ਬਲੈਕ ਮੰਡੇ….. ਸ਼ੇਅਰ ਮਾਰਕੀਟ ਸੋਨੇ ਅਤੇ ਚਾਂਦੀ ਦੇ ਰੇਟਾਂ ਵਿੱਚ ਆਈ ਭਾਰੀ ਸੁਨਾਮੀ…. ਡਾਲਰ ਵੀ ਰਿਕਾਰਡ ਪੱਧਰ ਤੇ ਪਹੁੰਚਿਆ
(ਨਵੀਂ ਦਿੱਲੀ 23 ਮਾਰਚ – ਜਸਵਿੰਦਰ ਜੁਲਕਾ ਨਿਊਜ ਰੂਮ ਬਿਊਰੋ ) ਅੱਜ 23 ਮਾਰਚ ਦਾ ਦਿਨ ਭਾਰਤੀ ਇਤਿਹਾਸ ਵਿੱਚ ਇੱਕ ਵਾਰ ਫਿਰ ਤੋਂ ਬਲੈਕ ਮੰਡੇ ਦੇ ਰੂਪ ਵਿੱਚ ਦਰਜ ਹੋਇਆ। ਅਮਰੀਕਾ ਇਜ਼ਰਾਇਲ ਅਤੇ ਖਾੜੀ ਦੇਸ਼ਾਂ ਵਿੱਚ ਚੱਲ ਰਹੇ ਯੁੱਧ ਦੇ ਮੱਦੇਨਜ਼ਰ, ਅੱਜ ਸਵੇਰੇ ਸ਼ੇਅਰ ਮਾਰਕੀਟ ਖੁੱਲਦੇ ਹੀ, ਉਸ ਵਿੱਚ ਇੱਕ ਵਾਰ ਫਿਰ ਤੋਂ ਸੁਨਾਮੀ ਆ ਗਈ ਅਤੇ ਕਈ ਸ਼ੇਅਰਾਂ ਦੇ ਰੇਟ ਰਿਕਾਰਡ ਪੱਧਰ ਤੇ ਗਿਰ ਕੇ ਅੱਜ ਦੁਪਹਿਰ 1 ਵਜੇ ਤੱਕ ਸ਼ੇਅਰ ਮਾਰਕੀਟ ਤਕਰੀਬਨ (1900) ਪੁਆਇੰਟ ਤੱਕ ਅਤੇ ਨਿਫਟੀ 630 ਪੁਆਇੰਟ ਨੀਚੇ ਗਿਰ ਗਈ ਹੈ। ਇਸ ਦੇ ਨਾਲ ਹੀ ਇੱਕ ਦਿਨ ਵਿੱਚ ਸੋਨੇ ਅਤੇ ਚਾਂਦੀ ਦੇ ਰੇਟਾਂ ਵਿੱਚ ਵੀ ਭਾਰੀ ਕਮੀ ਦੇਖਣ ਨੂੰ ਮਿਲੀ ਹੈ। ਸੋਨਾ ਅੱਜ ਦੁਪਹਿਰ 1 ਵਜੇ ਤੱਕ ਤਕਰੀਬਨ 13 ਹਜਾਰ 500/ ਅਤੇ ਚਾਂਦੀ 24 ਹਜਾਰ 500 ਤੱਕ ਗਿਰ ਗਈ। ਇਸ ਦੇ ਨਾਲ ਹੀ ਅੱਜ ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ ਰਿਕਾਰਡ ਪੱਧਰ ਤੇ ਗਿਰ ਗਿਆ ਅਤੇ ਅੱਜ ਅਮਰੀਕੀ ਡਾਲਰ 94 ਰੁਪੈ ਪਹੁੰਚ ਗਿਆ। ਜਿਸ ਨੂੰ ਅੱਜ ਸ਼ੇਅਰ ਮਾਰਕੀਟ ਅਤੇ ਸੋਨੇ ਚਾਂਦੀ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਅੱਜ ਇੱਕ ਦਿਨ ਵਿੱਚ ਭਾਰੀ ਨੁਕਸਾਨ ਉਠਾਣਾ ਪਿਆ ਹੈ। ਪਰ ਸ਼ਾਮ ਹੁੰਦੇ ਹੁੰਦੇ ਸੋਨੇ ਅਤੇ ਚਾਂਦੀ ਨੇ ਰਿਕਵਰੀ ਕਰਦੇ ਹੋਏ। ਸੋਨਾ 4020 ਅਤੇ ਚਾਂਦੀ 4400 ਰੁਪਏ ਘੱਟ ਤੇ ਦਰਜ ਹੋਈ।
ਨਿਊਜ਼ ਰੂਮ ਸੈਵਨ ਵੱਲੋਂ ਸਾਰੇ ਹੀ ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ। ਕਿ ਯੁੱਧ ਦੇ ਦੌਰਾਨ ਕਿ ਕੋਈ ਵੀ ਨਿਵੇਸ਼ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਨ ਤੋਂ ਬਾਅਦ ਹੀ ਆਪਣੀ ਜਮਾਂ ਪੂੰਜੀ ਨੂੰ ਨਿਵੇਸ਼ ਕਰਨ ਤਾਂ ਜ਼ੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ।
ब्लैक मंडे….. शेयर मार्केट, सोना और चांदी के रेट में आई भारी सुनामी…. डॉलर भी रिकॉर्ड स्तर पर पहुंचा
(नई दिल्ली, 23 मार्च – जसविंदर जुल्का, न्यूज़ रूम
ब्यूरो) आज 23 मार्च का दिन भारतीय इतिहास में एक बार फिर ब्लैक मंडे के रूप में दर्ज हुआ। अमेरिका, इज़राइल और खाड़ी देशों में चल रहे युद्ध के मद्देनज़र, आज सुबह जैसे ही शेयर बाजार खुला, उसमें भारी गिरावट देखने को मिली और कई शेयरों के दाम रिकॉर्ड स्तर तक नीचे गिर गए।
आज दोपहर 1 बजे तक शेयर बाजार करीब 1900 पॉइंट गिर गया, जबकि निफ्टी में लगभग 630 पॉइंट की गिरावट दर्ज की गई। इसके साथ ही एक ही दिन में सोने और चांदी के दामों में भी भारी गिरावट देखने को मिली। सोना दोपहर 1 बजे तक करीब 13,500 रुपये और चांदी लगभग 24,500 रुपये तक गिर गई।
इसी दौरान भारतीय रुपया भी अमेरिकी डॉलर के मुकाबले रिकॉर्ड स्तर तक कमजोर हो गया और डॉलर की कीमत 94 रुपये तक पहुंच गई। इस वजह से शेयर बाजार और सोना-चांदी में निवेश करने वाले निवेशकों को एक ही दिन में भारी नुकसान उठाना पड़ा।
हालांकि, शाम होते-होते सोना और चांदी में कुछ रिकवरी देखने को मिली। सोना करीब 4020 रुपये और चांदी लगभग 4400 रुपये की गिरावट के साथ बंद हुई।
न्यूज़ रूम सेवन की ओर से सभी दर्शकों को सलाह दी जाती है कि युद्ध जैसे हालातों में किसी भी प्रकार का निवेश करने से पहले अच्छी तरह जांच-पड़ताल करें, ताकि किसी भी तरह के नुकसान से बचा जा सके।

