ਆਨਲਾਈਨ ਮਨੀ ਗੇਮਸ ਦਾ ਦੁੱਖਦ ਪਰਿਣਾਮ ਉਜੜ ਰਹੇ ਹਨ ਪਰਿਵਾਰ
(ਪਟਿਆਲਾ 5 ਫ਼ਰਵਰੀ ਜਸਵਿੰਦਰ ਜੁਲਕਾ ਨਿਊਜ ਰੂਮ) ਭਾਰਤ ਸਰਕਾਰ ਨੇ ਆਨਲਾਈਨ ਗੇਮਿੰਗ ਤੇ ਪੂਰਾ ਪ੍ਰਤਿਬੰਧ ਲਗਾਇਆ ਹੋਇਆ ਹੈ। ਪਰ ਫਿਰ ਵੀ ਡਾਰਕ ਵੈੱਬ ਰਾਹੀਂ ਆਨਲਾਈਨ ਗੇਮਸ ਲਗਾਤਾਰ ਖੇਡੀ ਜਾ ਰਹੀ ਹੈ। ਜਿਸ ਨੂੰ ਖੇਡਣ ਨਾਲ ਲੋਕਾਂ ਨੂੰ ਕਾਫੀ ਆਰਥਿਕ ਨੁਕਸਾਨ ਵੀ ਹੋ ਰਿਹਾ ਹੈ ਅਤੇ ਇਸ ਗੇਮਿੰਗ ਦੀ ਬੁਰੀ ਲੱਤ ਕਾਰਨ ਬੱਚੇ ਅਤੇ ਵੱਡੇ ਗੇਮ ਦੇ ਟਾਸਕ ਨੂੰ ਪੂਰਾ ਕਰਨ ਦੇ ਚੱਕਰ ਵਿੱਚ ਆਪਣੇ ਪੈਸੇ ਅਤੇ ਜਾਨਾਂ ਦੋਨੋਂ ਨੂੰ ਗਵਾ ਰਹੇ ਹਨ। ਪੇਸ਼ ਹੈ, ਪਿਛਲੇ ਛੇ ਮਹੀਨੇ ਦੀਆਂ ਕੁਝ ਘਟਨਾਵਾਂ ਅੰਕੜੇ।
1. ਪਿਛਲੇ ਸਾਲ 16 ਦਸੰਬਰ 2025 ਨੂੰ ਲਖਨਊ ਉੱਤਰ ਪ੍ਰਦੇਸ਼ ਵਿੱਚ ਛੇਵੀਂ ਕਲਾਸ ਵਿੱਚ ਪੜ੍ਹਨ ਵਾਲੇ 13 ਸਾਲ ਦੇ ਬੱਚੇ ਨੇ ਆਨਲਾਈਨ ਗੇਮ ਖੇਡਦੇ ਹੋਏ ਆਪਣੇ ਪਿਤਾ ਦੇ 14 ਲੱਖ ਰੁਪਏ ਡਬੋ ਦਿੱਤੇ। ਜਦੋਂ ਬੱਚੇ ਦੇ ਪਿਤਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਬੱਚੇ ਦੀ ਇਸ ਕਰਤੂਤ ਤੇ ਉਸਨੂੰ ਡਾਂਟਿਆ, ਜਿਸ ਤੋਂ ਗਹਿਰੇ ਸਦਮੇ ਵਿੱਚ ਆਕੇ ਉਸਨੇ ਆਪਣੇ ਪੜ੍ਹਾਈ ਕਰਨ ਵਾਲੇ ਕਮਰੇ ਵਿੱਚ ਜਾਕੇ ਫੰਦਾ ਲਗਾ ਲਿਆ।
2. ਇਸ ਸਾਲ 16 ਜਨਵਰੀ 2026 ਨੂੰ ਪਾਣੀਪਤ ਹਰਿਆਣਾ ਵਿੱਚ ਇੱਕ ਨੌਜਵਾਨ ਨੇ ਏਵੀਏਟਰ ਨਾਮਕ ਆਨਲਾਈਨ ਗੇਮ ਖੇਡਦੇ ਹੋਏ ਲੱਖਾਂ ਰੁਪਏ ਹਰ ਜਾਣ ਦੇ ਮਾਨਸਿਕ ਤਨਾਅ ਤੋਂ ਬਾਅਦ ਫੰਦਾ ਲਗਾ ਲਿਆ ਅਤੇ ਇੱਕ ਖੁਸ਼ਹਾਲ ਪਰਿਵਾਰ ਤਬਾਹ ਹੋ ਗਿਆ। ਨੌਜਵਾਨ ਨੇ ਗੇਮ ਖੇਡਣ ਦੀ ਆਦਤ ਬਹੁਤ ਛੋਟੇ ਰੁਪਿਆ ਤੋਂ ਕੀਤੀ ਸੀ। ਜਿਸ ਵਿੱਚ ਰੋਜ਼ਾਨਾ ਜਿੱਤ ਤੋਂ ਬਾਅਦ ਉਸ ਦਾ ਹੌਸਲਾ ਤੇ ਲਾਲਚ ਵੱਧ ਗਿਆ। ਇਸ ਤੋਂ ਬਾਅਦ ਇਸੇ ਗੇਮ ਵਿੱਚ ਲੱਖਾਂ ਰੁਪਏ ਹਾਰ ਜਾਣ ਤੋਂ ਬਾਅਦ ਮਾਨਸਿਕ ਤਨਾਅ ਕਰਕੇ ਉਸਨੇ ਇਹ ਗੰਭੀਰ ਆਤਮ ਹੱਤਿਆ ਦਾ ਫੈਸਲਾ ਲਿਆ।
3. ਇਸ ਮਹੀਨੇ 2 ਫਰਵਰੀ 2026 ਨੂੰ ਭੋਪਾਲ ਮੱਧ ਪ੍ਰਦੇਸ਼ ਵਿੱਚ ਆਨਲਾਈਨ ਗੇਮਿੰਗ ਦੀ ਲੱਤ ਦੇ ਸ਼ਿਕਾਰ ਅੱਠਵੀਂ ਕਲਾਸ ਦੇ 14 ਸਾਲ ਦੇ ਵਿਦਿਆਰਥੀ ਅੰਸ਼ ਨੇ ਬਲੂ ਵੇਲ ਗੇਮ ਦਾ ਟਾਸਕ ਪੂਰਾ ਕਰਨ ਦੇ ਜਨੂਨ ਵਿੱਚ ਆਪਣੇ ਆਪ ਨੂੰ ਘਰ ਵਿੱਚ ਹੀ ਫਾਂਸੀ ਲਗਾ ਲਈ।
ਇੱਥੇ ਇਹ ਦੱਸਣ ਯੋਗ ਹੈ ਕਿ ਬਲੂ ਵੇਲ ਗੇਮ ਇੱਕ ਮਨੋਵਿਗਿਆਨਿਕ ਜਾਲ ਹੈ, ਜੋ 50 ਦਿਨ ਤੱਕ ਚਲਦਾ ਹੈ। ਇਸ ਵਿੱਚ ਇੱਕ ਅਗਿਆਤ ਪ੍ਰਮੁੱਖ ਖਿਲਾੜੀ ਹਰ ਦਿਨ ਇੱਕ ਨਵੀਂ ਟਾਸਕ ਦਿੰਦਾ ਹੈ। ਜਿਸ ਦੀ ਸ਼ੁਰੂਆਤ ਰਾਤੀ ਫਿਲਮ ਦੇਖਣ ਸਵੇਰੇ 4.30 ਤੇ ਉੱਠਣ ਵਰਗੇ ਸਧਾਰਨ ਕੰਮਾਂ ਤੋਂ ਹੁੰਦੀ ਹੈ। ਲੇਕਿਨ 50ਵੇਂ ਦਿਨ ਖਿਲਾੜੀ ਨੂੰ ਆਤਮਹੱਤਿਆ ਦਾ ਟਾਸਕ ਦਿੱਤਾ ਜਾਂਦਾ ਹੈ, ਜਦੋਂ ਕੋਈ ਖਿਲਾੜੀ ਵਿੱਚੋਂ ਖੇਲ ਛੱਡਣਾ ਚਾਹੁੰਦਾ ਹੈ ਤਾਂ ਉਸ ਨੂੰ ਜ਼ਬਰਦਸਤੀ ਧਮਕਾ ਕੇ ਖੇਡ ਖੇਡਣ ਲਈ ਮਜਬੂਰ ਕੀਤਾ ਜਾਂਦਾ ਹੈ। ਜਦੋਂ ਕਿ ਭਾਰਤ ਸਰਕਾਰ ਨੇ 2017-18 ਵਿੱਚ ਇਸ ਖੇਡ ਪ੍ਰੋਗਰਾਮ ਤੇ ਸਖਤ ਪ੍ਰਤੀਬੰਧ ਲਗਾਇਆ ਹੋਇਆ ਹੈ। ਪਰ ਅੱਜ ਵੀ ਇਹ ਖੇਡ ਕੁਝ ਨਵੇਂ ਨਾਮਾ ਦੇ ਨਾਲ ਇੰਟਰਨੈਟ ਡਾਰਕ ਦੇ ਵੈੱਬ ਕੋਨਿਆਂ ਤੇ ਅੱਜ ਵੀ ਮੌਜੂਦ ਹੈ।
