Breaking News…..ਛੋਟੇ ਬੱਚਿਆਂ ਲਈ ਸੋਸ਼ਲ ਮੀਡੀਆ ਤੇ ਲੱਗਿਆ ਬੈਨ… ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦੀ ਉੱਠ ਰਹੀ ਹੈ ਮੰਗ…. ਪੇਸ਼ ਹੈ ਫੀਚਰ ਸਟੋਰੀ

Breaking News….ਛੋਟੇ ਬੱਚਿਆਂ ਲਈ ਸੋਸ਼ਲ ਮੀਡੀਆ ਤੇ ਲੱਗਿਆ ਬੈਨ… ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦੀ ਉੱਠ ਰਹੀ ਹੈ ਮੰਗ…. ਪੇਸ਼ ਹੈ ਫੀਚਰ ਸਟੋਰੀ

(ਪਟਿਆਲਾ 17 ਮਾਰਚ – ਜਸਵਿੰਦਰ ਜੁਲਕਾ ਨਿਊਜ ਰੂਮ ਬਿਊਰੋ) ਅੱਜ ਇੰਟਰਨੈਟ ਦੇ ਯੁੱਗ ਵਿੱਚ ਹਰ ਚੀਜ਼ ਅਸਾਨੀ ਨਾਲ ਮੋਬਾਈਲ ਤੇ ਉਪਲਬਧ ਹੈ।ਜਿਸ ਨਾਲ ਸੋਸ਼ਲ ਮੀਡੀਆ ਦਾ ਮਹੱਤਵ ਬਹੁਤ ਵਧ ਗਿਆ ਹੈ। ਕਿਉਂਕਿ ਇਸ ਤੋਂ ਲੋਕਾਂ ਨੂੰ ਬਹੁਤ ਜਿਆਦਾ ਉਪਯੋਗੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ। ਉਸੇ ਤਰ੍ਹਾਂ ਸੋਸ਼ਲ ਮੀਡੀਆ ਤੇ ਉਪਲਬਧ ਗੈਰ ਜਰੂਰੀ ਅਸ਼ਲੀਲ ਸਮੱਗਰੀ ਛੋਟੇ ਬੱਚਿਆਂ ਲਈ ਹਾਨੀਕਾਰਕ ਸਿੱਧ ਹੋ ਰਹੀ ਹੈ। ਸਕੂਲ ਹੋਵੇ ਜਾਂ ਘਰ ਬੱਚੇ ਸੋਸ਼ਲ ਮੀਡੀਆ ਦਾ ਜਿਆਦਾ ਉਪਯੋਗ ਕਰ ਰਹੇ ਹਨ। ਜਿਸ ਨਾਲ ਉਨਾਂ ਦੀ ਮਾਨਸਿਕ ਸਥਿਤੀ ਤੇ ਬੁਰਾ ਅਸਰ ਪੈ ਰਿਹਾ ਹੈ। ਬੱਚਿਆਂ ਵਿੱਚ ਨੀਂਦ ਘੱਟ ਰਹੀ ਹੈ ਅਤੇ ਸੁਭਾਵ ਦੇ ਵਿੱਚ ਵੀ ਚਿੜ ਚੜਾਪਨ ਆ ਰਿਹਾ ਹੈ। ਸੋਸ਼ਲ ਮੀਡੀਆ ਦੀ ਲੱਤ ਤੋਂ 15 ਸਾਲ ਦੇ ਬੱਚਿਆਂ ਨੂੰ ਦੂਰ ਰੱਖਣ ਲਈ ਆਸਟਰੇਲੀਆ, ਇੰਗਲੈਂਡ, ਮਲੇਸ਼ੀਆ, ਸਪੇਨ, ਨੌਰਵੇ, ਜਰਮਨੀ, ਇਟਲੀ, ਚੀਨ ਅਤੇ ਹੋਰ ਦੇਸ਼ਾਂ ਤੋਂ ਇਲਾਵਾ ਭਾਰਤ ਦੇ ਦੋ ਰਾਜਾਂ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਨੇ ਵੀ ਪੂਰੀ ਤਰਾਂ ਨਾਲ ਪ੍ਰਤੀਬੰਧ ਲਗਾ ਦਿੱਤਾ ਹੈ। ਪਿਛਲੇ ਕੁਝ ਸਮੇਂ ਵਿੱਚ ਭਾਰਤ ਵਿੱਚ ਨਾਬਾਲਿਗ ਬੱਚਿਆਂ ਦੁਆਰਾ ਸੋਸ਼ਲ ਮੀਡੀਆ ਤੇ ਅਸ਼ਸ਼ੀਲ ਸਮੱਗਰੀ ਦੇਖਣ ਤੋਂ ਬਾਅਦ ਹਿੰਸਕ ਅਤੇ ਘਰੇਲੂ ਵਾਰਦਾਤਾਂ ਵਿੱਚ ਵਾਧਾ ਹੋਇਆ ਹੈ। ਪੇਸ਼ ਹੈ ਕੁਝ ਹੈਰਾਨੀਜਨਕ ਆਂਕੜੇ

