Breking News….ਰਾਜਧਾਨੀ ਦਿੱਲੀ ਵਿੱਚ ਕਾਰ ਦੇ ਅੰਦਰ ਤਿੰਨ ਲੋਕਾਂ ਦੀਆਂ ਮਿਲੀਆਂ ਲਾਸ਼ਾਂ

Breking News….ਰਾਜਧਾਨੀ ਦਿੱਲੀ ਵਿੱਚ ਕਾਰ ਦੇ ਅੰਦਰ ਤਿੰਨ ਲੋਕਾਂ ਦੀਆਂ ਮਿਲੀਆਂ ਲਾਸ਼ਾਂ

(ਪਟਿਆਲਾ 9 ਫਰਵਰੀ – ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) ਦੇਸ਼ ਦੀ ਰਾਜਧਾਨੀ ਦਿੱਲੀ ਦੇ ਪੀਰਾਗੜੀ ਫਲਾਈ ਓਵਰ ਕੋਲ ਐਤਵਾਰ ਦੁਪਹਿਰ ਨੂੰ ਕਾਰ ਦੇ ਅੰਦਰ ਇੱਕ ਔਰਤ ਅਤੇ ਦੋ ਮਰਦਾਂ ਸਮੇਤ ਤਿੰਨ ਲੋਕਾਂ ਦੀਆਂ ਲਾਸ਼ਾਂ ਪੁਲਿਸ ਨੇ ਬਰਾਮਦ ਕੀਤੀਆਂ। ਪੁਲਿਸ ਅਫਸਰ ਨੇ ਦੱਸਿਆ ਕਿ ਫਲਾਈ ਓਵਰ ਕੋਲ ਖੜੀ ਕਾਰ ਦੇ ਸੰਬੰਧ ਵਿੱਚ ਬਾਅਦ ਦੁਪਹਿਰ ਪੀ.ਸੀ.ਆਰ ਕੋਲ ਕਾਲ ਆਈ ਸੀ। ਜਿਸ ਤੋਂ ਬਾਅਦ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਪੁਲਿਸ ਮੁਲਾਜ਼ਮਾਂ ਨੂੰ ਕਾਰ ਦੇ ਅੰਦਰ ਤਿੰਨ ਲੋਕ ਮਰੇ ਹੋਏ ਮਿਲੇ। ਇਸ ਤੋਂ ਬਾਅਦ ਪੁਲਿਸ ਨੇ ਫੋਰੈਂਸਿਕ ਟੀਮ ਨੂੰ ਸੂਚਿਤ ਕੀਤਾ ਅਤੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਪੁਲਿਸ ਅਨੁਸਾਰ ਮਰਨ ਵਾਲਿਆਂ ਵਿੱਚ ਦੋ ਪੁਰਸ਼ ਅਤੇ ਇੱਕ ਮਹਿਲਾ ਹਨ । ਲਾਸ਼ਾਂ ਤੇ ਚੋਟ ਦਾ ਕੋਈ ਵੀ ਬਾਹਰੀ ਨਿਸ਼ਾਨ ਨਹੀਂ ਹੈ ਅਤੇ ਕਾਰ ਦੇ ਵਿੱਚ ਪਿਆ ਸਾਰਾ ਕੀਮਤੀ ਸਮਾਨ ਵੀ ਸੁਰੱਖਿਅਤ ਹੈ। ਪੁਲਿਸ ਅਨੁਸਾਰ ਇਹ ਮਾਮਲਾ ਆਤਮ ਹੱਤਿਆ ਦਾ ਲੱਗਦਾ ਹੈ। ਤਿੰਨੋਂ ਲਾਸ਼ਾਂ ਦੀ ਪਹਿਚਾਣ ਅਨੁਸਾਰ ਮਰਨ ਵਾਲਿਆਂ ਵਿੱਚ ਰਣਧੀਰ ਸਿੰਘ ਉਮਰ 76 ਸਾਲ, ਸ਼ਿਵ ਨਰੇਸ਼ ਸਿੰਘ ਉਮਰ 47 ਸਾਲ ਦੋਨੋਂ ਵਾਸੀ ਬਪਰੋਲਾ ਪਿੰਡ ਅਤੇ ਲਕਸ਼ਮੀ ਦੇਵੀ ਉਮਰ ਤਕਰੀਬਨ 40 ਸਾਲ ਹੈ। ਪੁਲਿਸ ਨੇ ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ।

More From Author

Breaking news … India–Pakistan match may take place on February 15 ?

नेशनल आर्चरी चैंपियनशिप में पहली बार दृष्टिबाधित (ब्लाइंड) खिलाड़ियों ने किया कौशल का प्रदर्शन

Leave a Reply

Your email address will not be published. Required fields are marked *