ਜਨਹਿਤ ਸਮਿਤੀ ਪਟਿਆਲਾ ਵੱਲੋਂ ਲਗਾਇਆ ਗਿਆ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ

ਜਨਹਿਤ ਸਮਿਤੀ ਪਟਿਆਲਾ ਵੱਲੋਂ ਲਗਾਇਆ ਗਿਆ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ

(ਪਟਿਆਲਾ 10 ਮਈ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਸੰਸਥਾ ਜਨਹਿਤ ਸਮਿਤੀ ਪਟਿਆਲਾ ਵੱਲੋਂ ਬਾਰਾਦਰੀ ਗਾਰਡਨ ਵਿਖੇ ਬਹੁਤ ਵੱਡਾ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ l ਇਸ ਕੈਂਪ ਦੇ ਵਿੱਚ ਵਿਸ਼ੇਸ਼ ਤੌਰ ਤੇ ਪਾਰਕ ਹਸਪਤਾਲ ਪਟਿਆਲਾ ਦੀ ਟੀਮ ਪਹੁੰਚੀ l ਇਸ ਮੌਕੇ ਡਾ. ਹਰਸਿਮਰਨ ਸਿੰਘ ਦਿਲ ਦੇ ਰੋਗਾਂ ਦੇ ਮਾਹਿਰ ਵੱਲੋਂ ਲੋਕਾਂ ਦੇ ਸਿਹਤ ਦੀ ਜਾਂਚ ਕੀਤੀ ਗਈ l ਇਸ ਦੇ ਨਾਲ ਹੀ ਲੋਕਾਂ ਦੇ ਖੂਨ ਦੇ ਟੈਸਟ ,ਸ਼ੂਗਰ ਬਲੱਡ ਟੈਸਟ, ਬਲੱਡ ਪ੍ਰੈਸ਼ਰ ਅਤੇ ਈ.ਸੀ.ਜੀ ਮੁਫ਼ਤ ਕੀਤੀ ਗਈ। ਇਸ ਡਾ. ਹਰੀ ਓਮ ਅਗਰਵਾਲ ਹੱਡੀਆਂ ਦੇ ਮਾਹਿਰ ਵੱਲੋਂ ਹੱਡੀਆਂ ਦੀ ਜਾਂਚ ਵੀ ਕੀਤੀ ਗਈ। ਹੱਡੀਆਂ ਦੀ ਜਾਂਚ ਲਈ ਵਿਸ਼ੇਸ਼ ਤੌਰ ਤੇ ਬੋਨ ਡੈਂਨਸਟੀ ਟੈਸਟ ਵੀ ਮੁਫਤ ਵਿੱਚ ਕੀਤਾ ਗਿਆ l ਇਸ ਮੌਕੇ ਡਾ. ਹਰਸਿਮਰਨ ਸਿੰਘ ਨੇ ਜਨਹਿਤ ਸਮਿਤੀ ਬਾਰੇ ਕਿਹਾ ਕਿ ਅੱਜ ਲੋਕਾਂ ਨੂੰ ਸਿਹਤ ਸੰਭਾਲ ਬਾਰੇ ਜਾਗਰੂਕ ਕਰਨ ਦੀ ਲੋੜ ਹੈ, ਤਾਂ ਜੋ ਅਸੀਂ ਬਿਮਾਰੀਆਂ ਤੋਂ ਬਚ ਸਕੀਏ। ਉਹਨਾਂ ਵੱਲੋਂ ਦਿੱਲ ਨੂੰ ਤੰਦਰੁਸਤ ਰੱਖਣ ਲਈ ਨਿਯਮਤ ਰੂਪ ਦੇ ਵਿੱਚ ਸੈਰ, ਚੰਗਾ ਖਾਣ ਪੀਣ ਅਤੇ ਬੰਦ ਪੈਕਟ ਖਾਣਾ ਖਾਣ ਤੋਂ ਗੁਰੇਜ ਕਰਨ ਲਈ ਦੱਸਿਆ। ਡਾ. ਹਰੀ ਓਮ ਅਗਰਵਾਲ ਵੱਲੋਂ ਲੋਕਾਂ ਨੂੰ ਸੈਰ ਦੇ ਨਾਲ ਯੋਗਾ ਅਤੇ ਸਹੀ ਖਾਣ ਪੀਣ ਕਰਨ ਦੀ ਸਲਾਹ ਦਿੱਤੀ ਗਈ। ਉਹਨਾਂ ਦੱਸਿਆ ਕੀ ਸਾਨੂੰ 40 ਸਾਲ ਤੋਂ ਬਾਅਦ ਹੱਡੀਆਂ ਦਾ ਨਿਯਮਤ ਚੈੱਕਅਪ ਕਰਵਾਣਾ ਚਾਹੀਦਾ ਹੈ। ਉਹਨਾਂ ਵੱਲੋਂ ਜਨਹਿਤ ਸਮਿਤੀ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ ਗਈ । ਇਸ ਮੌਕੇ ਸੰਸਥਾ ਦੇ ਜੁਆਇੰਟ ਸਕੱਤਰ ਜਗਤਾਰ ਜੱਗੀ ਵੱਲੋਂ ਸੰਸਥਾ ਦੇ ਕੰਮਾਂ ਬਾਰੇ ਬੋਲਦਿਆਂ ਕਿਹਾ ਕਿ ਸੰਸਥਾ ਹਰੇਕ ਫੀਲਡ ਦੇ ਵਿੱਚ ਸਿਹਤ ਸੰਭਾਲ ਸੇਵਾ ਲਈ ਤਤਪਰ ਹੈl ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਓ ਤੁਸੀਂ ਸੰਸਥਾ ਦੇ ਮੈਂਬਰ ਬਣੋ ਅਤੇ ਆਪਾਂ ਰਲ ਮਿਲ ਕੇ ਲੋਕਾਂ ਦੀ ਸੇਵਾ ਕਰੀਏ l ਇਸ ਮੌਕੇ ਸੰਸਥਾ ਦੇ ਜਨਰਲ ਸਕੱਤਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਅਸੀਂ ਹਰੇਕ ਮਹੀਨੇ ਚਾਰ ਵਾਰ ਮੈਡੀਕਲ ਚੈੱਕਅਪ ਕੈਂਪ ਲਗਾਉਂਦੇ ਹਾਂ ਅਤੇ ਸਾਡੀ ਕੋਸ਼ਿਸ਼ ਹੁੰਦੀ ਹੈ ,ਕਿ ਅਸੀਂ ਲੋਕਾਂ ਨੂੰ ਸਿਹਤ ਬਾਰੇ ਜਾਗਰੂਕ ਕਰੀਏ l ਉਹਨਾਂ ਦੱਸਿਆ ਕਿ ਸੰਸਥਾ ਛੇਤੀ ਹੀ ਰਾਏਪੁਰ ਮੰਡਲਾ ਵਿਖੇ ਓਲਡ ਏਜ ਹੋਮ ਬਣਾਉਣ ਜਾ ਰਹੀ ਹੈ। ਜਿਸ ਵਿੱਚ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਅਤੇ ਉਹਨਾਂ ਨੇ ਲੋਕਾਂ ਨੂੰ ਅਤੇ ਦਾਨੀ ਸੱਜਣਾਂ ਨੂੰ ਬੇਨਤੀ ਕੀਤੀ। ਇਸ ਓਲਡ ਏਜ ਹੋਮ ਬਣਾਉਣ ਵਿੱਚ ਮਦਦ ਕਰੋ ਤਾਂ ਜੋ ਬੇਸਹਾਰਾ ਬਜ਼ੁਰਗਾਂ ਅਤੇ ਮਰੀਜ਼ਾਂ ਨੂੰ ਸਹਾਰਾ ਮਿਲ ਸਕੇ। ਇਸ ਮੌਕੇ ਪ੍ਰੋਫੈਸਰ ਐਸ.ਸੀ. ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸੰਭਾਲ ਸੇਵਾ ਕਰਨੀ ਚਾਹੀਦੀ ਹੈ ਅਤੇ ਸੰਸਥਾ ਜਨ ਸਮਿਤੀ ਦੇ ਮੈਂਬਰ ਬਣਨਾ ਚਾਹੀਦਾ ਹੈ ਤਾਂ ਜੋ ਸਮਾਜ ਦੇ ਵਿੱਚ ਲੋਕਾਂ ਦੀ ਮਦਦ ਕੀਤੀ ਜਾ ਸਕੇ। ਇਸ ਮੌਕੇ ਪਹੁੰਚੀਆਂ ਸ਼ਖਸੀਅਤਾਂ ਵਿੱਚ ਡਾ. ਜੀ. ਐਸ. ਅਨੰਦ ,ਅਨਿਲ ਭਾਰਤੀ, ਡਾ. ਹਰਿੰਦਰ ਪਾਲ ਸ਼ਰਮਾ, ਚਮਨ ਲਾਲ ਗਰਗ ,ਟੀ.