ਕੇਂਦਰ ਸਰਕਾਰ ਦਾ ਭਰੋਸਾ: ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਐਲਪੀਜੀ ਦਾ ਪੂਰਾ ਸਟਾਕ, ਘਬਰਾਉਣ ਦੀ ਲੋੜ ਨਹੀਂ

ਕੇਂਦਰ ਸਰਕਾਰ ਦਾ ਭਰੋਸਾ: ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਐਲਪੀਜੀ ਦਾ ਪੂਰਾ ਸਟਾਕ, ਘਬਰਾਉਣ ਦੀ ਲੋੜ ਨਹੀਂ

(ਨਵੀਂ ਦਿੱਲੀ, 5 ਅਪ੍ਰੈਲ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀ ਕਮੀ ਬਾਰੇ ਫੈਲ ਰਹੀਆਂ ਖਬਰਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਪੈਟਰੋਲੀਅਮ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ ਇਸ ਸਮੇਂ ਪੈਟਰੋਲ, ਡੀਜ਼ਲ ਅਤੇ ਐਲਪੀਜੀ ਦਾ ਲਗਭਗ 60 ਤੋਂ 70 ਦਿਨਾਂ ਦਾ ਸਟਾਕ ਮੌਜੂਦ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਅਗਲੇ 60 ਦਿਨਾਂ ਲਈ ਕੱਚੇ ਤੇਲ ਅਤੇ ਗੈਸ ਦੀ ਅਡਵਾਂਸ ਬੁਕਿੰਗ ਵੀ ਕਰ ਲਈ ਗਈ ਹੈ, ਜਿਸ ਨਾਲ ਸਪਲਾਈ ਲਗਾਤਾਰ ਜਾਰੀ ਰਹੇਗੀ।
ਅਮਰੀਕਾ-ਇਰਾਨ ਤਣਾਅ ਦੇ ਦੌਰਾਨ ਵੀ ਭਾਰਤ ਨੇ ਆਪਣੀ ਤਿਆਰੀ ਮਜ਼ਬੂਤ ਰੱਖੀ ਹੈ। ਕਰੀਬ 8 ਲੱਖ ਟਨ ਐਲ.ਪੀ.ਜੀ ਰੂਸ, ਅਮਰੀਕਾ, ਆਸਟਰੇਲੀਆ ਸਮੇਤ ਹੋਰ ਦੇਸ਼ਾਂ ਤੋਂ ਅਗਲੇ ਕੁਝ ਦਿਨਾਂ ਵਿੱਚ ਭਾਰਤ ਪਹੁੰਚ ਰਹੀ ਹੈ।
ਇਸ ਤੋਂ ਇਲਾਵਾ, ਦੇਸ਼ ਵਿੱਚ ਹਰ ਰੋਜ਼ ਲਗਭਗ 50 ਹਜ਼ਾਰ ਟਨ ਐਲ.ਪੀ.ਜੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ, ਜੋ ਪਹਿਲਾਂ ਦੇ ਮੁਕਾਬਲੇ 40 ਪ੍ਰਤੀਸ਼ਤ ਵੱਧ ਹੈ।
ਸਰਕਾਰ ਨੇ ਇਹ ਵੀ ਕਿਹਾ ਹੈ ਕਿ ਪੈਟਰੋਲ, ਡੀਜ਼ਲ ਅਤੇ ਗੈਸ ਦੀ ਕਮੀ ਬਾਰੇ ਫੈਲ ਰਹੀਆਂ ਖਬਰਾਂ ਅਫਵਾਹਾਂ ਹਨ, ਜਿਨ੍ਹਾਂ ਰਾਹੀਂ ਲੋਕਾਂ ਵਿੱਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਅੰਤ ਵਿੱਚ ਕੇਂਦਰ ਸਰਕਾਰ ਨੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਐਸੀ ਬੇਬੁਨਿਆਦ ਅਫਵਾਹਾਂ ਤੋਂ ਦੂਰ ਰਹਿਣ ਅਤੇ ਯਕੀਨ ਰੱਖਣ ਕਿ ਜ਼ਰੂਰੀ ਇੰਧਨਾਂ ਦੀ ਸਪਲਾਈ ਬਿਨਾ ਰੁਕਾਵਟ ਜਾਰੀ ਰਹੇਗੀ

