ਆਗਾਮੀ 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ / 14 ਸਾਲ ਬਾਅਦ ਫੀਸਾਂ ਵਿੱਚ ਵਾਧਾ

ਆਗਾਮੀ 1 ਜੁਲਾਈ ਤੋਂ ਪਾਸਪੋਰਟ ਬਣਵਾਉਣਾ ਹੋਵੇਗਾ ਮਹਿੰਗਾ / 14 ਸਾਲ ਬਾਅਦ ਫੀਸਾਂ ਵਿੱਚ ਵਾਧਾ

ਨਵੀਂ ਦਿੱਲੀ, 26 ਜੂਨ (ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਦੇਸ਼ ਵਿੱਚ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਕੇਂਦਰ ਸਰਕਾਰ ਨੇ ਪਾਸਪੋਰਟ ਬਣਾਉਣ ਅਤੇ ਨਵੀਨੀਕਰਨ ਦੀਆਂ ਫੀਸਾਂ ਵਿੱਚ ਵਾਧਾ ਕਰ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਅਧਿਸੂਚਨਾ ਅਨੁਸਾਰ ਨਵੀਆਂ ਫੀਸਾਂ 1 ਜੁਲਾਈ 2026 ਤੋਂ ਲਾਗੂ ਹੋਣਗੀਆਂ। ਪਿਛਲੀ 20 ਜੂਨ ਨੂੰ ਜਾਰੀ ਅਧਿਸੂਚਨਾ ਮੁਤਾਬਕ 36 ਪੰਨਿਆਂ ਵਾਲੇ ਆਮ ਪਾਸਪੋਰਟ ਜਾਂ ਉਸਦੇ ਨਵੀਨੀਕਰਨ ਦੀ ਫੀਸ 1,500 ਰੁਪਏ ਤੋਂ ਵਧਾ ਕੇ 2,500 ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਤਤਕਾਲ ਪਾਸਪੋਰਟ ਦੀ ਫੀਸ 3,500 ਰੁਪਏ ਤੋਂ ਵਧਾ ਕੇ 5,000 ਰੁਪਏ ਕਰ ਦਿੱਤੀ ਗਈ ਹੈ।
ਉੱਥੇ ਹੀ 60 ਪੰਨਿਆਂ ਵਾਲੇ ਆਮ ਪਾਸਪੋਰਟ ਜਾਂ ਉਸਦੇ ਨਵੀਨੀਕਰਨ ਦੀ ਫੀਸ 2,000 ਰੁਪਏ ਤੋਂ ਵਧਾ ਕੇ 3,500 ਰੁਪਏ ਕਰ ਦਿੱਤੀ ਗਈ ਹੈ। 60 ਪੰਨਿਆਂ ਵਾਲੇ ਤਤਕਾਲ ਪਾਸਪੋਰਟ ਲਈ ਹੁਣ 6,000 ਰੁਪਏ ਫੀਸ ਅਦਾ ਕਰਨੀ ਹੋਵੇਗੀ, ਜੋ ਪਹਿਲਾਂ 4,000 ਰੁਪਏ ਸੀ।
ਸਰਕਾਰ ਨੇ ਇਹ ਸੋਧ ਪਾਸਪੋਰਟ ਅਧਿਨਿਯਮ, 1967 ਦੀ ਧਾਰਾ 24 ਅਤੇ ਪਾਸਪੋਰਟ ਨਿਯਮ, 1980 ਦੀ ਅਨੁਸੂਚੀ-4 ਤਹਿਤ ਕੀਤੀ ਹੈ।
ਇਸ ਤੋਂ ਇਲਾਵਾ, 18 ਸਾਲ ਤੋਂ ਘੱਟ ਉਮਰ ਦੇ ਬਿਨੈਕਾਰਾਂ ਲਈ ਪਾਸਪੋਰਟ ਬਣਾਉਣ ਜਾਂ ਨਵੀਨੀਕਰਨ ਦੀ ਫੀਸ 1,750 ਰੁਪਏ ਅਤੇ ਤਤਕਾਲ ਸੇਵਾ ਲਈ 4,250 ਰੁਪਏ ਨਿਰਧਾਰਤ ਕੀਤੀ ਗਈ ਹੈ।
ਕਰੀਬ 14 ਸਾਲਾਂ ਬਾਅਦ ਪਾਸਪੋਰਟ ਫੀਸਾਂ ਵਿੱਚ ਕੀਤੇ ਗਏ ਇਸ ਵਾਧੇ ਨਾਲ ਆਮ ਲੋਕਾਂ ‘ਤੇ ਵਾਧੂ ਆਰਥਿਕ ਬੋਝ ਪਵੇਗਾ।

