ਮੰਡੌਰ ਵਿਖੇ ਚਲਾਈ ਗਈ ਡੇਂਗੂ ਵਿਰੋਧੀ ਜਨ ਜਾਗਰੂਕਤਾ ਮੁਹਿੰਮ

ਮੰਡੌਰ ਵਿਖੇ ਚਲਾਈ ਗਈ ਡੇਂਗੂ ਵਿਰੋਧੀ ਜਨ ਜਾਗਰੂਕਤਾ ਮੁਹਿੰਮ

ਸਿਹਤ ਟੀਮਾਂ ਵੱਲੋਂ ਹੁਣ ਤੱਕ 1,31,713 ਘਰਾਂ/ਥਾਵਾਂ ਵਿੱਚ ਪਾਣੀ ਦੇ ਖੜ੍ਹੇ ਸਰੋਤਾਂ ਦੀ ਕੀਤੀ ਜਾ ਚੁੱਕੀ ਹੈ ਚੈਕਿੰਗ

(ਪਟਿਆਲਾ 15 ਮਈ – ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿਹਤ ਵਿਭਾਗ ਨੇ ਡਾ. ਸ਼ੈਲੀ ਜੇਤਲੀ ਦੀ ਅਗਵਾਈ ਹੇਠ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਵਿਸ਼ੇਸ਼ ਤੌਰ ‘ਤੇ ਡੇਂਗੂ ਵਿਰੋਧੀ ਮਾਸ ਜਾਗਰੂਕਤਾ ਡਰਾਈ ਡੇਅ ਅਭਿਆਨ ਚਲਾਇਆ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਮੰਡੌਰ, ਨਾਭਾ ਰੋਡ ਵਿਖੇ ਵਿਸ਼ੇਸ਼ ਮੁਹਿੰਮ ਚਲਾਉਂਦਿਆਂ ਘਰਾਂ ਦੀ ਚੈਕਿੰਗ ਕਰਨ ਤੋਂ ਇਲਾਵਾ ਜਾਗਰੂਕਤਾ ਰੈਲੀ ਕੱਢੀ ਗਈ, ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਗਿਆ ਅਤੇ ਪਿੰਡ ਦੇ ਛੱਪੜ ਵਿੱਚ ਗੰਬੂਜੀਆ ਮੱਛੀ ਛੱਡ ਕੇ ਡੇਂਗੂ ਰੋਕਥਾਮ ਦੇ ਉਪਰਾਲੇ ਕੀਤੇ ਗਏ। ਜ਼ਿਲ੍ਹਾ ਸਿਹਤ ਵਿਭਾਗ ਦੀਆਂ ਵਿਸ਼ੇਸ਼ ਟੀਮਾਂ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਨਰਸਿੰਗ ਸਕੂਲਾਂ/ਕਾਲਜਾਂ ਦੇ 219 ਨਰਸਿੰਗ ਵਿਦਿਆਰਥੀਆਂ ਅਤੇ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਡੇਂਗੂ ਲਾਰਵੇ ਦੀ ਜਾਂਚ ਲਈ ਹਾਟ-ਸਪਾਟ ਇਲਾਕਿਆਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਗਈ। ਅਜਿਹੇ ਅਭਿਆਨ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਵੀ ਚਲਾਏ ਗਏ। ਮਾਡਲ ਟਾਊਨ, ਸਿਵਲ ਲਾਈਨ ਸਕੂਲ, ਬਲਾਸਮ ਸਕੂਲ, ਦੇਹਰਾਦੂਨ ਪਬਲਿਕ ਸਕੂਲ, ਓਰੋਬਿੰਦੋ ਇੰਟਰਨੈਸ਼ਨਲ ਸਕੂਲ, ਗੁਰੂ ਨਾਨਕ ਫਾਊਂਡੇਸ਼ਨ, ਪਲੇਅ-ਵੇ ਸਕੂਲ ਸਮੇਤ ਜ਼ਿਲ੍ਹੇ ਦੇ 87 ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।
ਇਸ ਦੌਰਾਨ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਪਾਣੀ ਦੇ ਖੜ੍ਹੇ ਸਰੋਤਾਂ ਦੀ ਚੈਕਿੰਗ ਕੀਤੀ ਗਈ। ਜਿਨ੍ਹਾਂ ਘਰਾਂ ਅਤੇ ਥਾਵਾਂ ‘ਤੇ ਡੇਂਗੂ ਦਾ ਲਾਰਵਾ ਮਿਲਿਆ, ਉਸ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਸੀਨੀ. ਮੈਡੀਕਲ ਅਫਸਰ ਡਾ. ਮੋਨਿਕਾ ਸੂਦ ਨੇ ਲੋਕਾਂ ਨੂੰ ਦੱਸਿਆ ਕਿ ਮੱਛਰਾਂ ਦੀ ਪੈਦਾਵਾਰ ਨੂੰ ਰੋਕਣ ਲਈ ਘਰਾਂ ਦੀਆਂ ਛੱਤਾਂ ਅਤੇ ਵਿਹੜਿਆਂ ਵਿੱਚ ਪਏ ਕਬਾੜ ਵਿੱਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਆਲੇ-ਦੁਆਲੇ ਦੀ ਸਾਫ-ਸਫਾਈ ਵੱਲ ਖਾਸ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੂਲਰਾਂ ਦਾ ਪਾਣੀ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸੁਕਾਇਆ ਜਾਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਆਲੇ-ਦੁਆਲੇ ਸਫਾਈ ਰੱਖਣ, ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਪਾਣੀ ਦੀ ਢੰਗ ਨਾਲ ਨਿਕਾਸੀ ਯਕੀਨੀ ਬਣਾਉਣ।
ਜ਼ਿਲ੍ਹਾ ਐਪੀਡੇਮਿਓਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਡੇਂਗੂ ਵਿਰੋਧੀ ਡਰਾਈ ਡੇਅ ਅਭਿਆਨ ਤਹਿਤ ਸਟਾਫ ਟੀਮਾਂ ਅਤੇ ਨਰਸਿੰਗ ਵਿਦਿਆਰਥੀਆਂ ਵੱਲੋਂ ਜ਼ਿਲ੍ਹੇ ਭਰ ਦੇ 40,776 ਘਰਾਂ ਵਿੱਚ ਪਹੁੰਚ ਕੇ ਡੇਂਗੂ ਲਾਰਵੇ ਦੀ ਜਾਂਚ ਕੀਤੀ ਗਈ ਅਤੇ 137 ਥਾਵਾਂ ‘ਤੇ ਮਿਲੇ ਲਾਰਵੇ ਨੂੰ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਸਿਹਤ ਟੀਮਾਂ ਵੱਲੋਂ ਡਰਾਈ ਡੇਅ ਅਭਿਆਨ ਤਹਿਤ 1,31,713 ਤੋਂ ਵੱਧ ਘਰਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚ 378 ਥਾਵਾਂ ‘ਤੇ ਮਿਲੇ ਲਾਰਵੇ ਨੂੰ ਨਸ਼ਟ ਕਰਕੇ ਸਬੰਧਿਤ ਪਰਿਵਾਰਾਂ ਨੂੰ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਬੁਖਾਰ ਹੋਣ ‘ਤੇ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ, ਜੋ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਉਪਲਬਧ ਹੈ। ਬੁਖਾਰ ਹੋਣ ਦੀ ਸੂਰਤ ਵਿੱਚ ਸਿਰਫ਼ ਪੈਰਾਸੀਟਾਮੋਲ ਦੀ ਗੋਲੀ ਹੀ ਲਈ ਜਾਵੇ ਅਤੇ ਹੋਰ ਦਵਾਈ ਡਾਕਟਰੀ ਸਲਾਹ ਨਾਲ ਹੀ ਲਈ ਜਾਵੇ। ਇਸ ਮੌਕੇ ਡਾ. ਨਵਜੋਤ ਕੌਰ, ਡਾ. ਬਿਕਰਮਜੀਤ ਸਿੰਘ ਅਤੇ ਸਮੂਹ ਸਿਹਤ ਸਟਾਫ ਮੌਜੂਦ ਸੀ।

ਫੋਟੋ ਕੈਪਸ਼ਨ- ਡਾ.ਸ਼ੈਲੀ ਜੇਤਲੀ ਅਤੇ ਸਿਹਤ ਅਧਿਕਾਰੀ ਘਰਾਂ ਵਿੱਚ ਡੇਂਗੂ ਦੇ ਲਾਰਵੇ ਦੀ ਚੈਕਿੰਗ ਕਰਦੇ ਹੋਏ।

मंडौर में चलाई गई डेंगू विरोधी जन जागरूकता मुहिम

स्वास्थ्य टीमों द्वारा अब तक 1,31,713 घरों/स्थानों में पानी के खड़े स्रोतों की जांच की जा चुकी है

