ਪੀ.ਟੀ.ਏ ਮਿਊਜਿਕ ਅਤੇ ਸੁਰੋਂ ਕਾ ਸੰਗਮ  ਨੇ ਕਰਵਾਇਆ ਰੰਗਾ – ਰੰਗ ਪ੍ਰੋਗਰਾਮ- ਪੰਮੀ ਬੇਦੀ 

ਪੀ.ਟੀ.ਏ ਮਿਊਜਿਕ ਅਤੇ ਸੁਰੋਂ ਕਾ ਸੰਗਮ  ਨੇ ਕਰਵਾਇਆ ਰੰਗਾ – ਰੰਗ ਪ੍ਰੋਗਰਾਮ- ਪੰਮੀ ਬੇਦੀ 
50 ਤੋਂ ਵੱਧ ਗੀਤਕਾਰਾਂ ਨੇ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨ ਮੋਹਿਆ 
 (ਪਟਿਆਲਾ 28 ਜਨਵਰੀ ਜਸਵਿੰਦਰ ਜੁਲਕਾ ਨਿਊਜ਼ ਰੂਮ) ਪੀ.ਟੀ.ਏ ਮਿਊਜਿਕ ਅਤੇ ਸੁਰੋਂ ਕਾ ਸੰਗਮ ਦੇ ਚੇਅਰਮੈਨ ਪਰਮਜੀਤ ਸਿੰਘ ਪੰਮੀ ਬੇਦੀ ਵੱਲੋਂ ਭਾਸ਼ਾ ਵਿਭਾਗ ਵਿਖੇ ਗੀਤ ਤੇ ਸੰਗੀਤ ਦਾ ਰੰਗ – ਰੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ 50 ਤੋਂ ਵੱਧ ਗੀਤਕਾਰਾਂ ਅਤੇ ਕਲਾਕਾਰਾਂ ਨੇ ਆਪਣੇ ਮਧੁਰ ਗੀਤਾਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਪੰਮੀ ਬੇਦੀ ਨੇ ਕਿਹਾ ਗੀਤ ਅਤੇ ਸੰਗੀਤ ਰਾਹੀਂ ਲੋਕ ਆਪਣਾ ਮਨ ਅਤੇ ਦਿਲ ਖੁਸ਼ ਕਰ ਲੈਂਦੇ ਹਨ ਅਤੇ ਹਰ ਤਰ੍ਹਾਂ ਦੇ ਤਨਾਅ ਤੋਂ ਵੀ ਮੁਕਤ ਰਹਿਦੇ ਹਨ। ਉਹਨਾਂ ਵੱਲੋਂ ਹਰ ਮਹੀਨੇ ਇਸ ਸੰਗੀਤਮਈ ਸ਼ਾਮ ਦਾ ਆਯੋਜਨ ਵੱਡੇ ਪੱਧਰ ਤੇ ਕੀਤਾ ਜਾਂਦਾ ਹੈ। ਜਿਸ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਗੀਤਾਂ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦੇ ਹਨ। ਇਸ ਮੌਕੇ ਸੁਨੀਲ ਗਰਗ, ਭਾਵੁਕ ਸ਼ਰਮਾ, ਕੁਲਦੀਪ ਗਰੋਵਰ, ਡਾ.ਅਵੀਨਾਸ਼ ਗੁਪਤਾ, ਰੰਜਨਾ ਧੀਮਾਨ, ਰੋਹਿਤ ਬਾਂਸਲ, ਸੁਨੀਲ ਕੁਮਾਰ, ਮਧੂ ਬੇਦੀ, ਅਭੇ ਬੇਦੀ, ਪੂਜਾ ਬੇਦੀ, ਅਨਮੋਲ ਬੇਦੀ, ਗਗਨ ਬੇਦੀ, ਪ੍ਰੀਤੀ ਗੁਪਤਾ, ਜੋਤੀ ਰਾਣਾ, ਰੂਬੀ ਕਪੂਰ, ਸੰਜੇ ਚੋਪੜਾ, ਅਲਕਾ ਧੀਮਾਨ, ਕ੍ਰਿਤੀਕਾ, ਡਾ. ਸੈਲੇਸ਼ ਪਾਂਡੇ, ਇੰਜੀ. ਹਰਮੀਤ ਸਿੰਘ, ਵਿਮਲ ਜਾਂਗੜਾ, ਹਰਮਿੰਦਰ ਸਿੰਘ, ਚੰਚਲ ਠਾਕੁਰ, ਪਰੀਤ ਅਰੋੜਾ, ਡਾ.ਵਿਕਰਮ ਚੌਹਾਨ ਰਮਨਦੀਪ ਜੱਗੀ ਅਤੇ ਜਸਵਿੰਦਰ ਜੁਲਕਾ ਆਦਿ ਹਾਜ਼ਰ ਸਨ।
ਫੋਟੋ ਗੈਲਰੀ- ਪੀ.ਟੀ.ਏ ਮਿਊਜਿਕ ਦੇ ਚੇਅਰਮੈਨ ਪੰਮੀ ਬੇਦੀ ਅਤੇ ਹੋਰ ਕਲਾਕਾਰ ਗਰੁੱਪ ਫੋਟੋ ਦੌਰਾਨ।

More From Author

अजित पवार थे महाराष्ट्र की जनता के भरोसेमंद “दादा”

Spectacular Beating Retreat 2026

Leave a Reply

Your email address will not be published. Required fields are marked *