ਪੰਜਾਬ ਵਿੱਚ ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ ’ਤੇ ਪੂਰੀ ਤਰ੍ਹਾਂ ਨਾਲ ਲੱਗੀ ਪਾਬੰਦੀ / ਪੰਜਾਬ ਦੇ ਸਾਰੇ ਸਕੂਲਾਂ ਦੇ ਚੈਅਰਮੈਨ ਅਤੇ ਪ੍ਰਿੰਸੀਪਲਾਂ ਨੂੰ ਹੁਕਮ ਹੋਏ ਜਾਰੀ

ਪੰਜਾਬ ਵਿੱਚ ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ ’ਤੇ ਪੂਰੀ ਤਰ੍ਹਾਂ ਨਾਲ ਲੱਗੀ ਪਾਬੰਦੀ / ਪੰਜਾਬ ਦੇ ਸਾਰੇ ਸਕੂਲਾਂ ਦੇ ਚੈਅਰਮੈਨ ਅਤੇ ਪ੍ਰਿੰਸੀਪਲਾਂ ਨੂੰ ਹੁਕਮ ਹੋਏ ਜਾਰੀ

(ਚੰਡੀਗੜ੍ਹ 30 ਅਪ੍ਰੈਲ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਬੱਚਿਆਂ ਦੀ ਸਿਹਤ ਤੇ ਐਨਰਜੀ ਡਰਿੰਕ ਰਾਹੀਂ ਪੈ ਰਹੇ ਬੁਰੇ ਪ੍ਰਭਾਵ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ। ਪੂਰੇ ਪੰਜਾਬ ਭਰ ’ਚ ਬੱਚਿਆਂ ਨੂੰ ਐਨਰਜੀ ਡਰਿੰਕਸ ਵੇਚਣ ’ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ। ਫੂਡ ਐਂਡ ਡਰੱਗਜ਼ ਐਡਮਿਨਿਸਟਰੇਸ਼ਨ, ਪੰਜਾਬ ਵੱਲੋਂ ਇਸ ਸਬੰਧੀ ਤਾਜ਼ਾ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਪੰਜਾਬ ਦੇ ਸਾਰੇ ਸਕੂਲਾਂ ਦੇ ਚੇਅਰਮੈਨਾਂ ਅਤੇ ਪ੍ਰਿੰਸੀਪਲਾਂ ਨੂੰ ਲਿਖਿਤ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿਸ ਮੁਤਾਬਿਕ ਬੱਚਿਆਂ ਨੂੰ ਹੁਣ ਐਨਰਜੀ ਡਰਿੰਕਸ ਨਹੀਂ ਵੇਚੀਆਂ ਜਾਣਗੀਆਂ। ਇਹ ਨਿਯਮ ਪੂਰੇ ਪੰਜਾਬ ਭਰ ’ਚ ਅਗਲੇ ਇੱਕ ਸਾਲ ਲਈ ਲਾਗੂ ਰਹਿਣਗੇ। ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਅਹਿਮ ਦਿਸ਼ਾ ਨਿਰਦੇਸਾਂ ਅਨੁਸਾਰ ਨਾ ਸਿਰਫ਼ ਬੱਚਿਆਂ ਨੂੰ ਐਨਰਜੀ ਡਰਿੰਕਸ ਦੀ ਵਿਕਰੀ ‘ਤੇ ਪਾਬੰਦੀ ਹੋਵੇਗੀ, ਸਗੋਂ ਸਕੂਲ ਅਤੇ ਕਾਲਜਾਂ ਦੀਆਂ ਸਾਰੀਆਂ ਕੰਟੀਨਾਂ ਵਿੱਚ ਅਤੇ ਆਲੇ – ਦੁਆਲੇ ਦੀਆਂ ਦੁਕਾਨਾਂ ਅਤੇ ਸਟਾਲਾਂ ਅਤੇ ਰੇੜੀਆਂ ਆਦਿ ਤੇ ਵੀ ਇਨ੍ਹਾਂ ਡਰਿੰਕਸ ਦੀ ਵਿਕਰੀ ‘ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੂੰ ਨੋਟੀਫੀਕੇਸ਼ਨ ਅਤੇ ਜਰੂਰੀ ਹਦਾਇਤਾਂ ਨੂੰ ਵੀ ਜਾਰੀ ਕੀਤਾ ਗਿਆ ਹੈ।

More From Author

ਭਾਰਤ ਵਿੱਚ ਬੰਦ ਹੋ ਸਕਦੇ ਹਨ ਡੀਜ਼ਲ ਅਤੇ ਪੈਟਰੋਲ ਵਾਹਨ / ਆਟੋ ਇੰਡਸਟਰੀ ਲਈ ਗਡਕਰੀ ਦਾ ਸਾਫ਼ ਸੰਦੇਸ਼ / ਗ੍ਰੀਨ ਐਨਰਜੀ ਵੱਲ ਬਦਲੋ ਨਹੀਂ ਤਾਂ ਰਹਿ ਜਾਓਗੇ ਪਿੱਛੇ

ਲਗਜ਼ਰੀ ਲਾਈਫ ਸਟਾਈਲ, ਮਹਿੰਗੀਆਂ ਗੱਡੀਆਂ… ਰਾਜਿਆਂ ਵਰਗੀ ਜ਼ਿੰਦਗੀ ਜਿਉਂਦੇ ਹਨ Rohit Sharma – ਪੇਸ਼ ਹੈ ਜਨਮਦਿਨ ‘ਤੇ ਖ਼ਾਸ ਫੀਚਰ ਸਟੋਰੀ

Leave a Reply

Your email address will not be published. Required fields are marked *