ਕੋਰਫਬਾਲ ਚੈਂਪੀਅਨਸ਼ਿਪ ਵਿੱਚ ਹਿਸਾ ਲੈਣ ਲਈ ਪੰਜਾਬ ਦੀ ਟੀਮ ਪਟਿਆਲਾ ਤੋਂ ਹੋਈ ਰਵਾਨਾ

ਕੋਰਫਬਾਲ ਚੈਂਪੀਅਨਸ਼ਿਪ ਵਿੱਚ ਹਿਸਾ ਲੈਣ ਲਈ ਪੰਜਾਬ ਦੀ ਟੀਮ ਪਟਿਆਲਾ ਤੋਂ ਹੋਈ ਰਵਾਨਾ

(ਪਟਿਆਲਾ 26 ਮਾਰਚ – ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) 37ਵੀ ਨੈਸ਼ਨਲ ਕੋਰਫਬਾਲ ਚੈਂਪੀਅਨਸ਼ਿਪ ਵਿੱਚ ਹਿਸਾ ਲੈਣ ਲਈ ਪੰਜਾਬ ਦੀ ਟੀਮ ਪਟਿਆਲਾ ਤੋਂ ਰਵਾਨਾ ਹੋ ਗਈ। ਪੰਜਾਬ ਕੋਰਫਬਾਲ ਐਸੋਸੀਏਸ਼ਨ ਦੇ ਸੈਕਟਰੀ ਪ੍ਦੀਪ ਕੁਮਾਰ ਟੋਪਲ ਨੇ ਕਿਹਾ ਕਿ ਪੰਜਾਬ ਕੋਰਫਬਾਲ ਐਸੋਸੀਏਸ਼ਨ ਦੇ ਪ੍ਰਧਾਨ ਬਿਕਰਮਜ਼ੀਤ ਸਿੰਘ ਬਰਾੜ (ਪੀਪੀਐਸ) ਦੇ ਯਤਨਾ ਸਦਕਾ ਟੀਮ 15 ਦਿਨਾਂ ਦਾ ਕੈਂਪ ਲਗਾ ਕਿ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਹਿਸਾ ਲੈਣ ਜਾ ਰਹੀ ਹੈ। ਇਸ ਕੈਂਪ ਦੋਰਾਨ ਖਿਡਾਰੀਆਂ ਦੇ ਰਹਿਣ, ਖਾਣ ਪੀਣ ਅਤੇ ਟਰੇਨਿੰਗ ਦਾ ਪ੍ਰਬੰਧ ਬਿਕਰਮਜ਼ੀਤ ਸਿੰਘ ਬਰਾੜ ਵਲੋਂ ਕੀਤਾ ਗਿਆ। ਪ੍ਦੀਪ ਕੁਮਾਰ ਨੇ ਅੱਗੇ ਦੱਸਿਆ ਕਿ ਕੋਰਫਬਾਲ ਭਾਰਤ ਸਰਕਾਰ ਦੇ ਖੇਡ ਮੰਤਰਾਲੇ ਵਲੋਂ ਮਾਨਤਾ ਪ੍ਰਾਪਤ ਖੇਡ ਹੈ਼। ਇਸ ਵਿੱਚ ਇਕ ਟੀਮ ਵਿੱਚ ਚਾਰ ਲੜਕੀਆਂ ਅਤੇ ਚਾਰ ਲੜਕੇ ਖੇਡਦੇ ਹਨ। ਇਹ ਗੇਮ ਸੰਸਾਰ ਵਿੱਚ ਬਹੁਤ ਪ੍ਰਚਲਤ ਹੈ ਅਤੇ ਭਾਰਤ ਵਿੱਚ ਬਹੁਤ ਤੇਜ਼ੀ ਨਾਲ ਪ੍ਚਲਿੱਤ ਹੋ ਰਹੀ ਹੈ। ਕੋਰਫਬਾਲ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਤਕਰੀਬਨ 28 ਤੋਂ ਵੱਧ ਰਾਜਾਂ ਅਤੇ ਕੇਂਦਰ ਸ਼ਾਸ਼ੀਤ ਪ੍ਦੇਸ਼ਾਂ ਦੀਆਂ ਟੀਮਾਂ ਹਿਸਾ ਲੈ ਰਹੀਆਂ ਹਨ। ਪ੍ਦੀਪ ਕੁਮਾਰ ਖੁਦ ਕੋਰਫਬਾਲ ਦੇ ਅੰਤਰਰਾਸ਼ਟਰੀ ਖਿਡਾਰੀ ਰਹੇ ਹਨ। ਉਹ ਭਾਰਤ ਵਲੋਂ ਕੋਰਫਬਾਲ ਵਰਲਡ ਕੱਪ ਵਿੱਚ ਹਿੱਸਾ ਵੀ ਲੈ ਚੁੱਕੇ ਹਨ।

