ਸੋਨੀਆ ਗਾਂਧੀ ਹਸਪਤਾਲ ਵਿੱਚ ਹੋਈ ਭਰਤੀ, ਹੋ ਰਿਹਾ ਹੈ ਸਿਹਤ ਵਿੱਚ ਸੁਧਾਰ
(ਨਵੀਂ ਦਿੱਲੀ 27 ਮਾਰਚ – ਜਸਵਿੰਦਰ ਜੁਲਕਾ ਨਿਊਜ ਰੂਮ ਬਿਊਰੋ) ਆਲ ਇੰਡੀਆ ਕਾਂਗਰਸ ਕਮੇਟੀ ਦੀ ਸੀਨੀਅਰ ਆਗੂ ਸੋਨੀਆ ਗਾਂਧੀ ਉਮਰ (79) ਸਾਲ ਨੂੰ ਛਾਤੀ ਵਿੱਚ ਸਿਸਟਮੇਟਿਕ ਇਨਫੈਕਸ਼ਨ ਦੇ ਚਲਦੇ ਸਰ ਗੰਗਾ ਰਾਮ ਹਸਪਤਾਲ ਨਵੀਂ ਦਿੱਲੀ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਚੇਅਰਮੈਨ ਤੇ ਸੀਨੀਅਰ ਡਾਕਟਰ ਅਜੇ ਸਰੂਪ ਨੇ ਕਿਹਾ ਕਿ ਸ਼੍ਰੀਮਤੀ ਗਾਂਧੀ ਨੂੰ 24 ਮਾਰਚ ਦੀ ਰਾਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਸੀਨੀਅਰ ਡਾਕਟਰਾਂ ਅਤੇ ਫਿਜੀਸ਼ੀਅਨ ਦੀ ਗਹਿਨ ਨਿਗਰਾਨੀ ਵਿੱਚ ਉਹਨਾਂ ਦਾ ਵਿਆਪਕ ਇਲਾਜ ਚੱਲ ਰਿਹਾ ਹੈ ਅਤੇ ਉਨਾਂ ਨੂੰ ਇਨਫੈਕਸ਼ਨ ਦੇ ਇਲਾਜ ਲਈ ਜਰੂਰੀ ਦਵਾਈਆਂ ਅਤੇ ਐਂਟੀ ਬਾਇਉਟਿਕ ਮੈਡੀਸਨ ਦਿੱਤੀਆਂ ਜਾ ਰਹੀਆਂ ਹਨ। ਜਿਸ ਨਾਲ ਉਹਨਾਂ ਦੀ ਸਿਹਤ ਵਿੱਚ ਵਿਆਪਕ ਸੁਧਾਰ ਹੋ ਰਿਹਾ ਹੈ ਅਤੇ ਉਹ ਜਲਦੀ ਠੀਕ ਹੋ ਰਹੇ ਹਨ। ਇਸ ਮੌਕੇ ਹਸਪਤਾਲ ਵਿੱਚ ਸ੍ਰੀਮਤੀ ਸੋਨੀਆ ਗਾਂਧੀ ਦਾ ਹਾਲ ਚਲਣ ਲਈ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਅਤੇ ਵਿਰੋਧੀ ਧਿਰ ਦੇ ਆਗੂ ਅਤੇ ਉਨਾਂ ਦੇ ਸਪੁੱਤਰ ਰਾਹੁਲ ਗਾਂਧੀ, ਮੈਂਬਰ ਪਾਰਲੀਮੈਂਟ ਅਤੇ ਉਨਾਂ ਦੀ ਸਪੁੱਤਰੀ ਪ੍ਰਿਅੰਕਾ ਗਾਂਧੀ ਅਤੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਸਮੇਤ ਹੋਰ ਵੱਖ ਵੱਖ ਆਗੂਆਂ ਨੇ ਪਹੁੰਚ ਕੇ ਆਪਣੀ ਹਾਜ਼ਰੀ ਦਰਜ ਕਰਵਾਈ ਅਤੇ ਪਰਮਾਤਮਾ ਅੱਗੇ ਉਹਨਾਂ ਦੀ ਸਿਹਤਯਾਬੀ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਵੀ ਕੀਤੀ।

