ਇਲਾਕਾ ਨਿਵਾਸੀਆਂ ਨੇ ਪਾਣੀ ਨਾ ਆਉਣ ਕਰਕੇ ਨਗਰ ਨਿਗਮ ਖਿਲਾਫ ਕੀਤਾ ਪ੍ਰਦਰਸ਼ਨ- ਹਰਪ੍ਰੀਤ ਸਿੰਘ ਪੀਤਾ / ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਜੈਲਦਾਰ ਗਲੀ ਦੇ ਨਿਵਾਸੀ

ਇਲਾਕਾ ਨਿਵਾਸੀਆਂ ਨੇ ਪਾਣੀ ਨਾ ਆਉਣ ਕਰਕੇ ਨਗਰ ਨਿਗਮ ਖਿਲਾਫ ਕੀਤਾ ਪ੍ਰਦਰਸ਼ਨ- ਹਰਪ੍ਰੀਤ ਸਿੰਘ ਪੀਤਾ

ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਜੈਲਦਾਰ ਗਲੀ ਦੇ ਨਿਵਾਸੀ

(ਪਟਿਆਲਾ 23 ਮਈ – ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) ਪਟਿਆਲਾ ਸ਼ਹਿਰ ਦੇ ਵਾਰਡ ਨੰਬਰ 43 ਅਧੀਨ ਆਉਂਦੀ ਜੈਲਦਾਰ ਗਲੀ, ਰਾਘੋ ਮਾਜਰਾ ਦੇ ਨਿਵਾਸੀਆਂ ਨੇ ਪਿਛਲੇ 15 ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਭਾਜਪਾ ਦੇ ਵਾਰਡ ਨੰਬਰ 43 ਤੋਂ ਇੰਚਾਰਜ ਹਰਪ੍ਰੀਤ ਸਿੰਘ ਪੀਤਾ ਅਤੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਪਿਛਲੇ 15 ਦਿਨਾਂ ਤੋਂ ਪਾਣੀ ਨਹੀਂ ਆ ਰਿਹਾ। ਕਈ ਵਾਰ ਨਗਰ ਨਿਗਮ ਅਤੇ ਸੰਬੰਧਿਤ ਐਸਡੀਓ ਨੂੰ ਲਿਖਤੀ ਸ਼ਿਕਾਇਤਾਂ ਦੇਣ ਦੇ ਬਾਵਜੂਦ ਵੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਪਾਣੀ ਦੀ ਕਮੀ ਕਾਰਨ ਸਵੇਰੇ ਦਫ਼ਤਰ ਜਾਣ ਵਾਲੇ ਲੋਕਾਂ ਅਤੇ ਬੱਚਿਆਂ ਨੂੰ ਸਕੂਲ ਭੇਜਣ ਵਿੱਚ ਭਾਰੀ ਦਿਕ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਵਿੱਚ ਪੀਣ ਅਤੇ ਨਹਾਉਣ ਵਾਲੇ ਪਾਣੀ ਦੀ ਵੀ ਭਾਰੀ ਕਿਲਤ ਬਣੀ ਹੋਈ ਹੈ। ਨਿਗਮ ਦੇ ਕਰਮਚਾਰੀ ਦੋ ਵਾਰ ਇਲਾਕੇ ਵਿੱਚ ਆਏ, ਪਰ ਬਿਨਾਂ ਕੋਈ ਹੱਲ ਕੀਤੇ ਵਾਪਸ ਚਲੇ ਗਏ।
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਅੱਤ ਦੀ ਗਰਮੀ ਦੇ ਬਾਵਜੂਦ ਨਗਰ ਨਿਗਮ ਵੱਲੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਕੋਈ ਢੁਕਵਾਂ ਕਦਮ ਨਹੀਂ ਚੁੱਕਿਆ ਗਿਆ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਉਨ੍ਹਾਂ ਨੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਅਤੇ ਐਸਡੀਓ ਨੂੰ ਅਪੀਲ ਕੀਤੀ ਕਿ ਪਾਣੀ ਦੀ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਇਲਾਕਾ ਨਿਵਾਸੀਆਂ ਨੂੰ ਰਾਹਤ ਮਿਲ ਸਕੇ।
ਇਸ ਮੌਕੇ ਮੋਹਨ ਸ਼ਰਮਾ, ਪ੍ਰੇਮ ਕੁਮਾਰ, ਰਵੀ ਵਰਮਾ, ਸਨੀ ਕੁਮਾਰ, ਅਮਿਤ ਕੁਮਾਰ, ਮਨੋਹਰ ਲਾਲ, ਰਵੀ ਕੁਮਾਰ, ਪ੍ਰਹਿਲਾਦ ਕੁਮਾਰ, ਯੋਗੇਸ਼ ਕੁਮਾਰ, ਬ੍ਰਿਜ ਭੂਸ਼ਨ, ਰਾਜਪਾਲ, ਬਦਰੀ ਪ੍ਰਸ਼ਾਦ, ਸਤੀਸ਼ ਕੁਮਾਰ, ਪਿਆਰੇ ਲਾਲ, ਸ਼ਾਮ ਲਾਲ, ਸੁਭਾਸ਼ ਕੁਮਾਰ, ਲਾਜਵੰਤ ਕੌਰ, ਰਾਜ ਕੁਮਾਰ, ਰਾਮ ਵਰਮਾ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ: ਹਰਪ੍ਰੀਤ ਸਿੰਘ ਪੀਤਾ ਅਤੇ ਇਲਾਕਾ ਨਿਵਾਸੀ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ।

