ਪਾਣੀਪਤ ਵਿੱਚ ਕਾਰਾਂ ਦੀ ਭਿਆਨਕ ਟੱਕਰ – ਕਈ ਜਖਮੀ
(ਪਾਣੀਪਤ 22 ਮਾਰਚ 2026 – ਜਸਵਿੰਦਰ ਜੁਲਕਾ ਅਤੇ ਨਵਨੀਤ ਬੰਸਲ) ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਤੇਜ਼ ਰਫ਼ਤਾਰ ਕਾਰਾਂ ਦੀ ਟੱਕਰ ਨੇ ਭਿਆਨਕ ਰੂਪ ਧਾਰ ਲਿਆ। ਜਾਣਕਾਰੀ ਮੁਤਾਬਕ ਇਹ ਹਾਦਸਾ ਜੀ.ਟੀ ਰੋਡ (NH – 44) ਨੇੜੇ ਵਾਪਰਿਆ, ਜਿੱਥੇ ਇੱਕੋ ਸਮੇਂ ਕਈ ਵਾਹਨ ਆਪਸ ਵਿੱਚ ਟਕਰਾ ਗਏ। ਵੱਖ-ਵੱਖ ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ 30 ਤੋਂ ਵੱਧ ਵਾਹਨ ਨੁਕਸਾਨੀ ਹੋਏ ਹਨ। ਇਹ ਗਿਣਤੀ ਇਸ ਤੋਂ ਵੀ ਕਾਫ਼ੀ ਵੱਧ ਹੋ ਸਕਦੀ ਹੈ। ਕੁਝ ਪ੍ਰਤੱਖ ਦਰਸ਼ੀਆਂ ਮੁਤਾਬਕ, ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਕਾਰਨ ਇੱਕ ਕਾਰ ਪਹਿਲਾਂ ਡਿਵਾਈਡਰ ਨਾਲ ਟਕਰਾਈ ਅਤੇ ਫਿਰ ਸਾਹਮਣੇ ਆ ਰਹੀਆਂ ਹੋਰ ਗੱਡੀਆਂ ਨਾਲ ਜਾ ਟਕਰਾਈ। ਟੱਕਰ ਇੱਨੀ ਭਿਆਨਕ ਸੀ ਕਿ ਇੱਕ ਵਾਹਨ ਬੁਰੀ ਤਰ੍ਹਾਂ ਨੁਕਸਾਨੀ ਹੋ ਗਿਆ ਅਤੇ ਉਸ ਵਿੱਚ ਸਵਾਰ ਲੋਕਾਂ ਨੂੰ ਗੰਭੀਰ ਚੋਟਾਂ ਆਈਆਂ। ਕੁਝ ਪ੍ਰਤੱਖਦਰਸ਼ੀ ਇਸ ਹਾਦਸੇ ਦਾ ਕਾਰਨ ਕੋਹਰਾ ਵੀ ਦੱਸ ਰਹੇ ਹਨ।
ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਜਖਮੀਆਂ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਪਹਿਲਾਂ ਵੀ ਪਾਣੀਪਤ ਦੇ ਸਮਾਲਖਾਂ ਖੇਤਰ ਵਿੱਚ ਹਾਲ ਹੀ ਵਿੱਚ ਤਿੰਨ ਵਾਹਨਾਂ ਦੀ ਟੱਕਰ ਤੋਂ ਬਾਅਦ ਅੱਗ ਲੱਗਣ ਕਾਰਨ ਇੱਕ ਨੌਜਵਾਨ ਕੁੜੀ ਦੀ ਦਰਦਨਾਕ ਮੌਤ ਹੋ ਚੁੱਕੀ ਹੈ, ਜਿਸ ਵਿੱਚ ਕਈ ਲੋਕ ਜਖਮੀ ਹੋਏ ਸਨ।ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਰੰਭਿਕ ਜਾਂਚ ਵਿੱਚ ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ ਅਤੇ ਲਾਪਰਵਾਹ ਡ੍ਰਾਈਵਿੰਗ ਮੰਨਿਆ ਜਾ ਰਿਹਾ ਹੈ
ਨਿਊਜ਼ ਰੂਮ 7 ਵੱਲੋਂ ਅਪੀਲ:
ਵਾਹਨ ਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਹਾਈਵੇ ‘ਤੇ ਸਾਵਧਾਨੀ ਨਾਲ ਗੱਡੀ ਚਲਾਉਣ ਅਤੇ ਗਤੀ ਸੀਮਾ ਦੀ ਪਾਲਣਾ ਕਰਨ, ਤਾਂ ਜੋ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ।
पानीपत में कारों की भिड़ंत, भीषण हादसा – कई घायल
(पानीपत, 22 मार्च 2026, जसविंदर जुल्का एवं नवनीत बंसल) हरियाणा के पानीपत जिले में एक दर्दनाक सड़क हादसा सामने आया है, जहां तेज रफ्तार कारों की टक्कर ने बड़ा रूप ले लिया। जानकारी के अनुसार, यह हादसा जीटी रोड (NH-44) के पास हुआ, जहां एक साथ कई वाहनों की भिड़ंत हो गई। विभिन्न सूत्रों से मिली जानकारी के अनुसार 30 से ऊपर वाहन क्षतिग्रस्त हुए. यह संख्या इससे भी कहीं ज्यादा हो सकती है । कुछ प्रत्यक्षदर्शियों के मुताबिक, तेज गति और लापरवाही के कारण एक कार पहले डिवाइडर से टकराई और फिर सामने से आ रही अन्य गाड़ियों से जा भिड़ी। टक्कर इतनी जबरदस्त थी कि एक वाहन बुरी तरह क्षतिग्रस्त हो गया और उसमें सवार लोगों को गंभीर चोटें आईं। कुछ प्रत्यदर्शी इस दुर्घटना का कारण कोहरा भी बता रहे हैं।स्थानीय लोगों ने तुरंत पुलिस और एंबुलेंस को सूचना दी, जिसके बाद घायलों को नजदीकी अस्पताल में भर्ती कराया गया।
इससे पहले भी पानीपत के समालखा क्षेत्र में हाल ही में तीन वाहनों की टक्कर के बाद आग लगने से एक युवती की दर्दनाक मौत हो चुकी है, जिसमें कई लोग घायल हुए थे पुलिस ने मामला दर्ज कर जांच शुरू कर दी है। प्रारंभिक जांच में हादसे का कारण तेज रफ्तार और लापरवाही से ड्राइविंग माना जा रहा है।
न्यूजरूम 7 वाहन चालकों से अपील करता है कि वे हाईवे पर सावधानी से वाहन चलाएं और गति सीमा का पालन करें, ताकि इस तरह के हादसों से बचा जा सके।

