ਕੱਚਾ ਤੇਲ ਹੋਇਆ ਸਸਤਾ 72/- ਡਾਲਰ ਪ੍ਰਤੀ ਬੈਰਲ / ਪਰ ਭਾਰਤ ਵਿੱਚ ਰਾਹਤ ਦੁਸਹਿਰੇ ਤੱਕ ਹੀ ਸੰਭਵ
(ਨਵੀਂ ਦਿੱਲੀ 28 ਜੂਨ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਅਮਰੀਕਾ ਈਰਾਨ ਯੁਧ ਤੋਂ ਪਹਿਲਾਂ ਤੇਲ ਦੀਆਂ ਜੋ ਕੀਮਤਾਂ ਸਨ। ਉਹ ਉਹ ਕੱਲ ਲੰਘੇ ਸ਼ਨੀਵਾਰ ਨੂੰ ਫਿਰ ਆਪਣੀ ਪੁਰਾਣੀ ਕੀਮਤ ਤੇ ਆ ਗਈਆਂ ਹਨ। ਬੈਂਚ ਮਾਰਕ ਕਰੂਡ ਯਾਨੀ ਕਿ ਕੱਚਾ ਤੇਲ (72) ਡਾਲਰ ਪ੍ਰਤੀ ਬੈਰਲ ਤੇ ਆ ਗਿਆ ਹੈ। ਇਹ ਉਹੀ ਰੇਟ ਹੈ, ਜੋ ਪਿਛਲੀ (27) ਫਰਵਰੀ ਨੂੰ ਯੁੱਧ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲੇ ਸੀ। ਪਿਛਲੀ 17 ਜੂਨ ਨੂੰ ਅਮਰੀਕਾ ਤੇ ਈਰਾਨ ਦੇ ਵਿੱਚ ਸਵਿਜਰਲੈਂਡ ਵਿਖੇ ਹੋਏ ਸਮਝੌਤੇ ਅਤੇ ਸ਼ਾਂਤੀ ਵਾਰਤਾ ਤੋਂ ਬਾਅਦ ਅਮਰੀਕਾ ਨੇ ਇਰਾਕੀ ਤੇਲ ਦੇ ਲੰਘਣ ਤੇ ਕੁਝ ਪ੍ਰਤੀਬੰਧ ਹਟਾ ਲਏ ਹਨ। ਜਿਸ ਦੇ ਨਾਲ ਈਰਾਨ ਦੇ ਹੋਰਮੂਝ ਜਲ ਮਾਰਗ ਤੋਂ ਲੰਘਣ ਵਾਲੇ ਜਹਾਜਾਂ ਦੀ ਸੰਖਿਆ ਵਧਣ ਲੱਗ ਗਈ ਹੈ। ਪਿਛਲੇ ਸੋਮਵਾਰ ਤੋਂ ਹੁਣ ਤੱਕ 80 ਤੇਲ ਮਾਲਵਾਹਕ ਜਹਾਜ ਇਸ ਸਮੁੰਦਰੀ ਰੂਟ ਤੋਂ ਲੰਘ ਚੁੱਕੇ ਹਨ। ਜਦੋਂ ਕਿ ਇਹ ਸੰਖਿਆ ਰੋਜ਼ਾਨਾ 100 ਜਹਾਜਾਂ ਤੋਂ ਹਾਲੇ ਵੀ 20 ਜਹਾਜ ਘੱਟ ਹੈ। ਪਰ ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਭਾਰਤ ਵਿੱਚ ਅਗਲੇ ਅਕਤੂਬਰ ਦੁਸਹਿਰੇ ਤੱਕ ਹੀ ਤੇਲ ਦੇ ਰੇਟ ਘਟਣ ਦੀ ਉਮੀਦ ਹੈ। ਕਿਉਂਕਿ ਭਾਰਤ ਸਰਕਾਰ ਪੈਟਰੋਲੀਅਮ ਪ੍ਰੋਡਕਟਸ, ਜੋ ਯੁੱਧ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ ਖਰੀਦ ਰਹੀ ਹੈ। ਉਹਨਾਂ ਨੂੰ ਤਿਆਰ ਕਰਨ ਵਿੱਚ ਜੋ ਕੱਚਾ ਤੇਲ ਇਸਤੇਮਾਲ ਹੋ ਰਿਹਾ ਹੈ। ਉਹ ਭਾਰਤ ਨੇ ਅੰਤਰਰਾਸ਼ਟਰੀ ਬਾਜ਼ਾਰ ਦੀ ਕੀਮਤ (110) ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਖਰੀਦਿਆ ਹੈ। ਪਰ ਹੁਣ ਤੇਲ ਸਸਤਾ ਹੋਣ ਤੋਂ ਬਾਅਦ ਇਸ ਦੇ ਭਾਰਤ ਦੇ ਪੈਟਰੋਲ ਪੰਪਾਂ ਤੱਕ ਪਹੁੰਚਣ ਲਈ ਘੱਟੋ ਘੱਟ ਢਾਈ ਮਹੀਨੇ ਲੱਗਣਗੇ ਅਤੇ ਉਸ ਤੋਂ ਬਾਅਦ ਭਾਰਤੀ ਬਾਜ਼ਾਰ ਵਿੱਚ ਤੇਲ ਕੰਪਨੀਆਂ ਤੇਲ ਦੇ ਰੇਟ ਘਟਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਗੀਆਂ।
कच्चा तेल हुआ सस्ता, 72 डॉलर प्रति बैरल पर आया; भारत में राहत दशहरे तक ही संभव