आगामी 1 जुलाई से पासपोर्ट बनवाना होगा महंगा, 14 साल बाद बढ़ाई गई फीस
नई दिल्ली, 26 जून (जसविंदर जुल्का न्यूज़ रूम ब्यूरो):
देश में पहले से ही महंगाई की मार झेल रहे आम और खास लोगों को एक और बड़ा झटका लगा है। केंद्र सरकार ने पासपोर्ट बनवाने और उसके नवीनीकरण की फीस में बढ़ोतरी कर दी है। भारतीय विदेश मंत्रालय द्वारा जारी अधिसूचना के अनुसार नई शुल्क दरें 1 जुलाई 2026 से लागू होंगी।
20 जून को जारी अधिसूचना के मुताबिक 36 पृष्ठों वाले सामान्य पासपोर्ट अथवा उसके नवीनीकरण की फीस 1,500 रुपये से बढ़ाकर 2,500 रुपये कर दी गई है। वहीं तत्काल पासपोर्ट की फीस 3,500 रुपये से बढ़ाकर 5,000 रुपये कर दी गई है।
इसी प्रकार 60 पृष्ठों वाले सामान्य पासपोर्ट अथवा उसके नवीनीकरण की फीस 2,000 रुपये से बढ़ाकर 3,500 रुपये कर दी गई है। जबकि 60 पृष्ठों वाले तत्काल पासपोर्ट के लिए अब 6,000 रुपये शुल्क देना होगा, जो पहले 4,000 रुपये था।
केंद्र सरकार ने यह संशोधन पासपोर्ट अधिनियम, 1967 की धारा 24 तथा पासपोर्ट नियम, 1980 की अनुसूची-4 के तहत किया है।
इसके अलावा 18 वर्ष से कम आयु के आवेदकों के लिए पासपोर्ट बनवाने या उसके नवीनीकरण की फीस 1,750 रुपये तथा तत्काल श्रेणी में 4,250 रुपये निर्धारित की गई है।
करीब 14 वर्षों बाद पासपोर्ट शुल्क में की गई इस बढ़ोतरी से आम लोगों पर अतिरिक्त आर्थिक बोझ पड़ेगा।

More From Author

ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨ / पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ / मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह

ਇਲਾਕਾ ਨਿਵਾਸੀਆਂ ਨੇ ਪਾਣੀ ਨਾ ਆਉਣ ਕਰਕੇ ਨਗਰ ਨਿਗਮ ਖਿਲਾਫ ਕੀਤਾ ਪ੍ਰਦਰਸ਼ਨ- ਹਰਪ੍ਰੀਤ ਸਿੰਘ ਪੀਤਾ / ਪਾਣੀ ਦੀ ਬੂੰਦ-ਬੂੰਦ ਨੂੰ ਤਰਸੇ ਜੈਲਦਾਰ ਗਲੀ ਦੇ ਨਿਵਾਸੀ

ਕੱਚਾ ਤੇਲ ਹੋਇਆ ਸਸਤਾ 72/- ਡਾਲਰ ਪ੍ਰਤੀ ਬੈਰਲ / ਪਰ ਭਾਰਤ ਵਿੱਚ ਰਾਹਤ ਦੁਸਹਿਰੇ ਤੱਕ ਹੀ ਸੰਭਵ

Leave a Reply

Your email address will not be published. Required fields are marked *

Recent Posts