1. ਪਿਛਲੇ ਸਾਲ 23 ਅਕਤੂਬਰ 2025 ਨੂੰ ਜੋਧਪੁਰ ਰਾਜਸਥਾਨ ਵਿੱਚ ਤਿੰਨ ਸਾਲ ਦੀ ਇੱਕ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਪੁਲਿਸ ਨੇ ਇੱਕ ਨਾਬਾਲਿਗ ਲੜਕੇ ਨੂੰ ਗਿਰਫਤਾਰ ਕੀਤਾ। ਉਸ ਦੇ ਮੋਬਾਇਲ ਦੀ ਜਾਂਚ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਉਸ ਨੇ ਵਾਰਦਾਤ ਕਰਨ ਤੋਂ ਪਹਿਲਾਂ 15 ਤੋਂ 20 ਦੇ ਕਰੀਬ ਅਸ਼ਸ਼ੀਲ ਵੀਡੀਓ ਦੇਖੇ ਸਨ।
2. ਇਸੇ ਸਾਲ 6 ਫਰਵਰੀ 2026 ਨੂੰ ਬਦਾਈਂਓ ਉੱਤਰ ਪ੍ਰਦੇਸ਼ ਦੇ ਦਾਤਾ ਗੰਜ ਇਲਾਕੇ ਵਿੱਚ ਅੱਠ ਅਤੇ 14 ਸਾਲ ਦੇ ਦੋ ਲੜਕਿਆਂ ਵੱਲੋਂ ਮੋਬਾਈਲ ਫੋਨ ਤੇ ਅਸ਼ੀਸ਼ੀਲ ਵੀਡੀਓ ਦੇਖਣ ਤੋਂ ਬਾਅਦ ਇੱਕ 6 ਸਾਲ ਦੀ ਬੱਚੀ ਦੇ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
3. ਇਸੇ ਸਾਲ 13 ਫਰਵਰੀ 2026 ਨੂੰ ਰੀਵਾ ਮੱਧ ਪ੍ਰਦੇਸ਼ ਵਿੱਚ ਕੁਰਕਰੇ ਦਿਲਾਣ ਦੇ ਬਹਾਨੇ ਆਪਣੀ 6 ਸਾਲ ਦੀ ਨਾਬਾਲਿਗ ਭੈਣ ਦੇ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ 14 ਸਾਲਾਂ ਦੇ ਇੱਕ ਨਾਬਾਲਿਗ ਮੁੰਡੇ ਨੂੰ ਹਿਰਾਸਤ ਵਿੱਚ ਲਿਆ ਗਿਆ।
4. ਇਸੇ ਸਾਲ 7 ਮਾਰਚ 2026 ਨੂੰ ਹਾਥਰਸ ਉੱਤਰ ਪ੍ਰਦੇਸ਼ ਵਿੱਚ ਜੰਗਲ ਵਿੱਚ ਚਾਰਾ ਲੈਣ ਗਈ, ਚੌਥੀ ਕਲਾਸ ਦੀ ਲੜਕੀ ਨੂੰ ਮੋਬਾਈਲ ਤੇ ਅਸ਼ਸ਼ੀਲ ਸਮੱਗਰੀ ਦੇਖਣ ਦੇ ਆਦੀ 2 ਲੜਕੇ ਬੇਰ ਦੇਣ ਦੇ ਬਹਾਨੇ ਆਪਣੇ ਨਾਲ ਲੈ ਗਏ ਅਤੇ ਬਲਾਤਕਾਰ ਕਰ ਦਿੱਤਾ। ਪੁਲਿਸ ਨੇ ਦੋਨੋਂ ਲੜਕਿਆਂ ਨੂੰ ਫੜ ਕੇ ਮੁਕਦਮਾ ਦਰਜ ਕਰ ਲਿਆ ਹੈ।
ਇਹਨਾਂ ਘਟਨਾਵਾਂ ਦੇ ਮੱਦੇਨਜ਼ਰ ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਨੇ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਸੋਸ਼ਲ ਮੀਡੀਆ ਦੇਖਣ ਤੇ ਪੂਰੀ ਤਰ੍ਹਾਂ ਨਾਲ ਬੈਨ ਲਗਾ ਦਿੱਤਾ ਹੈ। ਇਸੇ ਤਰ੍ਹਾਂ ਦੀ ਮੰਗ ਛੋਟੇ ਬੱਚਿਆਂ ਦੁਆਰਾ ਸੋਸ਼ਲ ਮੀਡੀਆ ਦੇਖਣ ਨੂੰ ਬੈਨ ਕਰਨ ਦੀ ਪੰਜਾਬ ਵਿੱਚ ਵੀ ਉੱਠ ਰਹੀ ਹੈ।

More From Author

ਕਵਲਜੀਤ ਬਾਗੀ ਬਣੇ ਲੋਇਨ ਕਲੱਬ ਪਟਿਆਲਾ ਕਲਾਸਿਕ ਦੇ ਪ੍ਰਧਾਨ

Breaking News…..ਸੰਤ ਢੱਡਰੀਆਂ ਵਾਲੇ ਨੂੰ ਮਾਨਹਾਨੀ ਮਾਮਲੇ ਵਿੱਚ ਅਦਾਲਤ ਨੇ ਕੀਤਾ ਤਲਬ….24 ਮਾਰਚ ਨੂੰ ਅਦਾਲਤ ਚ ਪੇਸ਼ ਹੋਣ ਲਈ ਸੰਮਨ ਜਾਰੀ

Leave a Reply

Your email address will not be published. Required fields are marked *