Breaking News… ਸੋਨੇ ਅਤੇ ਚਾਂਦੀ ਦੇ ਰੇਟਾਂ ਵਿੱਚ ਲਗਾਤਾਰ ਤੀਜੇ ਦਿਨ ਗਿਰਾਵਟ

Breaking News… ਸੋਨੇ ਅਤੇ ਚਾਂਦੀ ਦੇ ਰੇਟਾਂ ਵਿੱਚ ਲਗਾਤਾਰ ਤੀਜੇ ਦਿਨ ਗਿਰਾਵਟ

(ਪਟਿਆਲਾ 2 ਫਰਵਰੀ ਕੰਚਨ ਸਚਦੇਵਾ ਨਿਊਜ ਰੂਮ) ਭਾਰਤ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਬਜਟ ਪੇਸ਼ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਅੱਜ 2 ਫਰਵਰੀ ਨੂੰ ਸੋਨੇ ਅਤੇ ਚਾਂਦੀ ਦੇ ਰੇਟਾਂ ਵਿੱਚ ਲਗਾਤਾਰ ਤੀਜੇ ਦਿਨ ਭਾਰੀ ਗਿਰਾਵਟ ਦਰਜ ਕੀਤੀ ਗਈ। ਅੱਜ ਬਾਜ਼ਾਰ ਵਿੱਚ ਚਾਂਦੀ ਲਗਭਗ ₹23,000 ਪ੍ਰਤੀ ਕਿਲੋ ਯਾਨੀ ਕਿ (9%) ਡਿੱਗ ਗਈ। ਅੱਜ ਆਈ ਗਿਰਾਵਟ ਤੋਂ ਬਾਅਦ 1 ਕਿਲੋ ਚਾਂਦੀ ਦੀ ਕੀਮਤ ₹2.41 ਲੱਖ ਹੋ ਗਈ ਹੈ। ਉੱਥੇ ਹੀ ਸੋਨੇ ਵਿੱਚ ਵੀ ਲਗਭਗ ₹7,000 ਪ੍ਰਤੀ 10 ਗ੍ਰਾਂਮ (6%) ਡਿੱਗ ਗਈ। ਅੱਜ 10 ਗ੍ਰਾਮ ਸੋਨਾ ₹1.40 ਲੱਖ ਤੱਕ ਡਿੱਗ ਗਿਆ ਹੈ। ਅੱਜ ਸਰਾਫਾ ਬਾਜ਼ਾਰ ਵਿੱਚ ਵੀ ਚਾਂਦੀ ₹29,255 ਅਤੇ ਸੋਨਾ ₹6,427 ਡਿੱਗ ਗਿਆ। ਇੰਡੀਆ ਸਰਾਫਾ ਅਤੇ ਜਵੈਲਰਜ਼ ਐਸੋਸੀਏਸ਼ਨ (IBJA) ਦੇ ਅਨੁਸਾਰ ਇੱਕ ਕਿਲੋ ਚਾਂਦੀ ₹2,36,496 ਪ੍ਰਤੀ ਕਿਲੋਗ੍ਰਾਮ ਤੇ ਡਿੱਗ ਗਈ। 24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ ₹1,42,270 ਤੱਕ ਡਿੱਗ ਗਈ ਹੈ। ਤਿੰਨ ਦਿਨਾਂ ਵਿੱਚ ਸੋਨਾ ₹30,000 ਅਤੇ ਚਾਂਦੀ ₹1.60 ਲੱਖ ਤੱਕ ਡਿੱਗ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) ਫਿਊਚਰਜ਼ ਮਾਰਕੀਟ ਵਿੱਚ ਸੋਨੇ ਦੀ ਕੀਮਤ ਦੋ ਦਿਨਾਂ ਵਿੱਚ ₹30,000 ਤੱਕ ਡਿੱਗ ਗਈ ਹੈ।

ਇਹ 29 ਜਨਵਰੀ ਨੂੰ ₹1.69 ਲੱਖ ਤੱਕ ਪਹੁੰਚ ਗਿਆ ਸੀ ਅਤੇ ਅੱਜ ₹1.40 ਲੱਖ ‘ਤੇ ਵਪਾਰ ਕਰ ਰਿਹਾ ਹੈ। ਚਾਂਦੀ ਦੀ ਕੀਮਤ ₹1.60 ਲੱਖ ਤੱਕ ਡਿੱਗ ਗਈ ਹੈ। ਇਹ 29 ਜਨਵਰੀ ਨੂੰ ₹4.01 ਲੱਖ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਿਆ ਸੀ ਅਤੇ ਅੱਜ ₹2.40 ਲੱਖ ‘ਤੇ ਵਪਾਰ ਕਰ ਰਿਹਾ ਹੈ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

Breaking News :- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਮਿਲੀ ਜ਼ਮਾਨਤ

Pakistan Bears the Brunt. In T-20 Word Cup

Leave a Reply

Your email address will not be published. Required fields are marked *

Recent Posts