केंद्र सरकार का भरोसा: देश में पेट्रोल, डीजल और एलपीजी का पूरा स्टॉक, घबराने की जरूरत नहीं

(नई दिल्ली, 5 अप्रैल – जसविंदर जुल्का न्यूज़ रूम ब्यूरो)
देश में पेट्रोल, डीजल और रसोई गैस की कमी को लेकर फैल रही खबरों के बीच केंद्र सरकार ने स्पष्ट किया है कि लोगों को घबराने की कोई जरूरत नहीं है।
पेट्रोलियम मंत्रालय के अनुसार, देश में इस समय पेट्रोल, डीजल और एलपीजी का लगभग 60 से 70 दिनों का पर्याप्त स्टॉक मौजूद है। इसके साथ ही सरकार द्वारा अगले 60 दिनों के लिए कच्चे तेल और गैस की एडवांस बुकिंग भी कर ली गई है, जिससे सप्लाई लगातार जारी रहेगी।
अमेरिका-ईरान तनाव के दौरान भी भारत ने अपनी तैयारियों को मजबूत रखा है। करीब 8 लाख टन एलपीजी रूस, अमेरिका, ऑस्ट्रेलिया समेत अन्य देशों से आने वाले दिनों में भारत पहुंचेगी।
इसके अलावा, देश में हर रोज लगभग 50 हजार टन एलपीजी का उत्पादन किया जा रहा है, जो पहले की तुलना में 40 प्रतिशत अधिक है।
सरकार ने यह भी कहा है कि पेट्रोल, डीजल और गैस की कमी को लेकर फैलाई जा रही खबरें अफवाहें हैं, जिनके जरिए लोगों में भ्रम पैदा किया जा रहा है।
अंत में केंद्र सरकार ने देशवासियों से अपील की है कि वे ऐसी बेबुनियाद अफवाहों से दूर रहें और विश्वास रखें कि जरूरी ईंधनों की सप्लाई बिना किसी रुकावट के जारी रहेगी।

ही सरकार द्वारा अगले 60 दिनों के लिए कच्चे तेल और गैस की एडवांस बुकिंग भी कर ली गई है, जिससे सप्लाई लगातार जारी रहेगी।
अमेरिका-ईरान तनाव के दौरान भी भारत ने अपनी तैयारियों को मजबूत रखा है। करीब 8 लाख टन एलपीजी रूस, अमेरिका, ऑस्ट्रेलिया समेत अन्य देशों से आने वाले दिनों में भारत पहुंचेगी।
इसके अलावा, देश में हर रोज लगभग 50 हजार टन एलपीजी का उत्पादन किया जा रहा है, जो पहले की तुलना में 40 प्रतिशत अधिक है।
सरकार ने यह भी कहा है कि पेट्रोल, डीजल और गैस की कमी को लेकर फैलाई जा रही खबरें अफवाहें हैं, जिनके जरिए लोगों में भ्रम पैदा किया जा रहा है।
अंत में केंद्र सरकार ने देशवासियों से अपील की है कि वे ऐसी बेबुनियाद अफवाहों से दूर रहें और विश्वास रखें कि जरूरी ईंधनों की सप्लाई बिना किसी रुकावट के जारी रहेगी।

More From Author

​IPL 2026: ਦੂਜੀ ਵਾਰ ਨਿਯਮ ਤੋੜਨ ‘ਤੇ ਸ਼੍ਰੇਅਸ ਅਈਅਰ ਨੂੰ 24 ਲੱਖ ਰੁਪਏ ਦਾ ਜ਼ੁਰਮਾਨਾ

Breaking News…..A Legendary Voice Falls Silent: Santosh Suri Passes Away

Leave a Reply

Your email address will not be published. Required fields are marked *