ਆਸਟਰੇਲੀਆ ਦੀ ਟੀਮ T- 20 ਵਿਸ਼ਵ ਕੱਪ ਕ੍ਰਿਕਟ ਵਿੱਚੋਂ ਹੋਈ ਬਾਹਰ
(ਪਟਿਆਲਾ, 17 ਫ਼ਰਵਰੀ 2026 – ਨਵਨੀਤ ਬਾਂਸਲ ਨਿਊਜ਼ ਰੂਮ 7 ਬਿਊਰੋ) ਆਸਟ੍ਰੇਲੀਆ ਕ੍ਰਿਕਟ ਟੀਮ ਨੋ ਨੂੰ T-20 ਵਰਲਡ ਕੱਪ 2026 ਤੋਂ ਅਧਿਕਾਰਿਕ ਤੌਰ ‘ਤੇ ਬਾਹਰ ਹੋਣਾ ਪਿਆ ਹੈ। ਕਿਉਂਕਿ ਗਰੁੱਪ-B ਦੇ ਨਤੀਜੇ ਉਸਦੇ ਹੱਕ ਵਿੱਚ ਨਹੀਂ ਗਏ ਅਤੇ ਟੀਮ ਨੂੰ ਹੈਰਾਨੀਜਨਕ ਤੌਰ ‘ਤੇ ਗਰੁੱਪ ਸਟੇਜ ਵਿੱਚ ਹੀ ਬਾਹਰ ਹੋਣਾ ਪਿਆ। ਆਇਰਲੈਂਡ ਅਤੇ ਜ਼ਿੰਬਾਬਵੇ ਵਿਚਕਾਰ ਮੈਚ ਮੀਂਹ ਕਾਰਨ ਬਿਨਾਂ ਇਕ ਵੀ ਗੇਂਦ ਖੇਡੇ ਰੱਦ ਕਰ ਦਿੱਤਾ ਗਿਆ। ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਮਿਲਿਆ, ਜਿਸ ਨਾਲ ਜ਼ਿੰਬਾਬਵੇ ਦੇ ਅੰਕ ਆਸਟ੍ਰੇਲੀਆ ਦੇ ਸੰਭਾਵਿਤ ਵੱਧ ਤੋਂ ਵੱਧ ਅੰਕਾਂ ਤੋਂ ਵੀ ਅੱਗੇ ਨਿਕਲ ਗਏ। ਇਸ ਤਰ੍ਹਾਂ ਜ਼ਿੰਬਾਬਵੇ ਨੇ ਸੁਪਰ -8 ਦੌਰ ਲਈ ਕਵਾਲੀਫਾਈ ਕਰ ਲਿਆ, ਜਦਕਿ ਆਸਟ੍ਰੇਲੀਆ ਟੂਰਨਾਮੈਂਟ ਤੋਂ ਬਾਹਰ ਹੋ ਗਈ।
ਆਸਟ੍ਰੇਲੀਆ ਦੀ ਕ੍ਰਿਕਟ ਟੀਮ ਪਹਿਲਾਂ ਹੀ ਨੁਕਸਾਨ ਝੱਲ ਚੁੱਕੀ ਸੀ। ਕਿਉਂਕਿ ਉਹ ਜ਼ਿੰਬਾਬਵੇ ਤੋਂ 23 ਦੌੜਾਂ ਨਾਲ ਹਾਰ ਗਈ ਸੀ ਅਤੇ ਸ੍ਰੀਲੰਕਾ ਨੇ ਵੀ ਉਸਨੂੰ 8 ਵਿਕਟਾਂ ਨਾਲ ਹਰਾਇਆ ਸੀ। ਕੇਵਲ ਇੱਕ ਜਿੱਤ ਨਾਲ ਆਸਟ੍ਰੇਲੀਆ ਹੋਰ ਮੈਚਾਂ ਦੇ ਨਤੀਜਿਆਂ ‘ਤੇ ਨਿਰਭਰ ਸੀ। ਜੋ ਕਿ ਉਸਦੇ ਹੱਕ ਵਿੱਚ ਨਹੀਂ ਗਏ।
ਗਰੁੱਪ-B ਦਾ ਨਤੀਜਾ:
✅ ਸ੍ਰੀਲੰਕਾ – ਕਵਾਲੀਫਾਈਡ
✅ ਜ਼ਿੰਬਾਬਵੇ – ਕਵਾਲੀਫਾਈਡ
❌ ਆਸਟ੍ਰੇਲੀਆ – ਬਾਹਰ
❌ ਆਇਰਲੈਂਡ – ਬਾਹਰ
ਇਹ ਆਸਟ੍ਰੇਲੀਆ ਲਈ ਕਾਫ਼ੀ ਸਮੇਂ ਬਾਅਦ ਗਰੁੱਪ ਸਟੇਜ ਵਿੱਚ ਹੋਈ ਵਿਰਲੀ ਨਾਕਾਮੀ ਹੈ। 2021 ਦੇ T- 20 ਵਰਲਡ ਕੱਪ ਚੈਂਪੀਅਨ ਰਹੀ ਟੀਮ ਦਾ ਇੰਨਾ ਜਲਦੀ ਬਾਹਰ ਹੋਣਾ ਕ੍ਰਿਕਟ ਪ੍ਰੇਮੀਆਂ ਲਈ ਹੈਰਾਨੀਜਨਕ ਰਿਹਾ।
Kangaroos out of race in ICC Men’s T20 World Cup 2026
(Patiala 17th February, 2026, Navneet Bansal News Room 7 Bureau) Australia have been officially knocked out of the ICC Men’s T20 World Cup 2026, suffering a shocking group-stage exit after results in Group-B went against them. The Ireland vs Zimbabwe match was abandoned due to rain without a ball being bowled. Both teams received one point each, which pushed Zimbabwe’s tally beyond Australia’s maximum possible points. As a result, Zimbabwe qualified for the Super 8 stage, while Australia were eliminated from the tournament.
Australia’s campaign had already been damaged earlier due to Lost to Zimbabwe by 23 runs & Defeated by Sri Lanka by 8 wickets. With only one win, Australia depended on other match results – which did not go their way
.
Group-B outcome
Sri Lanka – Qualified
Zimbabwe – Qualified
❌ Australia – Eliminated
❌ Ireland – Eliminated
This marks a rare early exit for Australia — the 2021 T20 World Cup champions — and their first group-stage elimination in many year.
