ਸਮਾਜ ਸੇਵਕ ਭਲਿੰਦਰ ਮਾਨ ਨੂੰ ਮੈਂਬਰਾਂ ਨੇ ਦਿੱਤੀਆਂ ਵਧਾਈਆਂ

ਸਮਾਜ ਸੇਵਕ ਭਲਿੰਦਰ ਮਾਨ ਨੂੰ ਮੈਂਬਰਾਂ ਨੇ ਦਿੱਤੀਆਂ ਵਧਾਈਆਂ

(ਪਟਿਆਲਾ 28 ਫਰਵਰੀ ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) ਸਮਾਜ ਦੀ ਭਲਾਈ ਲਈ ਦਿਨ ਰਾਤ ਯਤਨਸ਼ੀਲ ਅਤੇ ਵਧੀਆ ਕੰਮ ਕਰ ਰਹੇ, ਉੱਘੇ ਸਮਾਜ ਸੇਵਕ ਅਤੇ ਗਰੀਬ ਸੇਵਾ ਸੋਸਾਇਟੀ ਦੇ ਮੈਂਬਰ ਭਲਿੰਦਰ ਸਿੰਘ ਮਾਨ ਨੂੰ ਅੱਜ ਉਹਨਾਂ ਦੇ ਜਨਮਦਿਨ ਤੇ ਮੈਂਬਰਾਂ ਤੇ ਆਗੂਆਂ ਨੇ ਪਹੁੰਚ ਕੇ ਦਿਲੋਂ ਵਧਾਈਆਂ ਦਿੱਤੀਆਂ। ਇਸ ਮੌਕੇ ਗੁਰਸੇਵਕ ਸਿੰਘ ਝਿੱਲ, ਤਰਨਜੀਤ ਸਿੰਘ ਵਿੱਕੀ, ਕੌਂਸਲਰ ਵਾਸੂਦੇਵ, ਅਕਸ਼ ਪ੍ਰੀਤ ਸਿੰਘ ਮਾਨ, ਅਮਨਪ੍ਰੀਤ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਸਮਾਜ ਸੇਵਾ ਇੱਕ ਬਹੁਤ ਹੀ ਪਰਉਪਕਾਰ ਵਾਲਾ ਕੰਮ ਹੈ। ਹਰ ਇਨਸਾਨ ਇਸ ਕੰਮ ਲਈ ਸੇਵਾ ਅਤੇ ਸਮਾਂ ਨਹੀਂ ਦੇ ਸਕਦਾ। ਪਰ ਭਲਿੰਦਰ ਸਿੰਘ ਮਾਨ ਵਰਗੇ ਮੈਂਬਰ ਅੱਜ ਵੀ ਸੁਸਾਇਟੀ ਲਈ ਦਿਨ ਰਾਤ ਇੱਕ ਕਰਕੇ ਕੰਮ ਅਤੇ ਮਿਹਨਤ ਕਰਦੇ ਹਨ ਅਤੇ ਸਮਾਜ ਸੇਵਾ ਦੇ ਕੰਮਾਂ ਵਿੱਚ ਹਮੇਸ਼ਾ ਹੀ ਵੱਧ ਚੜ ਕੇ ਹਿੱਸਾ ਪਾਉਂਦੇ ਹਨ। ਇਸ ਲਈ ਅਸੀਂ ਸਾਰੇ ਹੀ ਉਹਨਾਂ ਦੀ ਚੜ੍ਹਦੀ ਕਲਾ ਅਤੇ ਲੰਬੀ ਉਮਰ ਦੀ ਰੱਬ ਅੱਗੇ ਅਰਦਾਸ ਕਰਦੇ ਹਾਂ।

More From Author

Breaking News…. ਬਿਨਾਂ ਮੋਬਾਈਲ ਸਿਮ ਦੇ ਵਟਸਐਪ ਹੋ ਜਾਏਗਾ ਬੰਦ

HIGH STAKES SUNDAY: INDIA, WEST INDIES FIGHT FOR SURVIVAL IN WC T20

Leave a Reply

Your email address will not be published. Required fields are marked *