Breaking News……..ਦੇਸ਼ ਵਿੱਚ 33,577 ਬੱਚੇ ਲਾਪਤਾ / ਪੱਛਮ ਬੰਗਾਲ ਟੌਪ ਤੇ ਮੱਧ ਪ੍ਰਦੇਸ਼ ਦੂਜੇ ਸਥਾਨ ‘ਤੇ….. ਪੇਸ਼ ਹੈ ਫੀਚਰ ਸਟੋਰੀ

Breaking News……..ਦੇਸ਼ ਵਿੱਚ 33,577 ਬੱਚੇ ਲਾਪਤਾ / ਪੱਛਮ ਬੰਗਾਲ ਟੌਪ ਤੇ ਮੱਧ ਪ੍ਰਦੇਸ਼ ਦੂਜੇ ਸਥਾਨ ‘ਤੇ….. ਪੇਸ਼ ਹੈ ਫੀਚਰ ਸਟੋਰੀ 

ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਸਪੈਸ਼ਲ ਰਿਪੋਰਟ ਨੇ ਵਧਾਈ ਚਿੰਤਾ
(ਨਵੀਂ ਦਿੱਲੀ, 14 ਮਈ — ਜਸਵਿੰਦਰ ਜੁਲਕਾ, ਨਿਊਜ਼ ਰੂਮ ਬਿਊਰੋ) ਦੇਸ਼ ਭਰ ਵਿੱਚ ਬੱਚਿਆਂ ਦੇ ਲਾਪਤਾ ਹੋਣ ਦੇ ਵਧਦੇ ਮਾਮਲਿਆਂ ਨੇ ਇੱਕ ਵਾਰ ਫਿਰ ਚਿੰਤਾ ਵਧਾ ਦਿੱਤੀ ਹੈ। ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ “ਮਿਸਿੰਗ ਚਿਲਡਰਨ” ਸਬੰਧੀ ਜਾਰੀ ਤਾਜ਼ਾ ਰਿਪੋਰਟ ਮੁਤਾਬਕ ਜਨਵਰੀ 2025 ਤੋਂ 31 ਮਾਰਚ 2026 ਤੱਕ ਭਾਰਤ ਵਿੱਚ ਕੁੱਲ 33,577 ਬੱਚੇ ਲਾਪਤਾ ਦਰਜ ਕੀਤੇ ਗਏ। ਇਨ੍ਹਾਂ ਵਿੱਚੋਂ 7,777 ਬੱਚੇ ਅਜੇ ਤੱਕ ਵੀ ਨਹੀਂ ਲੱਭੇ ਜਾ ਸਕੇ। ਜਦਕਿ ਬਾਕੀ ਬੱਚਿਆਂ ਨੂੰ ਵੱਖ-ਵੱਖ ਰਾਜਾਂ ਦੀ ਪੁਲਿਸ ਅਤੇ ਜਾਂਚ ਏਜੰਸੀਆਂ ਵੱਲੋਂ ਟ੍ਰੇਸ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਸਭ ਤੋਂ ਜ਼ਿਆਦਾ ਮਾਮਲੇ ਪੱਛਮ ਬੰਗਾਲ ਵਿੱਚ ਸਾਹਮਣੇ ਆਏ ਹਨ। ਇੱਥੇ ਕੁੱਲ 19,145 ਬੱਚੇ ਲਾਪਤਾ ਹੋਏ, ਜਿਨ੍ਹਾਂ ਵਿੱਚੋਂ 15,465 ਬੱਚਿਆਂ ਨੂੰ ਲੱਭ ਲਿਆ ਗਿਆ, ਪਰ 3,680 ਬੱਚੇ ਅਜੇ ਵੀ ਗੁੰਮ ਹਨ। ਇਸ ਸੂਚੀ ਵਿੱਚ ਮੱਧ ਪ੍ਰਦੇਸ਼ ਦੂਜੇ ਸਥਾਨ ‘ਤੇ ਹੈ, ਜਿੱਥੇ 4,256 ਬੱਚੇ ਲਾਪਤਾ ਹੋਏ। ਇਨ੍ਹਾਂ ਵਿੱਚੋਂ 3,197 ਬੱਚੇ ਮਿਲੇ, ਜਦਕਿ 1,059 ਬੱਚਿਆਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਹੈਰਾਨੀਜਨਕ ਤੌਰ ‘ਤੇ ਹਰਿਆਣਾ ਵੀ ਹੁਣ ਦੇਸ਼ ਵਿੱਚ ਤੀਜੇ ਸਥਾਨ ‘ਤੇ ਪਹੁੰਚ ਗਿਆ ਹੈ। ਹਰਿਆਣਾ ਵਿੱਚ 2,209 ਬੱਚੇ ਲਾਪਤਾ ਹੋਏ, ਜਿਨ੍ਹਾਂ ਵਿੱਚੋਂ 353 ਬੱਚੇ ਅਜੇ ਵੀ ਗੁੰਮ ਹਨ।
ਰਿਪੋਰਟ ਮੁਤਾਬਕ.…ਕੇਰਲ, ਓਡੀਸ਼ਾ, ਛੱਤੀਸਗੜ੍ਹ, ਉੱਤਰਾਖੰਡ ਅਤੇ ਰਾਜਸਥਾਨ ਵਿੱਚ ਵੀ ਬੱਚਿਆਂ ਦੇ ਗਾਇਬ ਹੋਣ ਦੇ ਮਾਮਲੇ ਚਿੰਤਾਜਨਕ ਪੱਧਰ ‘ਤੇ ਦਰਜ ਕੀਤੇ ਗਏ ਹਨ।
ਰਾਜਾਂ ਅਨੁਸਾਰ ਅੰਕੜੇ
ਪੱਛਮ ਬੰਗਾਲ – ਲਾਪਤਾ 19,145 / ਮਿਲੇ 15,465 / ਨਹੀਂ ਮਿਲੇ 3,680, ਮੱਧ ਪ੍ਰਦੇਸ਼ – ਲਾਪਤਾ 4,256 / ਮਿਲੇ 3,197 / ਨਹੀਂ ਮਿਲੇ 1,059/ ਹਰਿਆਣਾ – ਲਾਪਤਾ 2,209 / ਮਿਲੇ 1,856 / ਨਹੀਂ ਮਿਲੇ 353/
ਕੇਰਲ – ਲਾਪਤਾ 1,696 /ਮਿਲੇ 918 / ਨਹੀਂ ਮਿਲੇ 778 / ਓਡੀਸ਼ਾ – ਲਾਪਤਾ 1,624 / ਮਿਲੇ 536 / ਨਹੀਂ ਮਿਲੇ 1,088 / ਛੱਤੀਸਗੜ੍ਹ – ਲਾਪਤਾ 982 / ਮਿਲੇ 582 / ਨਹੀਂ ਮਿਲੇ 400 / ਉੱਤਰਾਖੰਡ – ਲਾਪਤਾ 900 / ਮਿਲੇ 487 / ਨਹੀਂ ਮਿਲੇ 413 / ਰਾਜਸਥਾਨ – ਲਾਪਤਾ 745 / ਮਿਲੇ 499 /ਨਹੀਂ ਮਿਲੇ 246 / ਗੋਆ – ਲਾਪਤਾ 577 / ਮਿਲੇ 361 /ਨਹੀਂ ਮਿਲੇ 216 /ਮਹਾਰਾਸ਼ਟਰ – ਲਾਪਤਾ 453 / ਪੁਰਾਣੇ ਮਿਲੇ 124 /
ਬਿਹਾਰ – ਲਾਪਤਾ 244 /| ਮਿਲੇ 30 / ਨਹੀਂ ਮਿਲੇ 214 / ਲਦਾਖ – ਲਾਪਤਾ 225 / ਪੁਰਾਣੇ ਮਿਲੇ 294 /ਨਹੀਂ ਮਿਲੇ 69 / ਉੱਤਰ ਪ੍ਰਦੇਸ਼ – ਲਾਪਤਾ 81 / ਮਿਲੇ 71 / ਨਹੀਂ ਮਿਲੇ 10 /ਪੰਜਾਬ – ਲਾਪਤਾ 37 / ਮਿਲੇ 27 / ਨਹੀਂ ਮਿਲੇ 10 /
ਜੰਮੂ-ਕਸ਼ਮੀਰ – ਲਾਪਤਾ 21 / ਮਿਲੇ 17 / ਨਹੀਂ ਮਿਲੇ 4 / ਝਾਰਖੰਡ – ਲਾਪਤਾ 29 / ਮਿਲੇ 20 / ਨਹੀਂ ਮਿਲੇ 9 / ਚੰਡੀਗੜ੍ਹ – ਲਾਪਤਾ 17 / ਮਿਲੇ 10 / ਨਹੀਂ ਮਿਲੇ 7 / ਤਾਮਿਲਨਾਡੂ – ਲਾਪਤਾ 10 | ਪੁਰਾਣੇ ਮਿਲੇ 344 /
ਹਿਮਾਚਲ ਪ੍ਰਦੇਸ਼ – ਲਾਪਤਾ 8 / ਮਿਲੇ 0 / ਨਹੀਂ ਮਿਲੇ 8 / ਦਿੱਲੀ – ਲਾਪਤਾ 2 /ਮਿਲੇ 0 / ਨਹੀਂ ਮਿਲੇ 2 /
ਪੋਂਡੀਚੇਰੀ – ਲਾਪਤਾ 8 /ਮਿਲੇ 5 / ਨਹੀਂ ਮਿਲੇ 3 /
ਨਾਗਾਲੈਂਡ – ਕੋਈ ਨਵਾਂ ਮਾਮਲਾ ਨਹੀਂ | ਪੁਰਾਣੇ ਮਿਲੇ 21/
ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਦੇਸ਼ ਦੇ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਬੱਚਿਆਂ ਦੇ ਲਾਪਤਾ ਹੋਣ ਦੀ ਕੋਈ ਨਵੀਂ ਸ਼ਿਕਾਇਤ ਦਰਜ ਨਹੀਂ ਹੋਈ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਅਰੁਣਾਚਲ ਪ੍ਰਦੇਸ਼, ਮਣੀਪੁਰ, ਤ੍ਰਿਪੁਰਾ, ਗੁਜਰਾਤ, ਲਕਸ਼ਦੀਪ ਅਤੇ ਦਾਦਰ ਨਗਰ ਹਵੇਲੀ ਸ਼ਾਮਲ ਹਨ।
ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਰਾਜ ਸਰਕਾਰਾਂ ਨੂੰ ਲਾਪਤਾ ਬੱਚਿਆਂ ਦੀ ਭਾਲ ਲਈ ਵਿਸ਼ੇਸ਼ ਮੁਹਿੰਮਾਂ ਚਲਾਉਣ, ਮਨੁੱਖੀ ਤਸਕਰੀ ਰੋਕਣ ਅਤੇ ਪੁਲਿਸ-ਪ੍ਰਸ਼ਾਸਨ ਵਿੱਚ ਬਿਹਤਰ ਤਾਲਮੇਲ ਬਣਾਉਣ ਦੇ ਨਿਰਦੇਸ਼ ਦਿੱਤੇ ਹਨ।