 

इलाका निवासियों ने पानी न आने के कारण नगर निगम के खिलाफ किया प्रदर्शन

पानी की बूंद-बूंद को तरसे जैलदार गली के निवासी

(पटियाला 23 मई – संदीप कौर साहिबा न्यूज़ रूम ब्यूरो) पटियाला शहर के वार्ड नंबर 43 स्थित जैलदार गली, राघो माजरा के निवासियों ने पिछले 15 दिनों से पानी की सप्लाई बंद होने के कारण नगर निगम के खिलाफ रोष प्रदर्शन किया।
इस मौके भाजपा के वार्ड नंबर 43 के इंचार्ज हरप्रीत सिंह पीता और इलाके के निवासियों ने बताया कि उनके क्षेत्र में पिछले 15 दिनों से पानी नहीं आ रहा है। कई बार नगर निगम और संबंधित एसडीओ को लिखित शिकायतें देने के बावजूद भी समस्या का कोई समाधान नहीं किया गया।
उन्होंने कहा कि पानी की कमी के कारण सुबह दफ्तर जाने वाले लोगों और बच्चों को स्कूल भेजने में भारी परेशानियों का सामना करना पड़ रहा है। इलाके में पीने और नहाने के पानी की भी भारी किल्लत बनी हुई है। निगम के कर्मचारी दो बार इलाके में आए, लेकिन बिना कोई समाधान किए वापस लौट गए।
इलाका निवासियों ने बताया कि भीषण गर्मी के बावजूद नगर निगम द्वारा पीने के पानी की समस्या को हल करने के लिए कोई ठोस कदम नहीं उठाया गया, जिससे लोगों में भारी रोष पाया जा रहा है।
उन्होंने नगर निगम के मेयर कुंदन गोगिया और एसडीओ से अपील की कि पानी की इस समस्या का जल्द से जल्द समाधान किया जाए ताकि इलाके के लोगों को राहत मिल सके।
इस मौके मोहन शर्मा, प्रेम कुमार, रवि वर्मा, सनी कुमार, अमित कुमार, मनोहर लाल, रवि कुमार, प्रहलाद कुमार, योगेश कुमार, बृज भूषण, राजपाल, बद्री प्रसाद, सतीश कुमार, प्यारे लाल, शाम लाल, सुभाष कुमार, लाजवंती कौर, राज कुमार, राम वर्मा समेत अन्य इलाका निवासी मौजूद रहे।
फोटो कैप्शन: हरप्रीत सिंह पीता और इलाका निवासी नगर निगम के खिलाफ रोष प्रदर्शन करते हुए।

 

More From Author

ਪੰਜਾਬ ਅਤੇ ਯੂਪੀ ਵਿੱਚ ਗਰਮੀ ਦਾ ਕਹਿਰ / ਯੂਪੀ ਦਾ ਬਾਂਦਾ ਸ਼ਹਿਰ ਦੁਨੀਆਂ ਦਾ ਤੀਜਾ ਸਭ ਤੋਂ ਗਰਮ ਸ਼ਹਿਰ, ਤਾਪਮਾਨ ਪਹੁੰਚਿਆ 48°C / ਗਰਮੀ ਨੇ ਕਈ ਰਾਜਾਂ ਦੇ ਲੋਕ ਝੁਲਸਾਏ….ਪੇਸ਼ ਹੈ ਫੀਚਰ ਸਟੋਰੀ

ਆਗਾਮੀ 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ / 14 ਸਾਲ ਬਾਅਦ ਫੀਸਾਂ ਵਿੱਚ ਵਾਧਾ

Leave a Reply

Your email address will not be published. Required fields are marked *

Recent Posts