ਰੀਲ ਬਣਾਉਣ ਦੇ ਚੱਕਰ ਵਿੱਚ ਕੀਮਤੀ ਜਿੰਦਗੀਆਂ ਗਵਾ ਰਹੇ ਹਨ ਮੁੰਡੇ ਅਤੇ ਕੁੜੀਆਂ
( ਪਟਿਆਲਾ 3 ਫਰਵਰੀ – ਜਸਵਿੰਦਰ ਜੁਲਕਾ ਨਿਊਜ਼ ਰੂਮ) ਅੱਜ ਦਾ ਯੁਗ ਸੋਸ਼ਲ ਮੀਡੀਆ ਅਤੇ ਇੰਟਰਨੈਟ ਦਾ ਹੈ। ਜਿਸ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਮੁੰਡੇ ਕੁੜੀਆਂ ਨੂੰ ਜਲਦੀ ਤੋਂ ਜਲਦੀ ਮਸ਼ਹੂਰ ਹੋਣ ਦਾ ਜਨੂਨ ਸਵਾਰ ਹੈ। ਮੋਬਾਇਲ ਤੇ ਰੀਲ ਬਣਾਉਣ ਦੇ ਚੱਕਰ ਵਿੱਚ ਨੌਜਵਾਨ ਪੀੜੀ ਕਦੇ ਤਾਂ ਲੋਕਾਂ ਦੇ ਮਨੋਰੰਜਨ ਦਾ ਸਾਧਨ ਬਣਦੀ ਹੈ ਅਤੇ ਕਦੇ ਕਿਸੇ ਅਣਸੁਖਾਵੀ ਘਟਨਾ ਦੇ ਵਾਪਰ ਜਾਣ ਕਰਕੇ ਕਈਂ ਨੌਜਵਾਨ ਮੁੰਡੇ ਤੇ ਕੁੜੀਆਂ ਆਪਣੀਆਂ ਕੀਮਤੀ ਜਾਨਾਂ ਨੂੰ ਗਵਾ ਰਹੇ ਹਨ। ਜੋ ਕਿ ਅੱਜ ਦੇ ਸਮਾਜ ਲਈ ਬਹੁਤ ਹੀ ਖਤਰਨਾਕ ਗੱਲ ਹੈ।
ਪੇਸ਼ ਹਨ ਪਿਛਲੇ ਸੱਤ ਮਹੀਨਿਆਂ ਦੇ ਕੁਝ ਅੰਕੜੇ।
1- ਪਿਛਲੇ ਸਾਲ 26 ਜੂਨ 2025 ਨੂੰ ਬੈਂਗਲੌਰ ਕਰਨਾਟਕਾ ਵਿਖੇ ਆਪਣੇ ਦੋਸਤਾਂ ਨਾਲ ਇੱਕ ਨਿਰਮਾਣ ਅਧੀਨ 13 ਮੰਜ਼ਿਲ ਉੱਚੀ ਇਮਾਰਤ ਦੀ ਛੱਤ ਤੇ ਲੇਟ ਨਾਈਟ ਪਾਰਟੀ ਦੌਰਾਨ ਰੀਲ ਬਣਾ ਰਹੀ ਇੱਕ ਕੁੜੀ ਦਾ ਸੰਤੁਲਨ ਵਿਗੜ ਜਾਣ ਅਤੇ 13ਵੀਂ ਮੰਜ਼ਿਲ ਤੋਂ ਨੀਚੇ ਡਿੱਗਣ ਕਾਰਨ ਮੌਤ ਹੋ ਗਈ।
2- ਪਿਛਲੇ ਸਾਲ 21 ਅਕਤੂਬਰ ਨੂੰ ਪੂਰੀ ਉੜੀਸਾ ਵਿੱਚ ਜਨਕਦੇਵਪੁਰ ਰੇਲਵੇ ਸਟੇਸ਼ਨ ਦੀ ਰੇਲ ਪਟੜੀ ਦੇ ਵਿੱਚ ਖੜੇ ਹੋ ਕੇ ਰੀਲ ਬਣਾ ਰਹੇ ਵਿਸ਼ਵਜੀਤ ਸਾਹੂ ਨਾਮਕ ਇੱਕ 15 ਸਾਲਾ ਮੁੰਡੇ ਦੀ ਟ੍ਰੇਨ ਨਾਲ ਟਕਰਾ ਕੇ ਦਰਦਨਾਕ ਮੌਤ ਹੋ ਗਈ।
3- ਪਿਛਲੇ ਸਾਲ 3 ਦਸੰਬਰ 2025 ਨੂੰ ਰਾਏਸੈਨ ਮੱਧ ਪ੍ਰਦੇਸ਼ ਵਿੱਚ ਰੀਲ ਬਣਾਉਣ ਲਈ 50 ਫੁੱਟ ਉੱਚੇ ਪੁੱਲ ਤੇ ਚੜੇ ਯੁਵਕ ਦਾ ਸੰਤੁਲਨ ਵਿਗੜ ਜਾਣ ਅਤੇ ਨੀਚੇ ਗਿਰਨ ਕਰਕੇ ਰੀੜ੍ਹ ਦੀ ਹੱਡੀ ਟੁੱਟ ਜਾਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ।
4 – ਅਤੇ ਹੁਣ 1 ਫਰਵਰੀ 2026 ਨੂੰ ਦੁਰਗਾ ਛੱਤੀਸਗੜ੍ਹ ਵਿਖੇ ਸੋਸ਼ਲ ਮੀਡੀਆ ਤੇ ਰੀਲ ਬਣਾਉਣ ਨੂੰ ਲੈ ਕੇ ਪਤੀ ਅਤੇ ਪਤਨੀ ਵਿੱਚ ਹੋਏ ਝਗੜੇ ਤੋਂ ਬਾਅਦ ਅੰਜਲੀ ਸਾਹਿਬ ਨਾਮਕ ਮਹਿਲਾਂ ਨੇ ਫਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ।