ਉਲੰਪਿਅਨ ਤਿ੍ਲੋਕ ਸਿੰਘ ਸੰਧੂ ਵੀ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਪਟਿਆਲਾ ਰੇਲਵੇ ਸਟੇਸ਼ਨ ਤੇ ਪਹੁੰਚੇ। ਉਹਨਾਂ ਨੇ ਖਿਡਾਰੀਆਂ ਨੂੰ ਟੀਮ ਸਪਿਰਟ ਦੀ ਮੱਹਤਤਾ ਬਾਰੇ ਦੱਸਿਆ ਅਤੇ ਜਿੱਤ ਲਈ ਖੇਡਣ ਦਾ ਸੁਨੇਹਾ ਦਿੱਤਾ। ਟੀਮ ਦੇ ਕੋਚ ਮੇਜ਼ਰ ਰਾਜਪੀ੍ਤ ਸਿੰਘ ਨੇ ਦੱਸਿਆ ਕਿ ਦੋ ਮਹਿਨੇ ਪਹਿਲਾਂ ਲਵਲੀ ਪੋ੍ਫੈਸ਼ਨਲ ਯੂਨਿਵਰਸਿਟੀ ਵਿੱਖੇ ਹੋਏ ਕੋਰਫਬਾਲ ਫੈਡਰੇਸ਼ਨ ਕੱਪ ਵਿੱਚ ਪੰਜਾਬ ਨੇ ਤੀਸਰਾ ਸਥਾਨ ਹਾਸਲ ਕੀਤਾ ਸੀ। ਉਹਨਾਂ ਨੂੰ ਉਮੀਦ ਹੈ ਕਿ ਇਸ ਵਾਰ ਹੋਰ ਵੀ ਬਿਹਤਰ ਪ੍ਦਰਸ਼ਨ ਹੋਵੇਗਾ।

ਪੰਜਾਬ ਕੋਰਫਬਾਲ ਟੀਮ ਵਿੱਚ ਚੁਣੇ ਗਏ ਖਿਡਾਰੀਆਂ ਵਿੱਚ ਮੁਨਿੰਦਰ ਕੌਰ, ਸੁਖਪੀ੍ਤ ਕੌਰ, ਕੋਮਲ ਕੋਮਸਾ, ਖੁਸ਼ੀ ਸਾਂਗਵਾਨ, ਸਿਮੋਨ ਕੌਰ, ਪੂਜਾ ਖੰਡੂਰੀ, ਅਪਾਰਪੀ੍ਤ, ਗੁਰਪੀ੍ਤ ਸਿੰਘ, ਜੁਗਰਾਜ ਸਿੰਘ, ਗੋਰਵ, ਗੁਰਵਿੰਦਰ ਸਿੰਘ, ਨਿਕੋਲਸ, ਇਮੈਨੁਅਲ ਜੇਮਸ, ਰਿਤੇਸ਼ਵਰ ਸਿੰਘ ਸ਼ਾਮਿਲ ਹਨ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

RCB Sold After Historic Title Win; Celebration Marred by Tragedy

ਦੇਸ਼ ਭਰ ਵਿੱਚ 198 ਦਵਾਈਆਂ ਦੇ ਸੈਂਪਲ ਫੇਲ, ਹਿਮਾਚਲ ਸਭ ਤੋਂ ਅੱਗੇ — ਡਰੱਗ ਅਲਰਟ ਜਾਰੀ

Leave a Reply

Your email address will not be published. Required fields are marked *

Recent Posts