ਮਨਰੇਗਾ ਮਜ਼ਦੂਰਾਂ ਵੱਲੋਂ ਲਾਮਬੰਦੀ ਸ਼ੁਰੂ ਜੀ ਰਾਮ ਜੀ ਕਾਨੂੰਨ ਖਿਲਾਫ ਰੋਸ ਵਧਦਾ ਹੋਇਆ

ਮਨਰੇਗਾ ਮਜ਼ਦੂਰਾਂ ਵੱਲੋਂ ਲਾਮਬੰਦੀ ਸ਼ੁਰੂ ਜੀ ਰਾਮ ਜੀ ਕਾਨੂੰਨ ਖਿਲਾਫ ਰੋਸ ਵਧਦਾ ਹੋਇਆ9

ਰਾਜਾਂ ਦੇ ਹੱਕਾਂ ਅਤੇ ਗ੍ਰਾਮ ਸਭਾਵਾਂ ਦੇ ਹੱਕਾਂ ਤੇ ਹਮਲਾ- ਡੀ.ਐਮ.ਐਫ

ਡੈਮੋਕਰੇਟਿਕ ਮਨਰੇਗਾ ਫਰੰਟ (ਡੀ.ਐਮ.ਐਫ) ਪੰਜਾਬ ਦੀ ਤਹਿਸੀਲ ਕਮੇਟੀ ਵੱਲੋਂ ਅੱਜ ਐਸ.ਡੀ.ਐਮ ਪਟਿਆਲਾ ਦੇ ਦਫਤਰ ਅੱਗੇ ਮਨਰੇਗਾ ਖਤਮ ਕਰਕੇ ਵੀਬੀ ਜੀ ਰਾਮ ਜੀ ਕਾਨੂੰਨ ਬਣਾਉਣ ਤੇ ਕੇਂਦਰ ਸਰਕਾਰ ਖਿਲਾਫ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਮਨਰੇਗਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਡੀ.ਐਮ.ਐਫ ਦੇ ਸੂਬਾ ਪ੍ਰਧਾਨ ਰਾਜਕੁਮਾਰ ਸਿੰਘ ਕਨਸੂਹਾ, ਕੁਲਵਿੰਦਰ ਕੌਰ ਰਾਮਗੜ੍ਹ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਮਨਰੇਗਾ ਕਾਨੂੰਨ ਨੂੰ ਖਤਮ ਕਰਕੇ ਵੀਬੀ ਜੀ ਰਾਮ ਜੀ ਬਣਾ ਕੇ ਗਰੀਬ ਲੋਕਾਂ ਦੇ ਰਿਜ਼ਕ ਉਪਰ ਵੱਡਾ ਹਮਲਾ ਕੀਤਾ ਹੈ। ਪਹਿਲਾਂ ਹੀ ਰਾਜਾਂ ਦੇ ਅਧਿਕਾਰਾਂ ਨੂੰ ਖੋਹ ਰਹੀ ਮੋਦੀ ਸਰਕਾਰ ਨੇ ਨਵੇਂ ਕਾਨੂੰਨ ਵਿੱਚ ਰਾਜਾਂ ਦਾ ਹਿੱਸਾ 10% ਤੋਂ ਵਧਾ ਕੇ 40 ਪ੍ਰਤੀਸ਼ਤ ਕਰਕੇ ਫੈਡਰਲਿਜ਼ਮ ਨੂੰ ਵੱਡੀ ਸੱਟ ਮਾਰੀ ਹੈ ਅਤੇ ਗ੍ਰਾਮ ਸਭਾਵਾਂ ਦੇ ਹੱਕਾਂ ਨੂੰ ਖੋਹ ਕੇ ਲੋਕਤੰਤਰ ਦਾ ਵੱਡਾ ਘਾਣ ਕਰ ਰਹੀ ਹੈ। ਕਿਵੇਂ ਸਰਕਾਰ ਨੇ ਰਾਮ ਦੇ ਨਾਮ ਤੇ 125 ਦਿਨਾਂ ਦਾ ਜੁਮਲਾ ਖੇਡ ਕੇ ਮਨਰੇਗਾ ਰੱਦ ਕਰ ਦਿੱਤੀ ਤੇ ਇੱਕ ਨਵਾਂ ਹੀ ਕਾਨੂੰਨ ਲਿਆਂਦਾ ਜਿਹੜਾ ਕਿ ਨਾ ਮਜ਼ਦੂਰ ਦੇ ਕੰਮ ਦਾ ਹੈ ਨਾ ਪਿੰਡ ਦੇ ਕੰਮ ਦਾ ਹੈ ਅਤੇ ਨਾ ਹੀ ਸੂਬੇ ਦੇ ਕੰਮ ਦਾ। ਇਸ ਮੌਕੇ ਡੀ.ਐਮ.ਐਫ ਦੇ ਰਾਣੀ ਕਾਠਮੱਠੀ, ਹਰਮੇਸ਼ ਕੌਰ, ਜਰਨੈਲ ਸਿੰਘ ਪੰਜੋਲਾ ਨੇ ਕਿਹਾ ਕਿ ਮੰਗ ਆਧਾਰਤ ਗਰੰਟੀ ਨੂੰ ਸਪਲਾਈ ਆਧਾਰਤ ਗਰੰਟੀ ਬਣਾਉਣ ਦਾ ਮਤਲਬ ਆਯੂਸ਼ਮਾਨ ਬੀਮੇ ਵਰਗਾ ਹੈ। ਜਿੱਥੇ ਸਰਕਾਰ ਮਸ਼ਹੂਰੀਆਂ ਚ ਤਾਂ ਝੂਠੇ ਦਾਅਵੇ ਕਰਦੀ ਹੈ ਕਿ ਸਭ ਨੂੰ ਅਸੀਂ ਪੰਜ ਲੱਖ ਦਾ ਮੁਫਤ ਇਲਾਜ ਦੇ ਦਿੱਤਾ ਪਰ ਬਹੁਤੀ ਵਾਰੀ ਉਹ ਕਾਰਡ ਚੱਲਦਾ ਹੀ ਨਹੀਂ। ਕਿਉਂਕਿ ਭਾਰਤ ਸਰਕਾਰ ਵੱਲੋਂ ਤੈਅ ਕੀਤੇ ਪੈਸੇ ਪਾਉਣ ਮਗਰੋਂ ਉਸ ਨੂੰ ਲਾਵਾਰਸ ਛੱਡ ਦਿੰਦੀ ਹੈ। ਉਸੇ ਤਰੀਕੇ ਜੀ ਰਾਮ ਜੀ ਸਕੀਮ ਵੀ ਪਿੰਡ ਤੇ ਮਜ਼ਦੂਰ ਦੀ ਮੰਗ ਨੂੰ ਕੇਂਦਰ ਚ ਰੱਖਣ ਦੀ ਥਾਂ ਭਾਰਤ ਸਰਕਾਰ ਨੂੰ ਕੇਂਦਰ ਚ ਰੱਖਦਾ ਹੈ ਤੇ ਇੱਕ ਵਾਰੀ ਨਿਰਧਾਰਤ ਕੀਤੇ ਪੈਸੇ ਮਗਰੋਂ ਹੱਥ ਖੜਾ ਕਰ ਦਿੱਤਾ ਜਾਵੇਗਾ। ਇਹ ਪੈਸਾ ਵੀ ਸੂਬਿਆਂ ਨੂੰ ਕੇਂਦਰ ਦੀ ਮਰਜ਼ੀ ਨਾਲ ਮਿਲੇਗਾ। ਜਿਸ ਕਾਰਨ ਇਸ ਸਕੀਮ ਦਾ ਸਿਆਸੀਕਰਨ ਕਰਨਾ ਵੀ ਅਸਾਨ ਬਣਾ ਦਿੱਤਾ ਗਿਆ ਤੇ ਪਿਸੇਗਾ ਮਜ਼ਦੂਰ ਪਿੰਡ ਤੇ ਸੂਬਾ। ਪ੍ਰਦਰਸ਼ਨਕਾਰੀਆਂ ਦਰਮਿਆਨ ਭਾਰੀ ਰੋਹ ਤੇ ਚਿੰਤਾ ਦੇਖਣ ਨੂੰ ਮਿਲੀ। ਉਹਨਾਂ ਨੇ ਜੀ ਰਾਮ ਜੀ ਦੇ 125 ਦਿਨਾਂ ਦੇ ਵਾਅਦੇ ਨੂੰ ਕਾਰਪੋਰੇਟ ਦੇ ਚਿਪਸ ਦੀ ਪੈਕਿੰਗ ਦੱਸਿਆ ਤੇ ਕਿਹਾ ਕਿ ਭਾਰਤ ਸਰਕਾਰ ਕਾਰਪੋਰੇਟ ਦੀ ਤਰ੍ਹਾਂ ਪੈਕਿੰਗ ਤਾਂ ਸੋਹਣੀ ਬਣਾ ਕੇ ਲਿਆਈ ਪਰ ਅੰਦਰ ਦੇ ਖਾਣੇ ਦਾ ਸਰੀਰ ਨੂੰ ਕੋਈ ਲਾਭ ਨਹੀਂ ।ਸਗੋਂ ਨੁਕਸਾਨ ਹੀ ਹੈ ਇਸ ਮੌਕੇ ਜਥੇਬੰਦੀ ਨੇ ਪੇਂਡੂ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਮਨਰੇਗਾ ਤੇ ਜੀ ਰਾਮ ਜੀ ਦੇ ਅੰਤਰ ਨੂੰ ਸਮਝ ਕੇ ਅੱਗੇ ਦੀ ਅੱਗੇ ਸਮਝਾਉਣ ਤੇ ਭਾਰਤ ਸਰਕਾਰ ਦੀ ਇਸ ਹਮਲੇ ਖਿਲਾਫ ਘਰ ਘਰ ਲਹਿਰ ਖੜੀ ਕੀਤੀ ਜਾਵੇ। ਡੈਮੋਕਰੇਟ ਮਨਰੇਗਾ ਫਰੰਟ ਵੱਲੋਂ ਰਾਸ਼ਟਰਪਤੀ ਦੇ ਨਾਮ ਤਹਿਸੀਲਦਾਰ ਕਰਨਦੀਪ ਸਿੰਘ ਭੁੱਲਰ ਨੇ ਮੰਗ ਪੱਤਰ ਪ੍ਰਾਪਤ ਕੀਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਪ੍ਰੀਤ ਕੌਰ ਖਾਲਸਪੁਰ, ਸਰਬਜੀਤ ਕੌਰ ਕਿਸ਼ਨਪੁਰਾ, ਬਿਮਲਾ ਚੌਰਾ, ਪ੍ਰਦੀਪ ਕੌਰ ਲੰਗ, ਮਨਜੀਤ ਕੌਰ ਆਲਮਪੁਰ, ਗੁਰਪ੍ਰੀਤ ਕੌਰ ਕੋਟਲਾ ਗਹਿਰੂ ,ਰਾਮਪਾਲ ਡੰਡੋਆ ,ਪਰਵਿੰਦਰ ਕੌਰ ਵਿੱਕੀ ਰਾਮਗੜ ਆਦਿ ਨੇ ਸਰਗਰਮ ਸ਼ਮੂਲੀਅਤ ਕੀਤੀ।

More From Author

ਗੌਤਮ ਗੰਭੀਰ ਦੀ ਜਗ੍ਹਾ ਤੇ ਵੀ.ਵੀ.ਐਸ ਲਕਸ਼ਮਣ ਬਣਾਏ ਜਾਣਗੇ ਇੰਡੀਅਨ ਟੈਸਟ ਕ੍ਰਿਕਟ ਟੀਮ ਦੇ ਨਵੇਂ ਕੋਚ

ਜਿਮਖਾਨਾ ਕਲੱਬ ਦੇ ਸਕੱਤਰ ਹਰਪ੍ਰੀਤ ਸੰਧੂ ਦਾ ਹੋਇਆ ਸਨਮਾਨ

Leave a Reply

Your email address will not be published. Required fields are marked *