ਹਿਊਮਨ ਰਾਈਟਸ ਕਮਿਸ਼ਨ ਪੰਜਾਬ ਵੱਲੋਂ ਰਾਜਪਾਲ ਕੌਰ ਮਸਤ ਸਨਮਾਨਿਤ
ਇੱਕ ਹੋਰ ਸਨਮਾਨ ਮਸਤ ਅੰਟੀ ਦੇ ਨਾਮ
(ਚੰਡੀਗੜ੍ਹ 16 ਮਈ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਪੰਜਾਬ ਸਟੇਟ ਹਿਊਮਨ ਰਾਈਟਸ ਕਮਿਸ਼ਨ ਦੇ ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਅਤੇ ਮੈਂਬਰ ਜਤਿੰਦਰ ਪਾਲ ਸਿੰਘ ਸ਼ੰਟੀ ਵੱਲੋਂ ਪਿਛਲੇ ਦਿਨੀ ਚੰਡੀਗੜ੍ਹ ਵਿਖੇ ਹੋਏ ਇੱਕ ਸਮਾਗਮ ਵਿੱਚ ਰਾਜਪਾਲ ਕੋਰ ਮਸਤ ਸੰਚਾਲਕ ਮਸਤੀ ਦੀ ਪਾਠਸ਼ਾਲਾ ਪਟਿਆਲਾ ਨੂੰ ਬੱਚਿਆਂ ਲਈ ਪਟਿਆਲਾ ਵਿਖੇ ਚਲਾਈ ਜਾ ਰਹੀ ਮਸਤੀ ਦੀ ਪਾਠਸ਼ਾਲਾ ਅਤੇ ਉਨ੍ਹਾਂ ਦੀ 29 ਸਾਲਾਂ ਦੀ ਲੰਬੀ ਸਮਾਜ ਸੇਵਾਵਾਂ ਨੂੰ ਦੇਖਦਿਆਂ ਹੋਇਆ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ ਹੈ। ਇਸ ਮੋਕੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਤੋਂ ਇਲਾਵਾ ਪੰਜ਼ਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਸਾਹਿਬਾਨ, ਡਾਇਰੈਕਟਰ ਜਰਨਲ ਪੰਜ਼ਾਬ ਪੁਲੀਸ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵਿਸ਼ੇਸ਼ ਤੌਰ ਤੇ ਮੌਕੇ ਤੇ ਹਾਜ਼ਰ ਸਨ। ਇਸ ਮੌਕੇ ਰਾਜਪਾਲ ਕੋਰ ਮਸਤ ਨੇ ਮੁੱਖ ਮਹਿਮਾਨ ਸਮੇਤ ਸਾਰੇ ਹੀ ਵਿਸ਼ੇਸ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਿਸੇ ਮਾਣ ਸਨਮਾਨ ਦਾ ਕੋਈ ਵੀ ਲਾਲਚ ਨਹੀਂ ਹੈ। ਸਗੋਂ ਜ਼ਰੂਰਤਮੰਦ ਬੱਚਿਆ ਨਾਲ ਸਮਾਂ ਬਿਤਾ ਕੇ ਅਤੇ ਉਨਾਂ ਦੀ ਸੇਵਾ ਕਰਕੇ ਉਨ੍ਹਾਂ ਨੂੰ ਅਥਾਹ ਖੁਸ਼ੀ ਮਿਲਦੀ ਹੈ ਅਤੇ ਉਨਾਂ ਨੂੰ ਆਪਣਾਂ ਜੀਵਨ ਸਾਰਥਕ ਲੱਗਦਾ ਹੈ।
ਫੋਟੋ ਗੈਲਰੀ – ਚੇਅਰਪਰਸਨ ਜਸਟਿਸ ਸੰਤ ਪ੍ਰਕਾਸ਼ ਅਤੇ ਮੈਂਬਰ ਜਤਿੰਦਰ ਪਾਲ ਸ਼ੰਟੀ ਮੈਡਮ ਮਸਤ ਨੂੰ ਸਨਮਾਨਿਤ ਕਰਦੇ ਹੋਏ।