Breaking News…..Desh में 33,577 बच्चे लापता, पश्चिम बंगाल टॉप पर और मध्य प्रदेश दूसरे स्थान पर
महिला एवं बाल विकास मंत्रालय की स्पेशल रिपोर्ट ने बढ़ाई चिंता
(नई दिल्ली, 14 मई — जसविंदर जुल्का, न्यूज़ रूम ब्यूरो) देशभर में बच्चों के लापता होने के बढ़ते मामलों ने एक बार फिर चिंता बढ़ा दी है। महिला एवं बाल विकास मंत्रालय की “मिसिंग चिल्ड्रन” संबंधी ताज़ा रिपोर्ट के अनुसार जनवरी 2022 से 31 मार्च 2026 तक भारत में कुल 33,577 बच्चे लापता दर्ज किए गए। इनमें से 7,777 बच्चे अब तक भी बरामद नहीं हो सके, जबकि बाकी बच्चों को विभिन्न राज्यों की पुलिस और जांच एजेंसियों द्वारा खोज लिया गया है। रिपोर्ट के अनुसार सबसे ज्यादा मामले पश्चिम बंगाल में सामने आए हैं। यहां कुल 19,145 बच्चे लापता हुए, जिनमें से 15,465 बच्चों को ढूंढ लिया गया, लेकिन 3,680 बच्चे अभी भी लापता हैं।
इस सूची में मध्य प्रदेश दूसरे स्थान पर है, जहां 4,256 बच्चे लापता हुए। इनमें से 3,197 बच्चे मिल गए, जबकि 1,059 बच्चों का अब तक कोई पता नहीं चल पाया।
हैरानी की बात यह है कि हरियाणा अब देश में तीसरे स्थान पर पहुंच गया है। हरियाणा में 2,209 बच्चे लापता हुए, जिनमें से 353 बच्चे अभी भी गायब हैं।
रिपोर्ट के मुताबिक केरल, ओडिशा, छत्तीसगढ़, उत्तराखंड और राजस्थान में भी बच्चों के गुम होने के मामले चिंताजनक स्तर पर दर्ज किए गए हैं।
राज्यवार आंकड़े
पश्चिम बंगाल – लापता 19,145 | मिले 15,465 | नहीं मिले 3,680/ मध्य प्रदेश – लापता 4,256 | मिले 3,197 | नहीं मिले 1,059 / हरियाणा – लापता 2,209 / मिले 1,856 / नहीं मिले 353
केरल – लापता 1,696 /मिले 918 / नहीं मिले 778 / ओडिशा – लापता 1,624 | मिले 536 | नहीं मिले 1,088 / छत्तीसगढ़ – लापता 982 | मिले 582 | नहीं मिले 400 /
उत्तराखंड – लापता 900 / मिले 487 / नहीं मिले 413 / राजस्थान – लापता 745 | मिले 499 /नहीं मिले 246 / गोवा – लापता 577 / मिले 361 / नहीं मिले 216 /
महाराष्ट्र – लापता 453 /पुराने मिले 124 / बिहार – लापता 244 / मिले 30 / नहीं मिले 214 /
लद्दाख – लापता 225 /पुराने मिले 294 / नहीं मिले 69 / उत्तर प्रदेश – लापता 81/ मिले 71 /नहीं मिले 10 / पंजाब – लापता 37 / मिले 27 /नहीं मिले 10 /जम्मू-कश्मीर – लापता 21 / मिले 17 / नहीं मिले 4 / झारखंड – लापता 29 | मिले 20 / नहीं मिले 9
चंडीगढ़ – लापता 17 / मिले 10 / नहीं मिले 7 /
तमिलनाडु – लापता 10 /पुराने मिले 344 / हिमाचल प्रदेश – लापता 8 / मिले 0 / नहीं मिले 8
दिल्ली – लापता 2 / मिले 0 / नहीं मिले 2 / पुडुचेरी – लापता 8 / मिले 5 /नहीं मिले 3 / नागालैंड – कोई नया मामला नहीं /पुराने मिले 21 /
रिपोर्ट में यह भी बताया गया है कि देश के कई राज्यों और केंद्र शासित प्रदेशों में बच्चों के लापता होने की कोई नई शिकायत दर्ज नहीं हुई। इनमें मुख्य रूप से अरुणाचल प्रदेश, मणिपुर, त्रिपुरा, गुजरात, लक्षद्वीप और दादरा नगर हवेली शामिल हैं।
महिला एवं बाल विकास मंत्रालय ने राज्य सरकारों को लापता बच्चों की तलाश के लिए विशेष अभियान चलाने, मानव तस्करी रोकने और पुलिस-प्रशासन के बीच बेहतर तालमेल बनाने के निर्देश दिए हैं। ‘ਤੇ

More From Author

ਡੀ.ਬੀ.ਜੀ ਨੇ ਤਰਜੀਤ ਸਿੰਘ ਸੰਧੂ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਕੀਤਾ ਆਯੋਜਨ

Big Breaking News…..ਅਮਰੀਕਾ-ਈਰਾਨ ਜੰਗ ਦਾ ਅਸਰ, ਭਾਰਤ ਅਤੇ ਪੰਜਾਬ ਵਿੱਚ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ

Leave a Reply

Your email address will not be published. Required fields are marked *