ਡੀ.ਬੀ.ਜੀ ਨੇ ਤਰਜੀਤ ਸਿੰਘ ਸੰਧੂ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਕੀਤਾ ਆਯੋਜਨ

ਡੀ.ਬੀ.ਜੀ ਨੇ ਤਰਜੀਤ ਸਿੰਘ ਸੰਧੂ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਕੀਤਾ ਆਯੋਜਨ 

ਹਰਪ੍ਰੀਤ ਸੰਧੂ ਨੇ 91ਵੀਂ ਵਾਰ ਅਤੇ ਡਾ. ਰਕੇਸ਼ ਵਰਮੀ ਨੇ 90ਵੀਂ  ਵਾਰ ਕੀਤਾ ਖੂਨਦਾਨ

ਪਟਿਆਲਾ 11 ਮਈ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਡੈਡੀਕੇਟਿਡ ਬ੍ਰਦਰਜ਼ ਗਰੁੱਪ (ਰਜਿ.) ਪੰਜਾਬ ਦੇ ਸੰਸਥਾਪਕ ਪ੍ਰਧਾਨ ਡਾ.ਰਾਕੇਸ਼ ਵਰਮੀ ਦੀ ਪ੍ਰਧਾਨਗੀ ਹੇਠ ਤਰਜੀਤ ਸਿੰਘ ਸੰਧੂ ਦੀ ਯਾਦ ਵਿੱਚ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ।ਸਰਕਾਰੀ ਰਜਿੰਦਰਾ ਬਲੱਡ ਬੈਂਕ, ਵਰਧਮਾਨ ਬਲੱਡ ਬੈਂਕ, ਸਿਟੀ ਚੈਰੀਟੇਬਲ ਬਲੱਡ ਬੈਂਕ ਦੀਆਂ ਟੀਮਾਂ ਨੇ (269) ਬਲੱਡ ਯੂਨਿਟ ਇੱਕਠਾ ਕੀਤਾ। ਡਾ.ਮਨਮੋਹਨ ਸਿੰਘ, ਡਾ.ਸੁਧੀਰ ਵਰਮਾ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਨੇ ਖੂਨਦਾਨੀਆਂ ਦਾ ਹੋਂਸਲਾ ਵਧਾਇਆ। ਮੋਹਿਤ ਮਹਿੰਦਰਾ ਪ੍ਰਧਾਨ ਯੂਥ ਕਾਂਗਰਸ ਪੰਜਾਬ ਅਤੇ ਹਰਪਾਲ ਜੁਨੇਜਾ ਚੇਅਰਮੈਨ ਪੀ.ਆਰ.ਟੀ.ਸੀ, ਬਿਟੂ ਸਰਮਾਂ ਸਾਬਕਾ ਮੇਅਰ, ਡਾ.ਨੀਰਜ ਗੋਇਲ ਪ੍ਰਿੰਸੀਪਲ ਮੋਦੀ ਕਾਲਜ ਨੇ ਖੂਨਦਾਨੀਆਂ ਨੂੰ ਗੋਲਡ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਹਰਪ੍ਰੀਤ ਸਿੰਘ ਸੰਧੂ ਜਨਰਲ ਸਕੱਤਰ ਡੀ.ਬੀ.ਜੀ ਅਤੇ ਸਕੱਤਰ ਰਜਿੰਦਰਾ ਜਿੰਮਖਾਨਾ ਕਲੱਬ ਨੇ (91ਵੀਂ) ਵਾਰ ਖੂਨਦਾਨ ਕੀਤਾ। ਲਖਵੀਰ ਕੌਰ ਸੰਧੂ, ਯੁਵਰਾਜ ਸਿੰਘ ਸੰਧੂ ਨੇ ਵੀ ਖੂਨਦਾਨ ਕੀਤਾ। ਡਾ.ਰਾਕੇਸ਼ ਵਰਮੀ ਨੇ ਵੀ (90ਵੀਂ ) ਖੂਨਦਾਨ ਕੀਤਾ। ਡਾ.