Breaking News…..ਸੰਤ ਢੱਡਰੀਆਂ ਵਾਲੇ ਨੂੰ ਮਾਨਹਾਨੀ ਮਾਮਲੇ ਵਿੱਚ ਅਦਾਲਤ ਨੇ ਕੀਤਾ ਤਲਬ….24 ਮਾਰਚ ਨੂੰ ਅਦਾਲਤ ਚ ਪੇਸ਼ ਹੋਣ ਲਈ ਸੰਮਨ ਜਾਰੀ

Breaking News…..ਸੰਤ ਢੱਡਰੀਆਂ ਵਾਲੇ ਨੂੰ ਮਾਨਹਾਨੀ ਮਾਮਲੇ ਵਿੱਚ ਅਦਾਲਤ ਨੇ ਕੀਤਾ ਤਲਬ….24 ਮਾਰਚ ਨੂੰ ਅਦਾਲਤ ਚ ਪੇਸ਼ ਹੋਣ ਲਈ ਸੰਮਨ ਜਾਰੀ

(ਪਟਿਆਲਾ 18 ਮਾਰਚ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਪੰਜਾਬ ਦੇ ਪਟਿਆਲਾ ਜ਼ਿਲ੍ਹੇ ਵਿੱਚ ਸਥਿਤ ਗੁਰਦੁਆਰਾ ਪਰਮੇਸ਼ਰ ਦੁਆਰ ਦੇ ਮੁਖੀ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਲਈ ਕਾਨੂੰਨੀ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਮਾਨਹਾਨੀ ਮਾਮਲੇ ਨਾਲ ਜੁੜੇ ਇੱਕ ਮਾਮਲੇ ਵਿੱਚ ਪੰਜਾਬ ਦੇ ਫਤਿਹਗੜ੍ਹ ਸਾਹਿਬ ਦੀ ਜ਼ਿਲ੍ਹਾ ਅਦਾਲਤ ਨੇ ਆਗਾਮੀ ਮਾਰਚ ਨੂੰ ਸੰਤ ਢੱਡਰੀਆਂ ਵਾਲੇ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਮੈਂਬਰ ਗੁਰਪ੍ਰੀਤ ਸਿੰਘ ਰੰਧਾਵਾ ਦੇ ਵਕੀਲ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਸਾਲ 2019 ਵਿੱਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਉਨਾਂ ਦੇ ਮੁਵੱਕਲ ਗੁਰਪ੍ਰੀਤ ਸਿੰਘ ਰੰਧਾਵਾ ਅਤੇ ਉਹਨਾਂ ਦੇ ਪਿਤਾ ਦੇ ਸੰਬੰਧ ਵਿੱਚ ਕੁਝ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਐਡਵੋਕੇਟ ਧਾਰਨੀ ਨੇ ਅੱਗੇ ਦੱਸਿਆ ਇਹ ਮਾਮਲਾ ਪਿਛਲੇ ਕਾਫੀ ਸਮੇਂ ਤੋਂ ਨਿਚਲੀ ਅਦਾਲਤ ਵਿੱਚ ਵਿਚਾਰ ਅਧੀਨ ਸੀ। ਜਦੋਂ ਕਿ ਕੇਸ ਦੀ ਧੀਮੀ ਸੁਣਵਾਈ ਹੋਣ ਕਰਕੇ ਉਹਨਾਂ ਦੇ ਮੁਵਕਿਲ ਨੇ ਸਾਲ 2021 ਵਿੱਚ ਫਤਿਹਗੜ੍ਹ ਸਾਹਿਬ ਦੀ ਜ਼ਿਲ੍ਹਾ ਸਤਰ ਅਦਾਲਤ ਵਿੱਚ ਇਕ ਰਿਵੀਜਨ ਪਟੀਸ਼ਨ ਦਾਖਲ ਕੀਤੀ ਸੀ ਅਤੇ ਅਦਾਲਤ ਨੂੰ ਅਨੂਰੋਧ ਕੀਤਾ ਗਿਆ ਸੀ। ਕਿ ਇਸ ਮਾਮਲੇ ਨਾਲ ਸੰਬੰਧਿਤ ਪੂਰੀ ਕਾਨੂੰਨੀ ਪ੍ਰਕਿਰਿਆ ਅਤੇ ਹੁਣ ਤੱਕ ਦੀ ਸੁਣਵਾਈ ਦੀ ਸਮੀਕਸ਼ਾ ਕੀਤੀ ਜਾਵੇ। ਅਦਾਲਤ ਨੇ ਇਸ ਰਿਵੀਜਨ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਦੋਨੋਂ ਪਾਰਟੀਆਂ ਨੂੰ ਅਗਾਮੀ 24 ਮਾਰਚ ਨੂੰ ਕੋਰਟ ਵਿੱਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ ਤਾਂ ਜੋ ਅੱਗੇ ਦੀ ਕਾਰਵਾਈ ਜਾਰੀ ਕੀਤੀ ਜਾ ਸਕੇ।

More From Author

Breaking News…..ਛੋਟੇ ਬੱਚਿਆਂ ਲਈ ਸੋਸ਼ਲ ਮੀਡੀਆ ਤੇ ਲੱਗਿਆ ਬੈਨ… ਪੰਜਾਬ ਵਿੱਚ ਵੀ ਇਸੇ ਤਰ੍ਹਾਂ ਦੀ ਉੱਠ ਰਹੀ ਹੈ ਮੰਗ…. ਪੇਸ਼ ਹੈ ਫੀਚਰ ਸਟੋਰੀ

ਮਾਰਚ ਵਿੱਚ ਮੌਸਮ ਦਾ ਯੂ-ਟਰਨ : ਪੰਜਾਬ ਵਿੱਚ ਮੀਂਹ ਨਾਲ ਵਧੀ ਠੰਢ, ਹਿਮਾਚਲ ਵਿੱਚ 23 ਤੱਕ ਬਰਫਬਾਰੀ

Leave a Reply

Your email address will not be published. Required fields are marked *