Breaking News…. ਬਿਨਾਂ ਮੋਬਾਈਲ ਸਿਮ ਦੇ ਵਟਸਐਪ ਹੋ ਜਾਏਗਾ ਬੰਦ

Breaking News…. ਬਿਨਾਂ ਮੋਬਾਈਲ ਸਿਮ ਦੇ ਵਟਸਐਪ ਹੋ ਜਾਏਗਾ ਬੰਦ

(ਪਟਿਆਲ਼ਾ 28th Feb – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਭਾਰਤ ਦੀ ਕੇਂਦਰੀ ਸਰਕਾਰ ਨੇ ਅੱਜ ਵਟਸਐਪ, ਟੈਲੀਗ੍ਰਾਮ ਅਤੇ ਸਿਗਨਲ ਵਰਗੀਆਂ ਮੈਸੇਜਿੰਗ ਐਪਸ ਲਈ ਨਵੇਂ ਨਿਯਮਾਂ ਦਾ ਐਲਾਨ ਕੀਤਾ ਹੈ। ਜਿੰਨਾ ਅਨੁਸਾਰ ਆਗਾਮੀ 1 ਮਾਰਚ 2026 ਤੋਂ ‘ਸਿਮ-ਬਾਈਡਿੰਗ’ (SIM-binding) ਨਿਯਮ ਸਖ਼ਤੀ ਨਾਲ ਲਾਗੂ ਹੋ ਜਾਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਤੁਹਾਡੇ ਫ਼ੋਨ ਵਿੱਚ ਉਹ ਸਿਮ ਕਾਰਡ ਮੌਜੂਦ ਨਹੀਂ ਹੈ। ਜਿਸ ‘ਤੇ ਵਟਸਐਪ ਜਾ ਜਾ ਤੁਹਾਡਾ ਮੋਬਾਈਲ ਨੰਬਰ ਚੱਲ ਰਿਹਾ ਹੈ ਤਾਂ ਵਟਸਐਪ ਕੰਮ ਕਰਨਾ ਬੰਦ ਕਰ ਸਕਦੀ ਹੈ। ਹੁਣ ਤੱਕ, ਵਟਸਐਪ ‘ਤੇ ਲੌਗਇਨ ਕਰਨ ਲਈ ਸਿਰਫ਼ ਇੱਕ ਵਾਰ OTP ਦੀ ਲੋੜ ਹੁੰਦੀ ਸੀ। ਜਿਸ ਤੋਂ ਬਾਅਦ ਸਿਮ ਫ਼ੋਨ ਵਿੱਚ ਹੋਵੇ ਜਾਂ ਨਾ, ਐਪ ਆਪਣੇ ਆਪ ਚੱਲਦੀ ਰਹਿੰਦੀ ਸੀ। ਪਰ ਨਵੇਂ ਨਿਯਮ ਮੁਤਾਬਕ ਐਕਟਿਵ ਸਿਮ ਮੋਬਾਇਲ ਵਿੱਚ ਚੱਲਣਾ ਹੁਣ ਲਾਜ਼ਮੀ ਹੈ। ਮਤਲਬ ਕਿ ਜਿਸ ਨੰਬਰ ‘ਤੇ ਵਟਸਐਪ ਚੱਲ ਰਿਹਾ ਹੈ। ਉਹ ਸਿਮ ਕਾਰਡ ਹਰ ਵੇਲੇ ਉਸੇ ਫ਼ੋਨ ਵਿੱਚ ਐਕਟਿਵ ਹੋਣਾ ਚਾਹੀਦਾ ਹੈ।

ਸਿਮ ਹਟਾਉਣ ‘ਤੇ ਪਾਬੰਦੀ: ਜੇਕਰ ਤੁਸੀਂ ਫ਼ੋਨ ਵਿੱਚੋਂ ਸਿਮ ਕੱਢ ਦਿੰਦੇ ਹੋ ਜਾਂ ਉਹ ਨੰਬਰ ਬੰਦ (Deactivate) ਹੋ ਜਾਂਦਾ ਹੈ, ਤਾਂ ਵਟਸਐਪ ਸੇਵਾਵਾਂ ਆਪਣੇ ਆਪ ਅਸਥਾਈ ਤੌਰ ‘ਤੇ ਬੰਦ ਹੋ ਜਾਣਗੀਆਂ। ਵੈਰੀਫਿਕੇਸ਼ਨ: ਐਪ ਲਗਾਤਾਰ ਪੁਸ਼ਟੀ ਕਰੇਗੀ ਕਿ ਵਰਤਿਆ ਜਾ ਰਿਹਾ ਨੰਬਰ ਅਸਲੀ ਹੈ ਅਤੇ ਉਸੇ ਡਿਵਾਈਸ ਵਿੱਚ ਮੌਜੂਦ ਹਨ। ਸਰਕਾਰ ਨੇ ਵੈੱਬ ਅਤੇ ਕੰਪਿਊਟਰ ਡੈਸਕ ਟੋਪ ਯੂਜ਼ਰਸ ਲਈ ਵੀ ਨਿਯਮ ਬਦਲ ਦਿੱਤੇ ਹਨ। ਹੁਣ ਵਟਸਐਪ ਵੈੱਬ ‘ਤੇ ਲੌਗਇਨ ਰਹਿਣਾ ਪਹਿਲਾਂ ਵਾਂਗ ਸੌਖਾ ਨਹੀਂ ਹੋਵੇਗਾ। ਹਰ 6 ਘੰਟੇ ਬਾਅਦ ਆਟੋ-ਲੌਗ ਆਉਟ ਹੋ ਜਾਵੇਗਾ ਅਤੇ ਯੂਜ਼ਰ ਨੂੰ ਦੁਬਾਰਾ QR ਕੋਡ ਸਕੈਨ ਕਰਕੇ ਲੌਗਇਨ ਕਰਨਾ ਪਵੇਗਾ।

More From Author

ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨ / पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ / मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह

Celebrate Holi with your kanha ji new dresses

ਸਮਾਜ ਸੇਵਕ ਭਲਿੰਦਰ ਮਾਨ ਨੂੰ ਮੈਂਬਰਾਂ ਨੇ ਦਿੱਤੀਆਂ ਵਧਾਈਆਂ

Leave a Reply

Your email address will not be published. Required fields are marked *

Recent Posts