Big Breaking News…..ਅਮਰੀਕਾ-ਈਰਾਨ ਜੰਗ ਦਾ ਅਸਰ, ਭਾਰਤ ਅਤੇ ਪੰਜਾਬ ਵਿੱਚ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ

Big Breaking News…..ਅਮਰੀਕਾ-ਈਰਾਨ ਜੰਗ ਦਾ ਅਸਰ, ਭਾਰਤ ਅਤੇ ਪੰਜਾਬ ਵਿੱਚ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ
(ਨਵੀਂ ਦਿੱਲੀ 15 ਮਈ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਅਮਰੀਕਾ ਅਤੇ ਈਰਾਨ ਦਰਮਿਆਨ ਚੱਲ ਰਹੇ ਯੁੱਧ ਦਾ ਅਸਰ ਹੁਣ ਭਾਰਤ ਵਿੱਚ ਪੂਰੀ ਤਰ੍ਹਾਂ ਨਾਲ ਦਿਖਾਈ ਦੇਣ ਲੱਗ ਪਿਆ ਹੈ। ਕੇਂਦਰੀ ਪੈਟਰੋਲੀਅਮ ਕੰਪਨੀਆਂ ਵੱਲੋਂ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਰੀਬ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਗਿਆ ਹੈ। ਇਹ ਵਾਧਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ।
ਨਵੀਆਂ ਕੀਮਤਾਂ ਮੁਤਾਬਕ ਪੰਜਾਬ ਵਿੱਚ ਹੁਣ ਪੈਟਰੋਲ ਲਗਭਗ 101 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਕਰੀਬ 90.78 ਰੁਪਏ ਪ੍ਰਤੀ ਲੀਟਰ ਮਿਲੇਗਾ। ਇਸ ਤੋਂ ਇਲਾਵਾ ਪ੍ਰੀਮੀਅਮ ਪੈਟਰੋਲ 109.62 ਰੁਪਏ ਅਤੇ ਪ੍ਰੀਮੀਅਮ ਡੀਜ਼ਲ 96.40 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ।
ਭਾਰਤੀ ਪੈਟਰੋਲੀਅਮ ਕੰਪਨੀਆਂ ਦੇ ਅਨੁਸਾਰ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਆਏ ਭਾਰੀ ਉਛਾਲ ਕਾਰਨ ਦੇਸ਼ ਵਿੱਚ ਇਹ ਰੇਟ ਵਧਾਏ ਗਏ ਹਨ। ਮੱਧ-ਪੂਰਬ ਵਿੱਚ ਬਣੇ ਜੰਗੀ ਹਾਲਾਤਾਂ ਕਾਰਨ ਗਲੋਬਲ ਆਇਲ ਮਾਰਕੀਟ ਵਿੱਚ ਅਸਥਿਰਤਾ ਵਧੀ ਹੈ ਅਤੇ ਬ੍ਰੈਂਟ ਕ੍ਰੂਡ ਦੀਆਂ ਕੀਮਤਾਂ ਵਿੱਚ ਲਗਾਤਾਰ ਉਛਾਲ ਦੇਖਿਆ ਜਾ ਰਿਹਾ ਹੈ।
ਦੇਸ਼ ਵਿੱਚ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਨੂੰ ਇਸ ਫੈਸਲੇ ਨਾਲ ਵੱਡਾ ਝਟਕਾ ਲੱਗਿਆ ਹੈ। ਤੇਲ ਦੀਆਂ ਕੀਮਤਾਂ ਵਧਣ ਨਾਲ ਆਵਾਜਾਈ ਮਹਿੰਗੀ ਹੋਵੇਗੀ, ਜਿਸ ਕਾਰਨ ਫਲ, ਸਬਜ਼ੀਆਂ, ਰਾਸ਼ਨ ਅਤੇ ਹੋਰ ਜ਼ਰੂਰੀ ਸਮਾਨ ਦੇ ਰੇਟਾਂ ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ਅਤੇ ਘਰੇਲੂ ਰਸੋਈ ਦੇ ਬਜਟ ‘ਤੇ ਪਵੇਗਾ।
ਮਾਹਿਰਾਂ ਦੇ ਅਨੁਸਾਰ ਜੇਕਰ ਅਮਰੀਕਾ-ਈਰਾਨ ਟਕਰਾਅ ਲੰਮਾ ਖਿੱਚਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਵੀ ਹੋ ਸਕਦਾ ਹੈ। ਇਸ ਨਾਲ ਦੇਸ਼ ਵਿੱਚ ਮਹਿੰਗਾਈ ਦਰ ਇੱਕ ਵਾਰ ਫਿਰ ਤੇਜ਼ ਹੋਣ ਦੇ ਆਸਾਰ ਬਣ ਗਏ ਹਨ।

