ਕਵਲਜੀਤ ਬਾਗੀ ਬਣੇ ਲੋਇਨ ਕਲੱਬ ਪਟਿਆਲਾ ਕਲਾਸਿਕ ਦੇ ਪ੍ਰਧਾਨ

ਕਵਲਜੀਤ ਬਾਗੀ ਬਣੇ ਲੋਇਨ ਕਲੱਬ ਪਟਿਆਲਾ ਕਲਾਸਿਕ ਦੇ ਪ੍ਰਧਾਨ

(ਪਟਿਆਲਾ 17 ਮਾਰਚ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਲੋਇਨ ਕਲੱਬ ਪਟਿਆਲਾ ਕਲਾਸਿਕ ਦੇ ਬੋਰਡ ਆਫ ਡਾਇਰੈਕਟਰਜ਼ ਦੀ ਇੱਕ ਅਹਿਮ ਮੀਟਿੰਗ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਕਲੱਬ ਦੇ ਮੈਂਬਰ ਕਵਲਜੀਤ ਸਿੰਘ ਬਾਗੀ ਨੂੰ 2026 – 27 ਲਈ ਲੋਇਨ ਕਲੱਬ ਪਟਿਆਲਾ ਕਲਾਸਿਕ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਇਸ ਦੇ ਨਾਲ ਹੀ ਹਰਪ੍ਰੀਤ ਸਿੰਘ ਮੀਤ ਪ੍ਰਧਾਨ, ਜਗਦੀਸ਼ ਗੁਪਤਾ ਸਕੱਤਰ, ਬੀਰ ਬਿਕਰਮਜੀਤ ਸਿੰਘ ਖਜਾਨਚੀ ਅਤੇ ਨੀਰਜ ਸ਼ਰਮਾ ਨੂੰ ਪੀ.ਆਰ.ਓ ਚੁਣ ਲਿਆ ਗਿਆ। ਇਸ ਮੌਕੇ ਨਵੇਂ ਬਣੇ ਪ੍ਰਧਾਨ ਕਵਲਜੀਤ ਬਾਗੀ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ, ਕਿਹਾ ਕਿ ਉਹ ਲੋਇਨ ਕਲੱਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਮਿਹਨਤ ਕਰਨਗੇ ਅਤੇ ਕਲੱਬ ਨੂੰ ਨਵੀਆਂ ਉਚਾਈਆਂ ਤੇ ਲੈਕੇ ਜਾਣ ਲਈ ਵਚਨਬੱਧ ਰਹਿਣਗੇ। ਇਸ ਮੌਕੇ ਸਾਰੇ ਹੀ ਲੋਇਨ ਮੈਂਬਰ ਜਿਵੇਂ ਕਿ ਅਨਿਲ ਜੈਨ, ਰੁਪਿੰਦਰ ਸਿੰਘ ਬੇਦੀ, ਦਰਸ਼ਨ ਕੁਮਾਰ, ਅਨਿਲ ਮਹਿਤਾ, ਸਵਰਨ ਸਿੰਘ, ਤ੍ਰਿਲੋਕੀ ਨਾਥ, ਦਵਿੰਦਰ ਸਿੰਘ, ਸੰਜੀਵ ਕੁਮਾਰ, ਹੇਮਰਾਜ ਤੋਂ ਇਲਾਵਾ ਹੋਰ ਵੀ ਮੈਂਬਰ ਮੌਕੇ ਤੇ ਹਾਜਰ ਸਨ।

ਫੋਟੋ ਗੈਲਰੀ- ਕਵਲਜੀਤ ਬਾਗੀ ਨੂੰ ਪ੍ਰਧਾਨ ਬਣਨ ਤੇ ਸਨਮਾਨਿਤ ਕਰਦੇ ਹੋਏ ਲੋਇਨ ਕਲੱਬ ਪਟਿਆਲਾ ਕਲਾਸਿਕ ਦੇ ਮੈਂਬਰ।

More From Author

ਭਗਵੰਤ ਮਾਨ ਸਰਕਾਰ ਦੇ 4 ਸਾਲ: ਲੋਕਾਂ ਦੀ ਰਾਏ ਅਤੇ ਵਿਰੋਧ ਦੇ ਸਵਾਲ

Breaking News…..ਛੋਟੇ ਬੱਚਿਆਂ ਲਈ ਸੋਸ਼ਲ ਮੀਡੀਆ ਤੇ ਲੱਗਿਆ ਬੈਨ… ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦੀ ਉੱਠ ਰਹੀ ਹੈ ਮੰਗ…. ਪੇਸ਼ ਹੈ ਫੀਚਰ ਸਟੋਰੀ

Leave a Reply

Your email address will not be published. Required fields are marked *