Breking News….ਭਗਵੰਤ ਮਾਨ ਦੇ ਜਿਲ੍ਹੇ ਚ ਨਹੀਂ ਲੱਗੇਗਾ ਸੀਮਿੰਟ ਪਲਾਂਟ, ਸੁਪਰੀਮ ਕੋਰਟ ਨੇ CLU , ਮਨਜ਼ੂਰੀ ਕੀਤੀ ਰੱਦ


Breking News….ਭਗਵੰਤ ਮਾਨ ਦੇ ਜਿਲ੍ਹੇ ਚ ਨਹੀਂ ਲੱਗੇਗਾ ਸੀਮਿੰਟ ਪਲਾਂਟ, ਸੁਪਰੀਮ ਕੋਰਟ ਨੇ CLU ਮਨਜ਼ੂਰੀ ਕੀਤੀ ਰੱਦ

ਕਿਸਾਨਾਂ ਅਤੇ ਵਾਤਾਵਰਣ ਪ੍ਰੇਮੀਆਂ ਦੀ ਵੱਡੀ ਕਾਮਯਾਬੀ, ਸੁਪਰੀਮ ਕੋਰਟ ਦੇ ਅਹਿਮ ਫੈਸਲੇ ਨਾਲ ਟਲਿਆ ਪ੍ਰਦੂਸ਼ਣ ਦਾ ਖਤਰਾ

ਵਿਕਾਸ ਹਰ ਹਾਲਾਤ ਵਿੱਚ ਜ਼ਰੂਰੀ, ਪਰ ਵਾਤਾਵਰਣ ਦੀ ਕੀਮਤ ‘ਤੇ ਨਹੀਂ – ਸੁਪਰੀਮ ਕੋਰਟ ਨੇ ਸੰਗਰੂਰ ਜ਼ਿਲ੍ਹੇ ਦੇ ਲੋਕਾਂ ਦੇ ਹੱਕ ‘ਚ ਸੁਣਾਇਆ ਫੈਸਲਾ

(ਪਟਿਆਲਾ 17 ਫਰਵਰੀ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੰਗਰੂਰ ਜਿਲ੍ਹੇ ਦੇ ਕਿਸਾਨਾਂ ਅਤੇ ਵਾਤਾਵਰਣ ਪ੍ਰੇਮੀਆਂ ਲਈ ਅੱਜ ਦਾ ਦਿਨ ਵੱਡੀ ਖੁਸ਼ਖਬਰੀ ਲੈ ਕੇ ਆਇਆ ਹੈ। ਭਾਰਤ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਸੰਗਰੂਰ ਜ਼ਿਲ੍ਹੇ ਵਿੱਚ ਲੱਗਣ ਵਾਲੇ ਪ੍ਰਸਤਾਵਿਤ ਸ੍ਰੀ ਸੀਮਿੰਟ ਪਲਾਂਟ ਦੀ CLU (ਜਮੀਨ ਦੀ ਵਰਤੋਂ ਵਿੱਚ ਤਬਦੀਲੀ ) ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਦੇ ਇਸ ਅਹਿਮ ਫੈਸਲੇ ਨੇ ਪਲਾਂਟ ਲਗਾਉਣ ਦੀਆਂ ਸਾਰੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਅਦਾਲਤ ਨੇ ਪਾਇਆ ਕਿ ਪਲਾਂਟ ਨੂੰ ਮਨਜ਼ੂਰੀ ਦੇਣ ਦੀ ਪ੍ਰਕਿਰਿਆ ਵਿੱਚ ਕਈ ਕਾਨੂੰਨੀ ਖਾਮੀਆਂ ਸਨ। ਜਿਸ ਕਾਰਨ CLU ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਕੀਤਾ ਜਾਂਦਾ ਹੈ। ਅਦਾਲਤ ਨੇ ਸਵੀਕਾਰ ਕੀਤਾ ਕਿ ਇਸ ਪਲਾਂਟ ਨਾਲ ਖੇਤਰ ਦੇ ਵਾਤਾਵਰਣ ਅਤੇ ਭੂਮੀਗਤ ਪਾਣੀ (Ground Water) ਦੇ ਪੱਧਰ ‘ਤੇ ਮਾਰੂ ਪ੍ਰਭਾਵ ਪੈਣ ਦਾ ਗੰਭੀਰ ਖਤਰਾ ਸੀ।

ਸੰਗਰੂਰ ਜਿਲੇ ਦੇ ਕਿਸਾਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਇਸ ਪਲਾਂਟ ਦੇ ਵਿਰੁੱਧ ਧਰਨੇ ਅਤੇ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਕਿਸਾਨਾਂ ਦਾ ਕਹਿਣਾ ਸੀ, ਕਿ ਖੇਤੀ ਲਈ ਉਪਜਾਊ ਜਮੀਨ ਤੇ ਅਜਿਹਾ ਪ੍ਰਦੂਸ਼ਣ ਫੈਲਾਉਣ ਵਾਲਾ ਪਲਾਂਟ ਲਗਾਉਣਾ ਖੇਤੀਬਾੜੀ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਘਾਤਕ ਸਿੱਧ ਹੋਵੇਗਾ।ਇਸ ਫੈਸਲੇ ਨੂੰ ਪੰਜਾਬ ਵਿੱਚ ਕਿਸਾਨਾਂ ਅਤੇ ਲੋਕ ਸ਼ਕਤੀ ਦੀ ਇੱਕ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ। ਇਹ ਫੈਸਲਾ ਸਾਬਿਤ ਕਰਦਾ ਹੈ ਕਿ ਵਿਕਾਸ ਦੇ ਨਾਂ ‘ਤੇ ਵਾਤਾਵਰਣ ਅਤੇ ਜਨਤਕ ਸਿਹਤ ਨਾਲ ਕਿਸੇ ਕੀਮਤ ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਸੰਗਰੂਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਇਸ ਖਬਰ ਤੋਂ ਬਾਅਦ ਜਸ਼ਨ ਦਾ ਮਾਹੌਲ ਹੈ।

More From Author

ਆਸਟਰੇਲੀਆ ਦੀ ਟੀਮ T- 20 ਵਿਸ਼ਵ ਕੱਪ ਕ੍ਰਿਕਟ ਵਿੱਚੋਂ ਹੋਈ ਬਾਹਰ

Breaking News…(PSPCL) has approved the transfer of 50 acres land worth Rs 213.92 crore at Badungar in Patiala to the (PUDA)

Leave a Reply

Your email address will not be published. Required fields are marked *