ਮਧੂਮੱਖੀਆਂ ਦੇ ਹਮਲੇ ਵਿੱਚ ਅੰਪਾਇਰ ਦੀ ਮੌਤ, ਇਹ ਖ਼ਬਰ ਸੱਚੀ ਹੈ – ਕੋਈ ਅਫ਼ਵਾਹ ਨਹੀਂ
(19 ਫ਼ਰਵਰੀ 2026 – ਨਵਨੀਤ ਬੰਸਲ ਨਿਊਜ਼ ਰੂਮ) ਅੱਜ ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ ਦੇ ਉਨਾਂਵ ਖੇਤਰ ਵਿੱਚ ਇੱਕ ਕ੍ਰਿਕਟ ਮੈਚ ਦੌਰਾਨ ਮਧੂਮੱਖੀਆਂ ਦੇ ਹਮਲੇ ਕਾਰਨ ਇੱਕ ਅੰਪਾਇਰ ਦੀ ਮੌਤ ਹੋ ਗਈ। 65 ਸਾਲਾ ਅੰਪਾਇਰ ਮਾਨਿਕ ਗੁਪਤਾ ਸਥਾਨਕ ਕ੍ਰਿਕਟ ਮੈਚ ਵਿੱਚ ਕਰ ਰਹੇ ਸਨ।
ਇਹ ਮੈਚ ਸ਼ੁਕਲਾਗੰਜ ਉਨਾਂਵ) ਦੇ ਸਪ੍ਰੋ ਕ੍ਰਿਕਟ ਗਰਾਉਂਡ ਵਿੱਚ ਇੱਕ ਕ੍ਰਿਕਟ ਮੈਚ ਖੇਡਿਆ ਜਾ ਰਿਹਾ ਸੀ। ਜਿਸਨੂੰ ਕਾਨਪੁਰ ਕ੍ਰਿਕਟ ਐਸੋਸੀਏਸ਼ਨ ਨਾਲ ਜੁੜੇ ਟੂਰਨਾਮੈਂਟ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਅਚਾਨਕ ਮਧੂਮੱਖੀਆਂ ਦਾ ਵੱਡਾ ਝੁੰਡ ਮੈਦਾਨ ਵਿੱਚ ਆ ਗਿਆ ਅਤੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਘੇਰ ਲਿਆ।
ਲਗਭਗ 15–20 ਖਿਡਾਰੀ ਅਤੇ ਅਧਿਕਾਰੀ ਵੀ ਮਧੂਮੱਖੀਆਂ ਦੇ ਡੰਗ ਨਾਲ ਜ਼ਖ਼ਮੀ ਹੋਏ।
ਅੰਪਾਇਰ ਮਾਨਿਕ ਗੁਪਤਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰ ਉਨ੍ਹਾਂ ਨੂੰ ਬਚਾ ਨਾ ਸਕੇ।
ਅੱਖੀਂ ਦੇਖਣ ਵਾਲਿਆਂ ਦੇ ਮੁਤਾਬਕ ਉਨ੍ਹਾਂ ਨੂੰ ਬਹੁਤ ਸਾਰੇ ਡੰਗ ਲੱਗੇ ਅਤੇ ਉਹ ਬੇਹੋਸ਼ ਹੋ ਗਏ। ਹਾਲਤ ਵਿਗੜਣ ’ਤੇ ਉਨ੍ਹਾਂ ਨੂੰ ਕਾਨਪੁਰ ਦੇ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਮਾਨਿਕ ਗੁਪਤਾ ਕਰੀਬ 30 ਸਾਲਾਂ ਤੋਂ ਅੰਪਾਇਰਿੰਗ ਕਰ ਰਹੇ ਸਨ ਅਤੇ ਸਥਾਨਕ ਕ੍ਰਿਕਟ ਵਿੱਚ ਇੱਕ ਮਾਣਯੋਗ ਨਾਮ ਸੀ।
*Umpire dies in bee attack*
Yes, this news is true — not a rumor.
Patiala 19th February – Navneet Bansal News Room) an umpire died after a bee attac hok during a cricket match in the Kanpur–Unnao region of Uttar Pradesh. 65 year’s old umpire Manik Gupta was officiating in a local cricket match.
The match was being played at Sapro Ground in Shuklaganj (Unnao), reportedly part of a tournament linked to the Kanpur Cricket Association.
Suddenly, a large swarm of bees attacked the ground and surrounded players and officials. Around 15–20 players and officials were also injured due to bee stings.
Mr. Gupta was rushed to the hospital in critical condition, but doctors could not save him. Eyewitnesses said he suffered multiple bee stings and lost consciousness. As his condition worsened, he was referred to a hospital in Kanpur, where he was declared dead. Manik Gupta had been umpiring for nearly 30 years and was a respected figure in local cricket.