ਰਾਕੇਸ਼ ਵਰਮੀ ਨੇ ਦੱਸਿਆ ਖੂਨਦਾਨ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਮਦਦਗਾਰ ਬਣਦਾ ਹੈ ਅਤੇ ਹਾਰਟ ਅਟੈਕ ਦੇ ਚਾਂਸ ਵੀ ਨਹੀ ਰਹਿੰਦੇ ਅਤੇ ਕਿਸੇ ਵੀ ਤਰ੍ਹਾਂ ਦੇ ਸਟਰੋਕ ਤੋਂ ਵੀ ਬਚਾਓ ਰਹਿੰਦਾ ਹੈ। ਇਕ ਯੂਨਿਟ ਬਲੱਡ ਦਾਨ ਕਰਨ ਨਾਲ ਤਿੰਨ ਮਨੁੱਖੀ ਜਿੰਦਗੀਆਂ ਦੀ ਕੀਮਤੀ ਜਾਨਾਂ ਬਚਾਉਣ ਵਿੱਚ ਵੀ ਸਹਾਈ ਹੁੰਦਾ ਹੈ। ਖੂਨਦਾਨ ਕਰਨ ਨਾਲ ਇੰਨਸੂਲੀਨ ਦੀ ਮਾਤਰਾ ਵਿੱਚ ਵਾਧਾ ਹੁੰਦਾ ਹੈ। ਖੂਨਦਾਨ ਕਰਨ ਵੇਲੇ ਹੋਣ ਵਾਲੇ ਟੈਸਟਾਂ ਦੁਆਰਾ ਛੁਪੀਆਂ ਹੋਈਆਂ ਬਿਮਾਰੀਆਂ ਦਾ ਵੀ ਪਤਾ ਲਗਦਾ ਹੈ। ਬਲੱਡ ਦਾਨ ਕਰਨ ਨਾਲ ਰੈਡ ਬਲੱਡ ਸੈਲ ਜਿਆਦਾ ਬਣਦੇ ਹਨ ਕੈਂਸਰ ਦਾ ਖਤਰਾ ਵੀ ਘੱਟ ਜਾਂਦਾ ਹੈ। ਰਜਿੰਦਰਾ ਜਿੰਮਖਾਨਾ ਕਲੱਬ ਵਿੱਚ ਲਗਾਏ ਗਏ ਖੂਨਦਾਨ ਕੈਂਪ ਦੀ ਸਫਲਤਾ ਲਈ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪੰਜਾਬ, ਕਮਿਟੀਡ ਬ੍ਰਿਗੇਡ, ਰਜਿੰਦਰਾ ਜਿੰਮਖਾਨਾ ਅਤੇ ਮਹਿੰਦਰਾ ਕਲੱਬ, ਡੀ.ਸੀ.ਬੀ ਬੈਂਕ, ਮਹਾਰਾਜਾ ਗਰੁੱਪ, ਨਿਊ ਵੂਮੈਨ ਐਮਪਾਵਰਮੈਂਟ ਫਾਓਡੇਸ਼ਨ, ਬੀ.ਐਨ.ਆਈ., ਇੰਡੀਅਨ ਮੈਡੀਕਲ ਐਸੋਸੀਏਸ਼ਨ, ਡੈਨਟਿਲ ਡਾ. ਐਸੋਸੀਏਸ਼ਨ, ਗੈਂਗ ਬ੍ਰਦਰਜ਼, ਟੀ.ਤਿੰਨ,ਜੀ ਦੀਆਂ ਟੀਮਾਂ ਨੇ ਸਹਿਯੋਗ ਦਿੱਤਾ ਦਿਲਪ੍ਰੀਤ ਸਿੰਘ ਬੈਨੀਪਾਲ ਪ੍ਰਾਜੈਕਟ ਇੰਚਾਰਜ ਡੀ.ਬੀ.ਜੀ ਖੂਨਦਾਨ ਨੇ ਦੱਸਿਆ ਖੂਨਦਾਨੀ ਦੇ ਹੋਮੋਗਲੋਬਿਨ ਦੀ ਮਾਤਰਾ (12) ਗ੍ਰਾਮ ਤੋਂ ਵੱਧ ਅਤੇ ਸਰੀਰਕ ਵਜਨ (45) ਕਿਲੋ ਤੋਂ ਵੱਧ ਹੋਣਾ ਚਾਹੀਦਾ ਹੈ। ਖੂਨਦਾਨੀ ਦੀ ਉਮਰ (18) ਸਾਲ ਤੋਂ (65) ਸਾਲ ਹੋਣੀ ਚਾਹੀਦੀ ਹੈ ਕੋਈ ਵੀ ਤੰਦਰੁਸਤ ਇਸਤਰੀ ਪੁਰਸ਼ ਖੂਨਦਾਨ ਕਰ ਸਕਦਾ ਹੈ। ਹਰਪ੍ਰੀਤ ਸਿੰਘ ਸੰਧੂ ਸਕੱਤਰ ਜਿੰਮਖਾਨਾ ਕਲੱਬ ਨੇ ਦੱਸਿਆ। ਕਿ ਮੈ ਆਪਣੇ ਪਿਤਾ ਤਰਜੀਤ ਸਿੰਘ ਸੰਧੂ ਤੋਂ ਪ੍ਰੇਰਣਾ ਲੈ ਕੇ ਸਮਾਜ ਸੇਵਾ ਵਿੱਚ ਯੋਗਦਾਨ ਪਾ ਰਿਹਾ ਹਾਂ। ਖੂਨਦਾਨ ਕੈਂਪ ਨਾਲ ਹਜਾਰਾਂ ਹੀ ਰੋਗੀਆਂ ਦੀ ਜਾਨ ਬਚਾਉਣ ਲਈ ਖੂਨ ਦਾਨ ਵਿਸ਼ੇਸ ਮਹੱਤਤਾ ਰੱਖਦਾ ਹੈ। ਕੈਂਪ ਦੀ ਕਾਮਯਾਬੀ ਲਈ ਨਰੇਸ਼ ਗੁਪਤਾ ਉਦਯੋਗਪਤੀ, ਚੇਅਰਮੈਨ ਅਮਰੀਸ਼ ਬਾਂਸਲ, ਗੋਰਵ ਗਰਗ, ਰਾਹੂਲ ਮਹਿਤਾ, ਸੰਚਿਤ ਬਾਂਸਲ, ਦਿਲਪ੍ਰੀਤ ਸਿੰਘ ਬੈਨੀਪਾਲ, ਅਮਨਇੰਦਰ ਸਿੰਘ ਸੈਣੀ, ਆਸੂ ਸੁਖੀਜਾ, ਨਰੇਸ਼ ਕੁਮਾਰ ਕਾਕਾ ਜੀ, ਵਿਕਾਸ ਗੋਇਲ, ਮੁਹੰਮਦ ਰਮਜਾਨ ਢਿਲੋਂ, ਜਤਿਨ ਗੋਇਲ, ਫਕੀਰ ਚੰਦ ਮਿੱਤਲ, ਨਵੀ ਮਿੱਤਲ, ਮੀਨੂ ਸੋਫੀ, ਗੁਰਪ੍ਰੀਤ ਕੌਰ, ਰੂਚੀ ਨਰੂਲਾ, ਰਜਨੀ ਭਾਰਗਵ, ਪਰਮਜੀਤ ਕੌਰ ਚਾਵਲਾ,ਸੀਮਾ ਮਹਿਤਾ, ਰੀਨਾ ਰਾਣੀ, ਪ੍ਰੇਮ ਮਹਿਤਾ, ਸੇਰਵੀਰ ਸਿੰਘ ਪ੍ਰਧਾਨ ਰਜਿੰਦਰਾ ਜਿੰਮਖਾਨਾ ਮਹਿੰਦਰਾ ਕਲੱਬ, ਇੰਜੀ. ਐਮ.ਐਮ. ਸਿਆਲ, ਰੋਹਿਤ ਗੁਪਤਾ, ਮੋਹਿਤ ਗੁਪਤਾ, ਮੋਹਿਤ ਢੋਡੀ, ਅਸ਼ੀਸ ਜੈਨ, ਦੀਪਕ ਬਾਂਸਲ, ਡਾ.ਕਨਵਰਜੋਤ ਸਿੰਘ, ਇੰਜ ਪਰਮਜੀਤ ਗੋਇਲ, ਰਾਹੂਲ ਗੁਪਤਾ, ਸਾਹਿਲ ਖੰਨਾ, ਰਾਹੂਲ ਮਹਿਤਾ, ਇੰਜ ਵਿਸ਼ਾਲ ਸਿੰਗਲਾ ਸਮੂਚੀ ਟੀਮ ਜਿੰਮਖਾਨਾ ਕਲੱਬ ਨੇ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ। ਸ਼ਵੇਤਾ ਜਿੰਦਲ, ਹੈਪੀ ਸੁਖੀਜਾ, ਰਿਚੀ ਡਕਾਲਾ, ਸੰਜੀਵ ਸ਼ਰਮਾ, ਹਰਜੀਤ ਸਿੰਘ, ਗੁਲਾਬ ਰਾਏ ਗਰਗ, ਜਸਵਿੰਦਰ ਜੁਲਕਾ ਮੀਡੀਆ ਇੰਚਾਰਜ, ਅਮਨ ਬਾਂਸਲ, ਵੀ.ਕੇ. ਸਿਆਲ, ਡਾ.ਭੁਪਿੰਦਰ ਕੌਰ ਨੇ ਖੂਨਦਾਨੀਆਂ ਦੀ ਹੋਂਸਲਾ ਅਫਜਾਈ ਕੀਤੀ। ਇਹ ਜਾਣਕਾਰੀ ਫਕੀਰ ਚੰਦ ਮਿਤਲ ਡੀ.ਬੀ.ਜੀ ਪਬਲਿਕ ਰਿਲੇਸ਼ਨ ਅਫਸਰ ਨੇ ਦਿੱਤੀ।

ਫੋਟੋ ਗੈਲਰੀ- ਹਰਪ੍ਰੀਤ ਸੰਧੂ ਡਾ. ਰਾਕੇਸ਼ ਵਰਮੀ ਅਤੇ ਹੋਰ ਮੈਂਬਰ ਖੂਨਦਾਨ ਕਰਦੇ ਹੋਏ।

More From Author

ਜਨਹਿਤ ਸਮਿਤੀ ਪਟਿਆਲਾ ਵੱਲੋਂ ਲਗਾਇਆ ਗਿਆ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ

Leave a Reply

Your email address will not be published. Required fields are marked *