ਪੀ.ਟੀ.ਏ ਮਿਊਜ਼ਿਕ ਵੱਲੋਂ ਕਰਵਾਇਆ ਗਿਆ ਵਿਸਾਖੀ ਮੇਲਾ ਅਤੇ ਰੰਗਾ – ਰੰਗ ਗੀਤ ਸੰਗੀਤ ਦਾ ਪ੍ਰੋਗਰਾਮ

ਪੀ.ਟੀ.ਏ ਮਿਊਜ਼ਿਕ ਵੱਲੋਂ ਕਰਵਾਇਆ ਗਿਆ ਵਿਸਾਖੀ ਮੇਲਾ ਅਤੇ ਰੰਗਾ – ਰੰਗ ਗੀਤ ਸੰਗੀਤ ਦਾ ਪ੍ਰੋਗਰਾਮ

(ਪਟਿਆਲਾ 14 ਅਪ੍ਰੈਲ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਪੀ.ਟੀ.ਏ ਮਿਊਜਿਕ ਦੇ ਚੇਅਰਮੈਨ ਪਰਮਜੀਤ ਸਿੰਘ ਬੇਦੀ (ਪੰਮੀ) ਅਤੇ ਜਸ਼ਨ ਐਂਟਰਟੇਨਮੈਂਟ ਵੱਲੋਂ ਐਨ.ਜੈਡ ਸੀ.ਸੀ. ਦੇ ਹਾਲ ਵਿਖੇ ਵਿਸਾਖੀ ਮੇਲਾ ਅਤੇ ਰੰਗਾ- ਰੰਗ ਗੀਤ ਸੰਗੀਤ ਦਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਸਕੂਲੀ ਬੱਚਿਆਂ ਨੇ ਗਿੱਦਾ, ਭੰਗੜਾ ਅਤੇ ਡਾਂਸ ਰਾਹੀਂ ਦਰਸ਼ਕਾਂ ਦਾ ਮਨ ਮੋਹਿਆ ਅਤੇ 40 ਦੇ ਕਰੀਬ ਗੀਤਕਾਰਾਂ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਵਿਧਾਇਕ ਅਜੀਤ ਪਾਲ ਸਿੰਘ ਕੋਹਲੀ, ਏ.ਡੀ.ਸੀ. ਸਿਮਰਨ ਪ੍ਰੀਤ ਕੌਰ, ਮੇਅਰ ਕੁੰਦਨ ਗੋਗੀਆ, ਭਾਜਪਾ ਆਗੂ ਸਤਬੀਰ ਖਟੜਾ ਅਤੇ ਕਰਨ ਕੌੜਾ, ਰਿਟਾ. ਐਸ.ਐਸ.ਪੀ. ਸੁਸ਼ੀਲ ਕੁਮਾਰ, ਸਮਾਜ ਸੇਵਕ ਜਤਿੰਦਰ ਸ਼ਰਮਾ, ਕਾਂਗਰਸੀ ਆਗੂ ਪਰਵੇਜ਼ ਅਲੀ ਖਾਨ ਅਤੇ ਗੁਰਿੰਦਰ ਸਿੰਘ ਢਿੱਲੋ, ਐਡ. ਜਗਮੋਹਨ ਸਿੰਘ ਸੈਣੀ, ਪਲੇ ਵੇ ਸਕੂਲ ਦੇ ਡਾਇਰੈਕਟਰ ਪੋਰੁ ਜੀ, ਫਿਲਮ ਜਗਤ ਤੋਂ ਐਕਟਰ ਹੋਬੀ ਧਾਲੀਵਾਲ, ਕੋਰਿਓਗ੍ਰਾਫਰ ਪੂਨਮ ਗੁਰੂ, ਡਾਇਰੈਕਟਰ ਸੁਨੀਲ ਠਾਕੁਰ, ਸ਼ੁਭਮ ਚੰਦਰ ਚੂੜ ਸਿੰਘ, ਗੀਤਕਾਰ ਹੈਰੀ ਸਿੰਘ, ਅਤੇ ਸ਼ਿੰਦਾ ਨੇ ਪਹੁੰਚ ਕੇ ਆਪਣੀ – ਆਪਣੀ ਹਾਜ਼ਰੀ ਲਵਾਈ। ਇਸ ਮੌਕੇ ਪੰਮੀ ਬੇਦੀ ਨੇ ਕਿਹਾ ਕਿ ਵਿਸਾਖੀ ਦੇ ਸ਼ੁਭ ਦਿਹਾੜੇ ਤੇ ਉਹਨਾਂ ਦੀ ਸੰਸਥਾ ਵੱਲੋਂ ਇਹ ਪ੍ਰੋਗਰਾਮ ਕਰਵਾ ਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ ਅਤੇ ਉਹਨਾਂ ਦੀ ਟੀਮ ਨੇ ਵੀ ਪੂਰਾ ਸਹਿਯੋਗ ਦੇਕੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ। ਜਿਸ ਲਈ ਸਾਰੇ ਟੀਮ ਮੈਂਬਰ ਅਤੇ ਦਰਸ਼ਕ ਵਧਾਈ ਦੇ ਪਾਤਰ ਹਨ। ਇਸ ਮੌਕੇ ਚੰਚਲ ਠਾਕੁਰ ਅਤੇ ਪ੍ਰੀਤੀ ਗੁਪਤਾ ਨੇ ਸਟੇਜ ਤੇ ਆਪਣੀ ਭੂਮਿਕਾ ਨੂੰ ਬਖੂਬੀ ਨਿਭਾਇਆ। ਇਸ ਮੌਕੇ ਸੁਨੀਲ ਗਰਗ, ਭਾਵੁਕ ਸ਼ਰਮਾ, ਡਾ.ਅਵਿਨਾਸ਼ ਗੁਪਤਾ, ਕੁਲਦੀਪ ਗਰੋਵਰ, ਲਵਲੀ ਖੁਰਾਣਾ, ਮਧੂ ਬੇਦੀ, ਪੂਜਾ ਬੇਦੀ, ਅਭੇ ਜੀਤ, ਅਦਿਤਿਆ ਜੀਤ ਸਿੰਘ, ਗਗਨ ਦੀਪ, ਅਲਕਾ ਧੀਮਾਨ, ਰੰਜਨਾ ਧੀਮਾਨ, ਰੋਹਿਤ ਬਾਂਸਲ, ਜਸਵਿੰਦਰ ਜੁਲਕਾ, ਸੁਨੀਲ ਕੁਮਾਰ, ਅਰਵਿੰਦਰ ਕੌਰ, ਭੁਪਿੰਦਰ ਸਿੰਘ, ਹਰਮਿੰਦਰ ਸਿੰਘ, ਦਿਵਿਆਂਸ਼ੀ, ਤਰੁਣ ਠੁਕਰਾਲ, ਸੁਖਮੀਤ ਸਿੰਘ, ਨੈਨ ਮੀਤ, ਅਸ਼ਵਨੀ ਮਹਿਤਾ, ਡਾ. ਬ੍ਰਿਜੇਸ਼ ਮੋਦੀ, ਅਸ਼ੀਸ਼ ਸਭਰਵਾਲ, ਡਾ. ਗੁਰਮੀਤ ਸਿੰਘ, ਗੁਰਜੀਤ ਰੁਪਾਲ, ਡਾ. ਰੂਪ ਰਾਏ, ਡਾ.ਮਨਦੀਪ, ਬੇਬੀ ਅਰਾਧਿਆ, ਰੂਬੀ ਕਪੂਰ, ਡਾ. ਵਿਕਰਮ ਚੌਹਾਨ, ਪ੍ਰੀਤ ਅਰੋੜਾ ਅਤੇ ਪ੍ਰੇਮ ਸੇਠੀ ਤੋਂ ਇਲਾਵਾ ਹੋਰ ਵੀ ਮੈਂਬਰ ਮੌਕੇ ਤੇ ਹਾਜ਼ਰ ਸਨ।

More From Author

ਕੇਜਰੀਵਾਲ ’ਤੇ ਦਿੱਲੀ ਹਾਈ ਕੋਰਟ ਵਿੱਚ ਅੱਜ ਦੀ ਕਾਰਵਾਈ..…ਅਦਾਲਤ ਨੇ ਫੈਸਲਾ ਰੱਖਿਆ ਰਾਖਵਾਂ 

ਪੀ.ਟੀ.ਏ ਮਿਊਜ਼ਿਕ ਵੱਲੋਂ ਕਰਵਾਇਆ ਗਿਆ ਵਿਸਾਖੀ ਮੇਲਾ ਅਤੇ ਰੰਗਾ – ਰੰਗ ਗੀਤ ਸੰਗੀਤ ਦਾ ਪ੍ਰੋਗਰਾਮ

Leave a Reply

Your email address will not be published. Required fields are marked *