ਰਿਜ਼ਵੀ ਦਾ ਕਮਾਲ: ਦਿੱਲੀ ਕੈਪੀਟਲਜ਼ ਨੇ ਇਕਾਨਾ ਦੇ ਰੋਮਾਂਚਕ ਮੁਕਾਬਲੇ ਵਿੱਚ ਲਖਨਊ ਨੂੰ ਹਰਾਇਆ
(ਪੋਸਟ ਮੈਚ ਰਿਪੋਰਟ, 2 ਅਪ੍ਰੈਲ, ਨਵਨੀਤ ਬਾਂਸਲ, ਨਿਊਜ਼ਰੂਮ 7) ਲਖਨਊ – ਇਕਾਨਾ ਸਟੇਡੀਅਮ ਵਿੱਚ ਕੱਲ੍ਹ ਰਾਤ ਖੇਡੇ ਗਏ ਇੱਕ ਬਹੁਤ ਹੀ ਰੋਮਾਂਚਕ ਮੁਕਾਬਲੇ ਵਿੱਚ, ਦਿੱਲੀ ਕੈਪੀਟਲਜ਼ (DC) ਨੇ ਹਾਰ ਦੇ ਜਬਾੜੇ ਵਿੱਚੋਂ ਜਿੱਤ ਖੋਹ ਕੇ ਲਖਨਊ ਸੁਪਰ ਜਾਇੰਟਸ (LSG) ਨੂੰ 6 ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਮਹਿਮਾਨ ਟੀਮ ਲਈ ਸ਼ਾਮ ਦੀ ਸ਼ੁਰੂਆਤ ਬਹੁਤ ਵਧੀਆ ਰਹੀ। ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਦਿੱਲੀ ਲਈ ਸਹੀ ਸਾਬਤ ਹੋਇਆ। ਲੁੰਗੀ ਐਨਗਿਡੀ (3/27) ਅਤੇ ਟੀ. ਨਟਰਾਜਨ (3/29) ਦੀ ਸ਼ਾਨਦਾਰ ਗੇਂਦਬਾਜ਼ੀ ਨੇ ਲਖਨਊ ਦੇ ਬੱਲੇਬਾਜ਼ਾਂ ਦਾ ਸਾਹ /ਰੋਕੀ ਰੱਖਿਆ। ਹਾਲਾਂਕਿ ਅਬਦੁਲ ਸਮਦ (36) ਅਤੇ ਮਿਸ਼ੇਲ ਮਾਰਸ਼ (35) ਨੇ ਕੁਝ ਸੰਘਰਸ਼ ਜ਼ਰੂਰ ਕੀਤਾ, ਪਰ ਲਖਨਊ ਦੀ ਪੂਰੀ ਟੀਮ 19ਵੇਂ ਓਵਰ ਵਿੱਚ ਮਹਿਜ਼ 141 ਦੌੜਾਂ ‘ਤੇ ਸਿਮਟ ਗਈ।
ਪਰ, ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਲਖਨਊ ਦੇ ਗੇਂਦਬਾਜ਼ਾਂ ਨੇ ਅਜਿਹੀ ਅੱਗ ਉਗਲੀ ਕਿ ਪਾਵਰਪਲੇ ਦੇ ਅੰਦਰ ਹੀ ਦਿੱਲੀ ਦਾ ਸਕੋਰ 26/4 ਹੋ ਗਿਆ ਅਤੇ ਟੀਮ ਮੁਸੀਬਤ ਵਿੱਚ ਫਸ ਗਈ। ਮੁਹੰਮਦ ਸ਼ਮੀ ਨੇ ਪਾਰੀ ਦੀ ਪਹਿਲੀ ਹੀ ਗੇਂਦ ‘ਤੇ ਦਿੱਲੀ ਦੇ ਕਪਤਾਨ ਕੇ.ਐਲ. ਰਾਹੁਲ ਨੂੰ ਜ਼ੀਰੋ ‘ਤੇ ਆਊਟ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ।
ਜਦੋਂ ਸਟੇਡੀਅਮ ਵਿੱਚ ਮੌਜੂਦ ਲਖਨਊ ਦੇ ਪ੍ਰਸ਼ੰਸਕ ਆਪਣੀ ਜਿੱਤ ਦਾ ਜਸ਼ਨ ਮਨਾਉਣ ਦੀ ਤਿਆਰੀ ਕਰ ਰਹੇ ਸਨ, ਉਦੋਂ ‘ਇਮਪੈਕਟ ਪਲੇਅਰ’ ਸਮੀਰ ਰਿਜ਼ਵੀ ਮੈਦਾਨ ਵਿੱਚ ਉਤਰੇ। ਰਿਜ਼ਵੀ ਨੇ ਟ੍ਰਿਸਟਨ ਸਟੱਬਸ (39)* ਦੇ ਨਾਲ ਮਿਲ ਕੇ ਯਾਦਗਾਰ ਪਾਰੀ ਖੇਡੀ। ਇਸ ਨੌਜਵਾਨ ਖਿਡਾਰੀ ਨੇ ਸਿਰਫ 47 ਗੇਂਦਾਂ ਵਿੱਚ 70 ਦੌੜਾਂ ਦੀ ਤੂਫਾਨੀ ਪਾਰੀ ਖੇਡੀ, ਜਿਸ ਵਿੱਚ ਚਾਰ ਉੱਚੇ ਛੱਕੇ ਸ਼ਾਮਲ ਸਨ। ਦੋਵਾਂ ਵਿਚਾਲੇ ਹੋਈ 119 ਦੌੜਾਂ ਦੀ ਅਜੇਤੂ ਸਾਂਝੇਦਾਰੀ ਨੇ ਮੈਚ ਦਾ ਪਾਸਾ ਪਲਟ ਦਿੱਤਾ।
ਰਿਜ਼ਵੀ ਦੇ ਇਸ ਧਮਾਕੇਦਾਰ ਪ੍ਰਦਰਸ਼ਨ ਨੇ ਨਾ ਸਿਰਫ ਦਿੱਲੀ ਦੀ ਪਾਰੀ ਨੂੰ ਸੰਭਾਲਿਆ, ਸਗੋਂ 17 ਗੇਂਦਾਂ ਰਹਿੰਦਿਆਂ ਹੀ ਮੈਚ ਖਤਮ ਕਰ ਦਿੱਤਾ। ਸਮੀਰ ਰਿਜ਼ਵੀ ਨੂੰ ਉਨ੍ਹਾਂ ਦੀ ਸ਼ਾਨਦਾਰ ਬੱਲੇਬਾਜ਼ੀ ਲਈ ‘ਪਲੇਅਰ ਆਫ ਦ ਮੈਚ’ ਚੁਣਿਆ ਗਿਆ, ਜਦਕਿ ਲਖਨਊ ਦੇ ਪ੍ਰਸ਼ੰਸਕ ਇਸ ਹਾਰ ਤੋਂ ਬਾਅਦ ਪੂਰੀ ਤਰ੍ਹਾਂ ਖਾਮੋਸ਼ ਨਜ਼ਰ ਆਏ।
