮਾਰਚ ਮਹੀਨੇ ਦੇ ਅਖੀਰਲੇ ਹਫਤੇ 26 ਮਾਰਚ ਨੂੰ ਰਾਮ ਨੋਮੀ 29 ਮਾਰਚ ਨੂੰ ਐਤਵਾਰ ਅਤੇ 31 ਮਾਰਚ ਨੂੰ ਮਹਾਵੀਰ ਜਯੰਤੀ ਦੇ ਮੌਕੇ ਪੰਜਾਬ ਦੇ ਸਾਰੇ ਸਰਕਾਰੀ ਅਦਾਰੇ, ਸਕੂਲ ਅਤੇ ਕਾਲਜ ਪੂਰਨ ਤੌਰ ਤੇ ਬੰਦ ਰਹਿਣਗੇ। ਜਦੋਂ ਕਿ ਪੰਜਾਬ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਹਨ ਅਤੇ ਕੁਝ ਪ੍ਰੀਖਿਆਵਾਂ ਅਪ੍ਰੈਲ ਦੇ ਅੱਧ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ। ਸੋ ਆਪ ਸਭ ਜੀ ਨੂੰ ਬੇਨਤੀ ਹੈ ਕਿ ਛੁੱਟੀਆਂ ਦੇ ਮੱਦੇਨਜ਼ਰ ਆਪਣੇ ਰੋਜ ਮਰਾ ਦੇ ਜਰੂਰੀ ਕੰਮ ਪਹਿਲ ਦੇ ਅਧਾਰ ਤੇ ਨਿਪਟਾ ਲਓ ਤਾਂ ਜੋ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕੰਮ ਲਈ ਕੋਈ ਔਕੜ ਮਹਿਸੂਸ ਨਾ ਹੋਵੇ।

मार्च महीने के आखिरी दिनों में पंजाब में लगातार आ रही हैं सरकारी छुट्टियां
(पटियाला, 19 मार्च – जसविंदर जुल्का, न्यूज़ रूम ब्यूरो) मार्च महीने के आखिरी दो हफ्तों में पंजाब में लगातार सरकारी छुट्टियां पड़ रही हैं। इसके चलते स्कूल, कॉलेज और सरकारी संस्थान पूरी तरह बंद रहेंगे। आगामी 21 मार्च को ईद-उल-फितर, 22 मार्च को रविवार और 23 मार्च को शहीद-ए-आज़म भगत सिंह, सुखदेव और राजगुरु की शहादत के अवसर पर सरकारी छुट्टी रहेगी। इसी तरह मार्च महीने के आखिरी हफ्ते में 26 मार्च को राम नवमी, 29 मार्च को रविवार और 31 मार्च को महावीर जयंती के अवसर पर पंजाब के सभी सरकारी संस्थान, स्कूल और कॉलेज पूरी तरह बंद रहेंगे।
वहीं पंजाब में स्कूलों के छात्रों की वार्षिक परीक्षाएं चल रही हैं और कुछ परीक्षाएं अप्रैल के मध्य तक पूरी होने की संभावना है। इसलिए आप सभी से निवेदन है कि छुट्टियों को ध्यान में रखते हुए अपने रोजमर्रा के जरूरी काम पहले ही निपटा लें, ताकि किसी को भी किसी प्रकार की परेशानी का सामना न करना पड़े

More From Author

ਮਾਰਚ ਵਿੱਚ ਮੌਸਮ ਦਾ ਯੂ-ਟਰਨ : ਪੰਜਾਬ ਵਿੱਚ ਮੀਂਹ ਨਾਲ ਵਧੀ ਠੰਢ, ਹਿਮਾਚਲ ਵਿੱਚ 23 ਤੱਕ ਬਰਫਬਾਰੀ

Gautam Gambhir Moves Delhi High Court Against Deepfakes & Unauthorised Use of Identity

Leave a Reply

Your email address will not be published. Required fields are marked *