(पटियाला 15 मई – संदीप कौर साहिबा न्यूज़ रूम ब्यूरो)
स्वास्थ्य मंत्री डॉ. बलबीर सिंह के दिशा-निर्देशों के तहत जिला स्वास्थ्य विभाग ने डॉ. शैली जेतली की अगुवाई में डेंगू बीमारी की रोकथाम के लिए विशेष रूप से डेंगू विरोधी मास जागरूकता ड्राई डे अभियान चलाया। स्वास्थ्य विभाग की टीमों द्वारा गांव मंडौर, नाभा रोड में विशेष मुहिम चलाते हुए घरों की जांच करने के अलावा जागरूकता रैली निकाली गई, स्कूल के विद्यार्थियों को संबोधित किया गया तथा गांव के छप्पड़ में गंबूजिया मछली छोड़कर डेंगू रोकथाम के प्रयास किए गए। जिला स्वास्थ्य विभाग की विशेष टीमों द्वारा सरकारी और प्राइवेट नर्सिंग स्कूलों/कॉलेजों के 219 नर्सिंग विद्यार्थियों तथा आशा वर्करों के सहयोग से डेंगू लार्वा की जांच के लिए हॉट-स्पॉट इलाकों में विशेष अभियान चलाया गया। ऐसे अभियान जिले के विभिन्न ब्लॉकों में भी चलाए गए। मॉडल टाउन, सिविल लाइन स्कूल, ब्लॉसम स्कूल, देहरादून पब्लिक स्कूल, ओरोबिंदो इंटरनेशनल स्कूल, गुरु नानक फाउंडेशन, प्ले-वे स्कूल सहित जिले के 87 स्कूलों में विद्यार्थियों को जागरूक किया गया।
इस दौरान घर-घर जाकर लोगों को डेंगू और मलेरिया से बचाव संबंधी जानकारी दी गई तथा पानी के खड़े स्रोतों की जांच की गई। जिन घरों और स्थानों पर डेंगू का लार्वा मिला, उसे मौके पर ही नष्ट कर दिया गया। सीनियर मेडिकल अधिकारी डॉ. मोनिका सूद ने लोगों को बताया कि मच्छरों की पैदावार रोकने के लिए घरों की छतों और आंगन में पड़े कबाड़ में पानी जमा न होने दिया जाए तथा आसपास साफ-सफाई का विशेष ध्यान रखा जाए। उन्होंने कहा कि कूलरों का पानी सप्ताह में एक बार अवश्य सुखाया जाए।
उन्होंने लोगों से अपील की कि अपने आसपास सफाई रखें, पानी खड़ा न होने दें और पानी की उचित निकासी सुनिश्चित करें। जिला एपिडेमियोलॉजिस्ट डॉ. सुमीत सिंह ने बताया कि डेंगू विरोधी ड्राई डे अभियान के तहत स्टाफ टीमों और नर्सिंग विद्यार्थियों द्वारा जिले भर के 40,776 घरों में पहुंचकर डेंगू लार्वा की जांच की गई तथा 137 स्थानों पर मिले लार्वे को मौके पर ही नष्ट कर दिया गया।
उन्होंने बताया कि अब तक स्वास्थ्य टीमों द्वारा ड्राई डे अभियान के तहत 1,31,713 से अधिक घरों का सर्वे किया जा चुका है, जिनमें 378 स्थानों पर मिले लार्वे को नष्ट कर संबंधित परिवारों को बचाव संबंधी जागरूक किया गया।
उन्होंने कहा कि किसी भी प्रकार का बुखार होने पर तुरंत जांच करवानी चाहिए, जो सरकारी स्वास्थ्य संस्थानों में मुफ्त उपलब्ध है। बुखार की स्थिति में केवल पैरासिटामोल की गोली लें और अन्य दवाइयां डॉक्टर की सलाह से ही लें।
इस मौके पर डॉ. नवजोत कौर, डॉ. बिक्रमजीत सिंह तथा समस्त स्वास्थ्य स्टाफ मौजूद रहा।

फोटो कैप्शन – डॉ. शैली जेतली और स्वास्थ्य अधिकारी घरों में डेंगू लार्वा की जांच करते हुए।

More From Author

ਪਟਿਆਲਾ ਦੇ ਧਰਮਪੁਰਾ ਬਾਜ਼ਾਰ ਵਿੱਚੋਂ ਐਕਟਿਵਾ ਸਕੂਟਰ ਅਤੇ ਤਿੰਨ ਰਜਿਸਟਰੀਆਂ ਹੋਈਆਂ ਚੋਰੀ

Leave a Reply

Your email address will not be published. Required fields are marked *