ਜੋਤਿਸ਼ ਗਿਆਨ ਸੰਸਥਾ ਵੱਲੋਂ ਅਚਾਰੀਆ ਨਵਦੀਪ ਮਦਾਨ ਸਨਮਾਨਿਤ

ਜੋਤਿਸ਼ ਗਿਆਨ ਸੰਸਥਾ ਵੱਲੋਂ ਅਚਾਰੀਆ ਨਵਦੀਪ ਮਦਾਨ ਸਨਮਾਨਿਤ 

(ਪਟਿਆਲਾ 21 ਫਰਵਰੀ – ਸੰਦੀਪ ਕੌਰ ਸਾਹਿਬਾ ਨਿਊਜ਼ ਰੂਮ ਬਿਊਰੋ) ਜੋਤਿਸ਼ ਅਤੇ ਪਮਿਸਟਰੀ ਦੇ ਖੇਤਰ ਵਿੱਚ ਆਪਣੀ ਖਾਸ ਪਹਿਚਾਣ ਬਣਾ ਚੁੱਕੇ, ਜੋਤਿਸ਼ ਆਚਾਰਯ ਨਵਦੀਪ ਮਦਾਨ ਅੱਜ ਕਿਸੇ ਵੀ ਪਹਿਚਾਣ ਦੇ ਮੋਹਤਾਜ ਨਹੀਂ ਹਨ। ਟਰਾਈਸਿਟੀ ਵਿੱਚ ਹੋਣ ਵਾਲੇ ਹਰ ਜੋਤਿਸ਼ ਸੰਮੇਲਨ ਵਿੱਚ ਉਨ੍ਹਾਂ ਦੀ ਮੌਜੂਦਗੀ ਹੁਣ ਲਾਜ਼ਮੀ ਬਣ ਚੁੱਕੀ ਹੈ। ਕਿਉਂਕਿ ਉਹਨਾਂ ਨੇ ਆਪਣੀ ਵਿਦਿਆ ਦਾ ਸਹੀ ਦਿਸ਼ਾ ਵਿੱਚ ਸਦ ਉਪਯੋਗ ਹੀ ਨਹੀਂ ਕੀਤਾ, ਸਗੋਂ ਇਸ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਵੀ ਗੰਭੀਰ ਯਤਨ ਕੀਤੇ ਹਨ। ਨਵਦੀਪ ਮਦਾਨ ਨੇ ਜੋਤਿਸ਼ ਨੂੰ ਸਿਰਫ਼ ਨਿੱਜੀ ਸਾਧਨਾ ਤੱਕ ਸੀਮਤ ਨਹੀਂ ਰੱਖਿਆ, ਬਲਕਿ ਇਸ ਨੂੰ ਸਮਾਜ ਸੇਵਾ ਦਾ ਮਾਧਿਅਮ ਬਣਾਇਆ। ਉਨ੍ਹਾਂ ਵੱਲੋਂ ਜੋਤਿਸ਼ ਆਚਾਰਯ ਦੀਆਂ ਨਿਯਮਿਤ ਕਲਾਸਾਂ ਵੀ ਲਗਾਈਆਂ ਗਈਆਂ, ਜਿਨ੍ਹਾਂ ਰਾਹੀਂ ਕਈ ਲੋਕਾਂ ਨੇ ਇਸ ਵਿਦਿਆ ਨੂੰ ਸਿੱਖਿਆ ਅਤੇ ਲੋਕਾਂ ਦੀ ਜ਼ਿੰਦਗੀ ਵਿੱਚ ਵੀ ਸਹੀ ਬਦਲਾਅ ਵੀ ਲਿਆਂਦੇ ਹਨ। ਗ੍ਰਹਿਆਂ ਤੋਂ ਪੀੜਤ ਵਿਅਕਤੀ ਦੀ ਜ਼ਿੰਦਗੀ ਵਿੱਚ ਅਸਥਿਰਤਾ ਦਾ ਸਾਹਮਣਾ ਕਰ ਰਹੇ ਲੋਕਾਂ ਦੇ ਗ੍ਰਿਹਾਂ ਨੂੰ ਸ਼ਾਂਤ ਕਰਕੇ ਉਨ੍ਹਾਂ ਦੇ ਜੀਵਨ ਵਿੱਚ ਸਥਿਰਤਾ ਲਿਆਂਦੀ। ਅੱਜ ਇਸ ਮੌਕੇ ਹੋਟਲ ਪੱਲਵੀ ਚ ਜੋਤਿਸ਼ ਗਿਆਨ ਸੰਸਥਾ ਦੇ ਪ੍ਰਬੰਧਕ ਅੰਕਿਤਾ ਰਾਜੀਵ ਸ਼ਰਮਾ ਵੱਲੋਂ ਇਕ ਵਿਸ਼ੇਸ਼ ਪ੍ਰੋਗਰਾਮ ਵਿੱਚ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪ੍ਰਸ਼ੰਸਾ ਪੱਤਰ ਵੀ ਪ੍ਰਦਾਨ ਕੀਤਾ ਗਿਆ। ਪ੍ਰੋਗਰਾਮ ਵਿੱਚ ਪਹੁੰਚੇ ਮਹਿਮਾਨਾਂ ਨੇ ਇਕਸੁਰ ਵਿੱਚ ਕਿਹਾ ਕਿ ਨਵਦੀਪ ਮਦਾਨ ਜੋਤਿਸ਼ ਦੇ ਖੇਤਰ ਵਿੱਚ ਇਕ ਪ੍ਰਸਿੱਧ ਅਤੇ ਮਾਣਯੋਗ ਨਾਮ ਹਨ, ਜੋ ਸਨਾਤਨ ਧਰਮ ਅਤੇ ਜੋਤਿਸ਼ ਵਿਦਿਆ ਦਾ ਪਰਚਮ ਲਹਿਰਾ ਰਹੇ ਹਨ।