ਐਸ. ਕਪੂਰ ,ਕੇ.ਐਸ. ਢਿੱਲੋ ,ਡੀ.ਪੀ. ਸਿੰਘ, ਐਸ.ਪੀ. ਗੁਪਤਾ, ਫਿੱਟਨੈੱਸ ਕਲੱਬ ਤੋਂ ਹੈਪੀ ਵਰਮਾ , ਫਿੱਟਨੈੱਸ ਲਵਰ ਤੋਂ ਰਜਿੰਦਰ ਅਜੀ, ਰਵੀ ਸ਼ਰਮਾ , ਅਨੰਦ ਖੋਸਲਾ, ਭੁਪਿੰਦਰ ਸਿੰਘ ਭੂਪੀ ,ਅਮਰਿੰਦਰ ਸਿੰਘ ,ਮਨਜੀਤ ਸਿੰਘ, ਇੰਦਰਜੀਤ ਦੂਆ, ਬੀ.ਐਸ. ਗਿੱਲ , ਜਤਿੰਦਰ ਭਾਰਦਵਾਜ, ਕਰਮਜੀਤ ਸਿੰਘ ਪੀ.ਆਰ.ਓ. ਪਾਰਕ ਹਸਪਤਾਲ ਅਤੇ ਹਰਸ਼ਿੰਦਰ ਸਿੰਘ ਜਰਮਨੀ ਵਿਸ਼ੇਸ਼ ਤੌਰ ਤੇ ਪਹੁੰਚੇ l ਪ੍ਰੋਗਰਾਮ ਦੇ ਅੰਤ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਡਾ ਹਰਸਿਮਰਨ ਸਿੰਘ ਪਾਰਕ ਹਸਪਤਾਲ ਪਟਿਆਲਾ ਅਤੇ ਹਰੀ ਓਮ ਅਗਰਵਾਲ ਹੱਡੀਆਂ ਦੇ ਮਾਹਿਰ ਨੂੰ ਸਨਮਾਨਿਤ ਕੀਤਾ ਗਿਆl

ਫੋਟੋ ਗੈਲਰੀ – ਜਨਹਿੱਤ ਸਮਿਤੀ ਵੱਲੋਂ ਲਗਾਏ ਗਏ ਮੈਡੀਕਲ ਕੈਂਪ ਦੀਆਂ ਝਲਕੀਆਂ।

More From Author

ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨ / पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ / मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह

ਪੰਜਾਬ ਵਿੱਚ ਡਰੱਗਸ ਦਾ ਕਹਿਰ ਜਾਰੀ, ਡਰੱਗ ਓਵਰਡੋਜ ਨਾਲ ਮੌਤਾਂ ਵਿੱਚ ਪਿਛਲੇ ਇੱਕ ਸਾਲ ਦੌਰਾਨ ਲਗਭਗ 19 ਫੀਸਦੀ ਵਾਧਾ

ਡੀ.ਬੀ.ਜੀ ਨੇ ਤਰਜੀਤ ਸਿੰਘ ਸੰਧੂ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਕੀਤਾ ਆਯੋਜਨ

Leave a Reply

Your email address will not be published. Required fields are marked *

Recent Posts