Rizvi’s Rescue Act: Delhi Capitals Stun Lucknow in Ekana Thriller
(Post match report, 2nd April, Navneet Bansal, Newsroom 7) LUCKNOW – In a dramatic turnaround at the Ekana Stadium, the Delhi Capitals (DC) snatched a 6-wicket victory from the jaws of defeat against the Lucknow Super Giants (LSG) yesterday night.
The evening began perfectly for the visitors after winning the toss and electing to field. The DC bowling unit, led by the clinical Lungi Ngidi (3/27) and T. Natarajan (3/29), suffocated the Lucknow batters. Despite a brief fightback from Abdul Samad (36) and Mitchell Marsh (35), LSG collapsed to a modest 141 all out in the 19th over.
However, the chase looked doomed from the start. Lucknow’s bowlers came out with fire, reducing Delhi to a precarious 26/4 within the Powerplay. Mohammed Shami provided the highlight of the early exchange, dismissing DC captain KL Rahul for a golden duck on the very first delivery of the innings.
Just as the home crowd began to celebrate an imminent victory, impact player Sameer Rizvi walked to the crease. Alongside a steady Tristan Stubbs (39*), Rizvi played the innings of a lifetime. The young sensation hammered 70 runs off just 47 balls, including four towering sixes, in an unbeaten 119-run partnership.
Rizvi’s explosive performance not only stabilized the ship but finished the game with 17 balls to spare, earning him the Player of the Match honors and leaving the Lucknow faithful in stunned silence.