ਇਸ ਸੰਬੰਧ ਵਿੱਚ ਗੱਲ ਕਰਦਿਆਂ ਜੋਤਿਸ਼ ਮਦਾਨ ਨੇ ਆਪਣੀ ਸਾਰੀ ਸਫਲਤਾ ਦਾ ਸ਼੍ਰੇਅ ਮਾਤਾ-ਪਿਤਾ ਦੇ ਆਸ਼ੀਰਵਾਦ ਅਤੇ ਪਰਮਾਤਮਾ ਦੀ ਕ੍ਰਿਪਾ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਅੱਜ ਜੋ ਕੁਝ ਵੀ ਹਨ, ਉਹ ਸਭ ਕੁਝ ਇਸ਼ਵਰ ਦੀ ਕਿਰਪਾ ਨਾਲ ਹੀ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜੋਤਿਸ਼ ਇਕ ਵਿਗਿਆਨਕ ਵਿਦਿਆ ਹੈ, ਜਿਸ ਦੇ ਕਈ ਪ੍ਰਾਰੂਪ ਹਨ। ਜੇਕਰ ਇਸ ਨੂੰ ਸਹੀ ਢੰਗ ਨਾਲ ਇਸਤੇਮਾਲ ਕੀਤਾ ਜਾਵੇ, ਤਾਂ ਵਿਅਕਤੀ ਨਾ ਸਿਰਫ਼ ਆਪਣਾ, ਬਲਕਿ ਆਪਣੇ ਨਾਲ ਜੁੜੇ ਅਤੇ ਆਪਣੇ ਕੋਲ ਆਉਣ ਵਾਲੇ ਅਨੇਕਾਂ ਲੋਕਾਂ ਦਾ ਜੀਵਨ ਵੀ ਬਿਹਤਰ ਬਣਾ ਸਕਦਾ ਹੈ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

21 ਫਰਵਰੀ ਤੋਂ 2 ਮਾਰਚ ਤੱਕ ਸ਼ੀਸ਼ ਮਹਿਲ ਵਿਖੇ ਸਜੇਗਾ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ – ਵਰਜੀਤ ਵਾਲੀਆ

ਵਿਦਿਆਰਥੀਆਂ ਦੁਆਰਾ ਅਧਿਆਪਕਾਂ ਉੱਪਰ ਲਗਾਤਾਰ ਹੋ ਰਹੇ ਹਨ ਜਾਨਲੇਵਾ ਹਮਲੇ…ਪੇਸ਼ ਹੈ ਫੀਚਰ ਸਟੋਰੀ

Leave a Reply

Your email address will not be published. Required fields are marked *

Recent Posts