Big Breaking News…..अमेरिका – ईरान युद्ध का असर, भारत और पंजाब में महंगा हुआ पेट्रोल और डीजल
(नई दिल्ली 15 मई – जसविंदर जुल्का न्यूज़ रूम ब्यूरो)
अमेरिका और ईरान के बीच चल रहे युद्ध का असर अब भारत में पूरी तरह दिखाई देने लगा है। केंद्रीय पेट्रोलियम कंपनियों द्वारा आज पेट्रोल और डीजल की कीमतों में करीब 3 रुपये प्रति लीटर की बढ़ोतरी कर दी गई है। यह बढ़ोतरी तुरंत प्रभाव से लागू कर दी गई है।
नई कीमतों के अनुसार पंजाब में अब पेट्रोल लगभग 101.00 रुपये प्रति लीटर और डीजल करीब 90.78 रुपये प्रति लीटर मिलेगा। इसके अलावा प्रीमियम पेट्रोल 109.62 रुपये और प्रीमियम डीजल 96.40 रुपये प्रति लीटर तक पहुंच गया है।
भारतीय पेट्रोलियम कंपनियों के अनुसार अंतरराष्ट्रीय बाजार में कच्चे तेल की कीमतों में आई भारी बढ़ोतरी के कारण देश में यह रेट बढ़ाए गए हैं। मध्य-पूर्व में बने युद्ध जैसे हालातों के चलते ग्लोबल ऑयल मार्केट में अस्थिरता बढ़ गई है और कच्चे तेल की कीमतों में लगातार उछाल देखने को मिल रहा है।

देश में पहले से ही महंगाई की मार झेल रहे आम लोगों को इस फैसले से बड़ा झटका लगा है। तेल की कीमतें बढ़ने से परिवहन महंगा होगा, जिसके कारण फल, सब्जियां, राशन और अन्य जरूरी सामानों के दाम भी बढ़ने की संभावना है। इसका सीधा असर आम आदमी की जेब और रसोई के बजट पर पड़ेगा।

विशेषज्ञों के अनुसार यदि अमेरिका-ईरान तनाव लंबा चलता है तो आने वाले दिनों में पेट्रोल और डीजल की कीमतों में और बढ़ोतरी हो सकती है। इससे देश में महंगाई दर एक बार फिर तेज होने के आसार बन गए हैं।

More From Author

ਪਟਿਆਲਾ ਵਿਖੇ ਹੋਣ ਜਾ ਰਹੀ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਨਾਲ ਪੰਜਾਬ ਖੇਡਾਂ ਵਿੱਚ ਜੁੜੇਗਾ ਇੱਕ ਨਵਾਂ ਇਤਿਹਾਸਿਕ ਪੰਨ / पटियाला में होने जा रही सीबीएसई नेशनल एथलेटिक्स मीट से पंजाब के खेल इतिहास में जुड़ेगा नया ऐतिहासिक अध्याय

ਮੀਡੀਆ ਲੋਕਤੰਤਰ ਦਾ ਮਜ਼ਬੂਤ ਥੰਮ੍ਹ, ਲੋਕਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ – ਸੀ.ਐਮ.ਡੀ. ਗੁਰਕਿਰਤ ਕਿਰਪਾਲ ਸਿੰਘ / मीडिया लोकतंत्र का मजबूत स्तंभ, लोगों की आवाज को सरकार तक पहुंचाने में अहम भूमिका: सी.एम.डी. गुरकीरत कृपाल सिंह

Breaking News……..ਦੇਸ਼ ਵਿੱਚ 33,577 ਬੱਚੇ ਲਾਪਤਾ / ਪੱਛਮ ਬੰਗਾਲ ਟੌਪ ਤੇ ਮੱਧ ਪ੍ਰਦੇਸ਼ ਦੂਜੇ ਸਥਾਨ ‘ਤੇ….. ਪੇਸ਼ ਹੈ ਫੀਚਰ ਸਟੋਰੀ

ਸਫਾਈ ਦੇ ਮੁੱਦੇ ‘ਤੇ ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਖ਼ਿਲਾਫ਼ ਕੀਤਾ ਪ੍ਰਦਰਸ਼ਨ – ਗੁਰਵਿੰਦਰ ਕਾਂਸਲ

Leave a Reply

Your email address will not be published. Required fields are marked *

Recent Posts