ਦੇਸ਼ ਭਰ ਵਿੱਚ 198 ਦਵਾਈਆਂ ਦੇ ਸੈਂਪਲ ਫੇਲ, ਹਿਮਾਚਲ ਸਭ ਤੋਂ ਅੱਗੇ — ਡਰੱਗ ਅਲਰਟ ਜਾਰੀ

ਦੇਸ਼ ਭਰ ਵਿੱਚ 198 ਦਵਾਈਆਂ ਦੇ ਸੈਂਪਲ ਫੇਲ, ਹਿਮਾਚਲ ਸਭ ਤੋਂ ਅੱਗੇ — ਡਰੱਗ ਅਲਰਟ ਜਾਰੀ

(ਨਵੀਂ ਦਿੱਲੀ, 26 ਮਾਰਚ – ਜਸਵਿੰਦਰ ਜੁਲਕਾ, ਨਿਊਜ਼ ਰੂਮ ਬਿਊਰੋ) ਦੇਸ਼ ਵਿੱਚ ਦਵਾਈਆਂ ਦੀ ਗੁਣਵੱਤਾ ਨੂੰ ਲੈ ਕੇ ਇੱਕ ਚਿੰਤਾਜਨਕ ਸਥਿਤੀ ਸਾਹਮਣੇ ਆਈ ਹੈ। Central Drugs Standard Control Organization (ਸੀ.ਡੀ.ਐਸ.ਸੀ.ਓ.) ਵੱਲੋਂ ਜਾਰੀ ਤਾਜ਼ਾ ਡਰੱਗ ਅਲਰਟ ਅਨੁਸਾਰ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਬਣੀਆਂ ਕੁੱਲ 198 ਦਵਾਈਆਂ ਦੇ ਸੈਂਪਲ ਕੁਆਲਿਟੀ ਟੈਸਟ ਵਿੱਚ ਫੇਲ ਪਾਏ ਗਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 73 ਦਵਾਈਆਂ ਹਿਮਾਚਲ ਪ੍ਰਦੇਸ਼ ਵਿੱਚ ਬਣੀਆਂ ਹੋਈਆਂ ਹਨ, ਜਿਸ ਨਾਲ ਇਸ ਰਾਜ ਦੀ ਫਾਰਮਾ ਇੰਡਸਟਰੀ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।
⚠️ ਕਿਹੜੀਆਂ ਦਵਾਈਆਂ ਫੇਲ ਹੋਈਆਂ?
ਫੇਲ ਹੋਈਆਂ ਦਵਾਈਆਂ ਵਿੱਚ ਉਹ ਦਵਾਈਆਂ ਸ਼ਾਮਲ ਹਨ ਜੋ ਆਮ ਤੌਰ ‘ਤੇ ਲੋਕਾਂ ਦੁਆਰਾ ਵਰਤੀਆਂ ਜਾਂਦੀਆਂ ਹਨ, ਜਿਵੇਂ ਕਿ:
ਦਿਲ ਦੀਆਂ ਬਿਮਾਰੀਆਂ ਲਈ ਦਵਾਈਆਂ।
ਮਿਰਗੀ (Epilepsy) ਦੀਆਂ ਦਵਾਈਆਂ।
ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੀਆਂ ਦਵਾਈਆਂ।
ਖਾਂਸੀ-ਜੁਕਾਮ ਅਤੇ ਕਫ਼ ਸਿਰਪ, ਬੁਖਾਰ ਲਈ ਵਰਤੀ ਜਾਣ ਵਾਲੀਆਂ ਦਵਾਈਆਂ, ਕੁਝ ਇੰਜੈਕਸ਼ਨ ਆਇਰਨ ਅਤੇ ਵਿਟਾਮਿਨ ਦੀਆਂ ਗੋਲੀਆਂ ਅਤੇ ਬੇਬੀ ਪਾਊਡਰ ਸ਼ਾਮਿਲ ਹਨ।
📊 ਹੋਰ ਰਾਜਾਂ ਦੀ ਸਥਿਤੀ
ਰਿਪੋਰਟ ਮੁਤਾਬਕ : ਉੱਤਰਾਖੰਡ 35 ਸੈਂਪਲ ਫੇਲ, – ਗੁਜਰਾਤ, 15, – ਮੱਧ ਪ੍ਰਦੇਸ਼ 13 ਅਤੇ ਹੋਰ ਕਈ ਰਾਜਾਂ ਵਿੱਚ ਵੀ ਕਈ ਦਵਾਈਆਂ ਨਾਕਾਮ ਰਹੀਆਂ ਹਨ।
😟 ਲੋਕਾਂ ਵਿੱਚ ਡਰ ਦਾ ਮਾਹੌਲ
ਇਸ ਖੁਲਾਸੇ ਤੋਂ ਬਾਅਦ ਮਰੀਜ਼ਾਂ ਅਤੇ ਆਮ ਲੋਕਾਂ ਵਿੱਚ ਚਿੰਤਾ ਵਧ ਗਈ ਹੈ। ਲੋਕ ਹੁਣ ਇਹ ਸੋਚਣ ਲਈ ਮਜਬੂਰ ਹਨ ਕਿ: 👉 ਕਿਹੜੀ ਦਵਾਈ ਸੁਰੱਖਿਅਤ ਹੈ?
👉 ਕਿਹੜੀ ਦਵਾਈ ਤੋਂ ਬਚਣਾ ਚਾਹੀਦਾ ਹੈ ?
ਡਾਕਟਰਾਂ ‘ਤੇ ਭਰੋਸਾ ਕਰਕੇ ਦਵਾਈ ਲੈਣ ਵਾਲੇ ਮਰੀਜ਼ਾਂ ਲਈ ਇਹ ਸਥਿਤੀ ਕਾਫੀ ਚਿੰਤਾਜਨਕ ਬਣ ਗਈ ਹੈ।
🛑 ਮਾਹਿਰਾਂ ਦੀ ਸਲਾਹ
ਸਿਹਤ ਮਾਹਿਰਾਂ ਮੁਤਾਬਕ: ਸਿਰਫ਼ ਰਜਿਸਟਰਡ ਡਾਕਟਰ ਦੀ ਸਲਾਹ ਨਾਲ ਹੀ ਦਵਾਈ ਲਵੋ। ਬਿਨਾਂ ਸਲਾਹ ਦੇ ਦਵਾਈ ਨਾ ਖਾਓ। ਸ਼ੱਕ ਵਾਲੀ ਦਵਾਈ ਦੀ ਵਰਤੋਂ ਤੁਰੰਤ ਬੰਦ ਕਰੋ।
ਕਿਸੇ ਵੀ ਸਾਈਡ ਇਫੈਕਟ ਦੀ ਸੂਚਨਾ ਡਾਕਟਰ ਨੂੰ ਦਿਓ।
ਨਤੀਜਾ
ਇਹ ਮਾਮਲਾ ਦਵਾਈਆਂ ਦੀ ਗੁਣਵੱਤਾ ਅਤੇ ਨਿਗਰਾਨੀ ਪ੍ਰਣਾਲੀ ‘ਤੇ ਵੱਡਾ ਸਵਾਲ ਖੜ੍ਹਾ ਕਰਦਾ ਹੈ। ਸਰਕਾਰ ਅਤੇ ਸੰਬੰਧਿਤ ਏਜੰਸੀਆਂ ਲਈ ਇਹ ਲਾਜ਼ਮੀ ਬਣ ਜਾਂਦਾ ਹੈ ਕਿ ਉਹ ਇਸ ਮਾਮਲੇ ‘ਤੇ ਸਖ਼ਤ ਕਾਰਵਾਈ ਕਰਕੇ ਲੋਕਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਾ ਹੋਣ ਦੇਣ।

देशभर में 198 दवाइयों के सैंपल फेल, हिमाचल सबसे आगे — ड्रग अलर्ट जारी
(नई दिल्ली, 26 मार्च — जसविंदर जुल्का, न्यूज़ रूम ब्यूरो) देश में दवाइयों की गुणवत्ता को लेकर एक चिंताजनक स्थिति सामने आई है। सेंट्रल ड्रग्स स्टैंडर्ड कंट्रोल ऑर्गनाइजेशन (सीडीएससीओ) द्वारा जारी ताज़ा ड्रग अलर्ट के अनुसार देश के विभिन्न राज्यों में बनी कुल 198 दवाइयों के सैंपल क्वालिटी टेस्ट में फेल पाए गए हैं।
इनमें सबसे अधिक 73 दवाइयाँ हिमाचल प्रदेश में निर्मित पाई गई हैं, जिससे इस राज्य की फार्मा इंडस्ट्री पर सवाल खड़े हो रहे हैं।
⚠️ कौन-कौन सी दवाइयाँ फेल हुईं?
फेल हुई दवाइयों में वे दवाइयाँ शामिल हैं जो आमतौर पर लोगों द्वारा इस्तेमाल की जाती हैं, जैसे: दिल की बीमारियों की दवाइयाँ। मिर्गी (एपिलेप्सी) की दवाइयाँ। ब्लड प्रेशर और शुगर की दवाइयाँ। खांसी-जुकाम और कफ सिरप, बुखार की दवाइयाँ। कुछ इंजेक्शन, आयरन और विटामिन की गोलियाँ
बेबी पाउडर।
📊 अन्य राज्यों की स्थिति
रिपोर्ट के अनुसार : उत्तराखंड 35 सैंपल फेल, गुजरात 15,
मध्य प्रदेश 13, अन्य कई राज्यों में भी कई दवाइयाँ क्वालिटी टेस्ट में फेल पाई गईं।
😟 लोगों में चिंता का माहौल
इस खुलासे के बाद मरीजों और आम लोगों में चिंता बढ़ गई है। लोग अब यह सोचने को मजबूर हैं कि:
👉 कौन सी दवाई सुरक्षित है?
👉 कौन सी दवाई से बचना चाहिए?
डॉक्टरों पर भरोसा कर दवाई लेने वाले मरीजों के लिए यह स्थिति काफी चिंताजनक बन गई है।
🛑 विशेषज्ञों की सलाह
स्वास्थ्य विशेषज्ञों के अनुसार: केवल रजिस्टर्ड डॉक्टर की सलाह से ही दवा लें। बिना सलाह के दवाइयों का सेवन न करें। किसी भी संदिग्ध दवा का उपयोग तुरंत बंद करें
साइड इफेक्ट होने पर तुरंत डॉक्टर से संपर्क करें।
निष्कर्ष
यह मामला दवाइयों की गुणवत्ता और निगरानी प्रणाली पर गंभीर सवाल खड़े करता है। सरकार और संबंधित एजेंसियों के लिए यह आवश्यक है कि वे सख्त कार्रवाई करते हुए यह सुनिश्चित करें कि लोगों की सेहत के साथ किसी प्रकार का समझौता न हो।

More From Author

ਕੋਰਫਬਾਲ ਚੈਂਪੀਅਨਸ਼ਿਪ ਵਿੱਚ ਹਿਸਾ ਲੈਣ ਲਈ ਪੰਜਾਬ ਦੀ ਟੀਮ ਪਟਿਆਲਾ ਤੋਂ ਹੋਈ ਰਵਾਨਾ

BCCI Announces No Opening Ceremony for IPL 2026; Grand Closing Ceremony Planned

Leave a Reply

Your email address will not be published. Required fields are marked *