ਐਸ਼ਨਾ ਮਖੀਜਾ ਨੂੰ ਆਜ਼ਾਦੀ ਦਿਵਸ ’ਤੇ ਪਟਿਆਲਾ ਜ਼ਿਲਾ ਅਵਾਰਡ ਨਾਲ ਸਨਮਾਨਿਤ ਕੀਤਾ
(ਪਟਿਆਲਾ 22 ਅਗਸਤ – ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) ਰੌਇਲ ਸਿਟੀ ਪਟਿਆਲਾ ਦੀ ਮਸ਼ਹੂਰ ਨੇਸ਼ਨਲ ਕੋਰੀਓਗ੍ਰਾਫਰ ਅਤੇ ‘ਵੀ. ਰਵੀ ਡਾਂਸ ਅਕੈਡਮੀ’ ਦੀ ਡਾਇਰੈਕਟਰ ਐਸ਼ਨਾ ਮਖੀਜਾ ਨੂੰ ਆਜ਼ਾਦੀ ਦਿਵਸ ਦੇ ਮੌਕੇ ‘ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੋੌੋਲੋ ਗਰਾਊਂਡ ਵਿੱਚ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਐਸ਼ਨਾ ਮਖੀਜਾ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਸ਼ੰਸਾ ਪੱਤਰ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਹਿਮਾਂਸ਼ੂ ਅਗਰਵਾਲ (ਡਿਪਟੀ ਕਮਿਸ਼ਨਰ, ਪਟਿਆਲਾ) ਵਰੁਣ ਸ਼ਰਮਾ (ਐੱਸ.ਐੱਸ.ਪੀ., ਪਟਿਆਲਾ) ਅਜੀਤ ਪਾਲ ਸਿੰਘ ਕੋਲੀ ਵਿਧਾਇਕ ਪਟਿਆਲਾ, ਕੁੰਦਨ ਗੋਗੀਆ (ਮੇਅਰ, ਪਟਿਆਲਾ) ਅਤੇ ਜ਼ਿਲ੍ਹੇ ਦੇ ਸਾਰੇ ਨਾਗਰਿਕ ਅਤੇ ਪੁਲਿਸ ਅਧਿਕਾਰੀ ਮੌਜੂਦ ਸਨ। ਐਸ਼ਨਾ ਮਖੀਜਾ ਪਿਛਲੇ 9 ਸਾਲਾਂ ਤੋਂ ਪਟਿਆਲਾ ਵਿੱਚ ਸਮਾਜ ਸੇਵਾ ਅਤੇ ਕਮਿਊਨਿਟੀ ਡਿਵੈਲਪਮੈਂਟ ਦੇ ਕੰਮਾਂ ਨਾਲ ਸਰਗਰਮ ਤੌਰ ‘ਤੇ ਜੁੜੀ ਹੋਈ ਹਨ। ਇਸ ਦੌਰਾਨ ਉਨ੍ਹਾਂ ਨੇ ਖਾਸ ਤੌਰ ‘ਤੇ ਕੁੜੀਆਂ ਅਤੇ ਮਹਿਲਾਵਾਂ ਨੂੰ ਮੁਫ਼ਤ ਡਾਂਸ ਕਲਾਸਾਂ ਅਤੇ ਡਾਂਸ ਦੀ ਸਿੱਖਿਆ ਦਿੱਤੀ, ਤਾਂ ਜੋ ਉਹ ਭਵਿੱਖ ਵਿੱਚ ਆਤਮਨਿਰਭਰ ਬਣ ਸਕਣ। ਸ਼ੁਰੂ ਤੋਂ ਹੀ ਉਨ੍ਹਾਂ ਨੇ ਆਪਣੀ ਕਮਾਈ ਦਾ ਇੱਕ ਹਿੱਸਾ ਨਿਯਮਿਤ ਤੌਰ ‘ਤੇ ਸਮਾਜਿਕ ਭਲਾਈ ਦੇ ਕੰਮਾਂ ਲਈ ਦਿੱਤਾ ਹੈ, ਜਿਵੇਂ ਕਿ ਪਟਿਆਲਾ ਦੇ ਅਪਾਹਿਜ ਆਸ਼ਰਮ ਲਈ। ਆਰ.ਜੀ.ਐਮ.ਸੀ. ਕਲੱਬ, ਆਈ.ਟੀ.ਆਈ. ਕਾਲਜ (ਕੁੜੀਆਂ ਲਈ) ਅਤੇ ਪਟਿਆਲਾ ਦੇ ਕਈ ਹੋਰ ਸੰਸਥਾਨਾਂ ਵਿੱਚ ਮੁਫ਼ਤ ਯੋਗਾ ਕੈਂਪ ਵੀ ਲਗਾਏ ਹਨ।ਐਸ਼ਨਾ ਮਖੀਜਾ ਨੇ ਜ਼ਿਲ੍ਹਾ ਅਵਾਰਡ ਮਿਲਣ ਉਪਰੰਤ ਕਿਹਾ ਕਿ ਉਹ ਨੇਕ ਕੰਮਾਂ ਲਈ ਆਪਣੀਆਂ ਸੇਵਾਵਾਂ ਜਾਰੀ ਰੱਖਣਗੀਆਂ ਅਤੇ ਇਹ ਅਵਾਰਡ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਵੱਡੀ ਪ੍ਰੇਰਣਾ ਹੈ।
ਫੋਟੋ ਗੈਲਰੀ – ਏਸ਼ਨਾ ਮੁਖੀਜਾ ਨੂੰ ਸਨਮਾਨਿਤ ਕਰਦੇ ਹੋਏ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਐਸ.ਐਸ.ਪੀ. ਵਰੁਣ ਸ਼ਰਮਾ, ਮੇਅਰ ਕੁੰਦਨ ਗੋਗੀਆ, ਵਿਧਾਇਕ ਅਜੀਤਪਾਲ ਕੋਹਲੀ।
ऐशना मखीजा को स्वतंत्रता दिवस पर पटियाला जिला अवार्ड से सम्मानित किया