(नई दिल्ली 28 जून – जसविंदर जुल्का न्यूज़ रूम Beuaro) अमेरिका-ईरान युद्ध से पहले अंतरराष्ट्रीय बाजार में कच्चे तेल की जो कीमतें थीं, वे शनिवार को फिर उसी स्तर पर लौट आईं। बेंचमार्क क्रूड ऑयल की कीमत घटकर 72 डॉलर प्रति बैरल पर आ गई, जो 27 फरवरी को युद्ध शुरू होने से एक दिन पहले के स्तर के बराबर है।
17 जून को अमेरिका और ईरान के बीच स्विट्जरलैंड में हुई शांति वार्ता के बाद अमेरिका ने ईरानी तेल के आवागमन से जुड़े कुछ प्रतिबंधों में ढील दी। इसके बाद होर्मुज़ जलडमरूमध्य से गुजरने वाले तेल टैंकरों की संख्या बढ़ने लगी है। पिछले सोमवार से अब तक लगभग 80 तेल टैंकर इस समुद्री मार्ग से गुजर चुके हैं, जबकि सामान्य दिनों में प्रतिदिन लगभग 100 जहाज इस मार्ग का उपयोग करते हैं। यानी अब भी करीब 20 जहाज प्रतिदिन कम गुजर रहे हैं।
कच्चे तेल की कीमतों में गिरावट के बावजूद भारत में पेट्रोल और डीजल की कीमतों में तत्काल राहत मिलने की संभावना नहीं है। इसकी वजह यह है कि तेल विपणन कंपनियां अभी भी पहले खरीदे गए महंगे कच्चे तेल का प्रसंस्करण कर रही हैं। यह कच्चा तेल अंतरराष्ट्रीय बाजार में लगभग 110 डॉलर प्रति बैरल की दर से खरीदा गया था।
अब जब अंतरराष्ट्रीय बाजार में कच्चा तेल सस्ता हो गया है, तो इसके रिफाइन होकर भारत के पेट्रोल पंपों तक पहुंचने में कम से कम ढाई महीने का समय लगेगा। इसके बाद ही तेल कंपनियां पेट्रोल और डीजल की कीमतों में कटौती कर आम लोगों को राहत दे सकती हैं। यदि अंतरराष्ट्रीय बाजार में कच्चे तेल की कीमतें मौजूदा स्तर पर बनी रहती हैं, तो दशहरे के आसपास देश में ईंधन की कीमतों में कमी की संभावना जताई जा रही है।