(पटियाला, 22 अगस्त – संदीप कौर साहिबा, न्यूज़ रूम ब्यूरो) रॉयल सिटी पटियाला की प्रसिद्ध नेशनल कोरियोग्राफर एवं ‘वी. रवी डांस अकादमी’ की डायरेक्टर ऐशना मखीजा को स्वतंत्रता दिवस के अवसर पर पंजाब के कृषि मंत्री गुरमीत सिंह खुड्डियां द्वारा पोलो ग्राउंड में सम्मानित किया गया। पंजाब सरकार की ओर से युवा एवं प्रतिभाशाली ऐशना मखीजा को प्रशंसा पत्र और स्मृति चिन्ह भेंट किया गया।
इस अवसर पर डॉ. हिमांशु अग्रवाल (डिप्टी कमिश्नर, पटियाला), वरुण शर्मा (एस.एस.पी., पटियाला), अजीत पाल सिंह कोहली (विधायक, पटियाला), कुंदन गोगिया (मेयर, पटियाला) सहित जिले के प्रशासनिक एवं पुलिस अधिकारी तथा अन्य गणमान्य नागरिक मौजूद थे।
ऐशना मखीजा पिछले 9 वर्षों से पटियाला में समाज सेवा और कम्युनिटी डेवलपमेंट के कार्यों से सक्रिय रूप से जुड़ी हुई हैं। इस दौरान उन्होंने विशेष रूप से लड़कियों और महिलाओं को नि:शुल्क डांस क्लास एवं डांस की शिक्षा प्रदान की, ताकि वे भविष्य में आत्मनिर्भर बन सकें।
शुरू से ही ऐशना मखीजा अपनी कमाई का एक हिस्सा नियमित रूप से समाज कल्याण के कार्यों के लिए देती रही हैं। उन्होंने पटियाला के दिव्यांग आश्रम सहित विभिन्न सामाजिक संस्थाओं की सहायता की है। इसके अलावा आर.जी.एम.सी. क्लब, आई.टी.आई. कॉलेज (लड़कियों के लिए) तथा पटियाला के कई अन्य संस्थानों में नि:शुल्क योग शिविर भी आयोजित किए हैं।
जिला अवार्ड प्राप्त करने के बाद ऐशना मखीजा ने कहा कि वह भविष्य में भी नेक कार्यों के लिए अपनी सेवाएं जारी रखेंगी। उन्होंने कहा कि यह अवार्ड उनके लिए और उनके परिवार के लिए एक बड़ी प्रेरणा है।
फोटो गैलरी: ऐशना मखीजा को सम्मानित करते हुए मंत्री गुरमीत सिंह खुड्डियां, डिप्टी कमिश्नर हिमांशु अग्रवाल, एस.एस.पी. वरुण शर्मा, मेयर कुंदन गोगिया तथा विधायक अजीत पाल कोहली।

