ਸੋਨੇ ਚਾਂਦੀ ਅਤੇ ਸ਼ੇਅਰ ਮਾਰਕੀਟ ਵਿੱਚ ਭਾਰੀ ਗਿਰਾਵਟ ਨਾਲ ਆਈ ਸੁਨਾਮੀ… ਲੋਕਾਂ ਨੂੰ ਹੋਇਆ ਭਾਰੀ ਆਰਥਿਕ ਨੁਕਸਾਨ

ਸੋਨੇ ਚਾਂਦੀ ਅਤੇ ਸ਼ੇਅਰ ਮਾਰਕੀਟ ਵਿੱਚ ਭਾਰੀ ਗਿਰਾਵਟ ਨਾਲ ਆਈ ਸੁਨਾਮੀ… ਲੋਕਾਂ ਨੂੰ ਹੋਇਆ ਭਾਰੀ ਆਰਥਿਕ ਨੁਕਸਾਨ

ਪੇਸ਼ ਹੈ ਕੱਲ 19 ਮਾਰਚ ਨੂੰ ਹੋਏ ਆਰਥਿਕ ਨੁਕਸਾਨ ਦੀ ਰਿਪੋਰਟ

(ਦਿੱਲੀ 20 ਮਾਰਚ – ਜਸਵਿੰਦਰ ਜੁਲਕਾ ਨਿਊਜ਼ ਰੂਮ ਬਿਊਰੋ) ਅਮਰੀਕਾ ਅਤੇ ਖਾੜੀ ਦੇਸ਼ਾਂ ਦਰਮਿਆਨ ਚੱਲ ਰਹੇ ਯੁੱਧ ਦੇ ਕਾਰਨ ਕਲ ਭਾਰਤੀ ਸਰਾਫਾ ਅਤੇ ਸ਼ੇਅਰ ਬਾਜ਼ਾਰ ਅਉਂਧੇ ਮੂੰਹ ਡਿੱਗੇ। ਕੱਲ ਭਾਰਤੀ ਘਰੇਲੂ ਸਰਾਫਾ ਬਾਜ਼ਾਰ ਵਿੱਚ ਚਾਂਦੀ 20,034 , ਸੋਨਾ 6,990 ਅਤੇ ਸ਼ੇਅਰ ਮਾਰਕੀਟ ਦਾ ਸੈਂਸੈਕਸ 2496.89 ਅੰਕ ਤੱਕ ਡਿੱਗ ਗਿਆ। ਜਿਸ ਨਾਲ ਸੋਨੇ, ਚਾਂਦੀ ਅਤੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਨਾਲ ਸੁਨਾਮੀ ਆ ਗਈ। ਜਿਸ ਨਾਲ ਕੱਲ ਇੱਕ ਦਿਨ ਵਿੱਚ ਹੀ ਲੋਕਾਂ ਦੇ ਸ਼ੇਅਰ ਮਾਰਕੀਟ ਵਿੱਚ 12, 87, 273.89 ਕਰੋੜ ਰੁਪਏ ਡੁੱਬ ਗਏ ਤੇ ਸੋਨੇ ਚਾਂਦੀ ਦੇ ਰੇਟਾਂ ਵਿੱਚ ਗਿਰਾਵਟ ਨਾਲ ਵੀ ਲੋਕਾਂ ਨੂੰ ਕਾਫੀ ਆਰਥਿਕ ਨੁਕਸਾਨ ਝੱਲਣਾ ਪਿਆ। ਅਮਰੀਕਾ ਵਿਚ ਵਿਆਜ ਦਰਾਂ ਨਾ ਘਟਣ, ਡਾਲਰ ਦੇ ਮਜਬੂਤ ਹੋਣ ਅਤੇ ਕੱਚੇ ਤੇਲ ਦੀ ਕੀਮਤ 116 ਡਾਲਰ ਪ੍ਰਤੀ ਬੈਰਲ ਤੱਕ ਪਹੁੰਚਣ ਨਾਲ ਭਾਰਤੀ ਬਾਜ਼ਾਰ ਦਾ ਸਾਰਾ ਆਰਥਿਕ ਸਮੀਕਰਨ ਵਿਗੜ ਗਿਆ ਹੈ। ਜਿਸ ਨਾਲ ਬਾਹਰੀ ਅਤੇ ਭਾਰਤੀ ਨਿਵੇਸ਼ਕ ਸ਼ੇਅਰ ਮਾਰਕੀਟ ਵਿੱਚੋਂ ਆਪਣਾ ਪੈਸਾ ਕੱਢ ਰਹੇ ਹਨ। ਐਕਸਪਰਟ ਦੇ ਮੁਤਾਬਿਕ ਜਦੋਂ ਤੱਕ ਮਹਿੰਗਾਈ ਘੱਟ ਨਹੀਂ ਹੁੰਦੀ ਅਤੇ ਬਾਜ਼ਾਰ ਵਿੱਚ ਸਥਿਰਤਾ ਨਹੀਂ ਆਉਂਦੀ। ਉਦੋਂ ਤੱਕ ਬਾਜ਼ਾਰ ਵਿੱਚ ਮੰਦੀ ਅਤੇ ਅਸਥਿਰਤਾ ਦੀ ਸਥਿਤੀ ਇਸੇ ਤਰ੍ਹਾਂ ਬਣੀ ਰਹੇਗੀ।

ਇਸ ਦੇ ਨਾਲ ਹੀ ਅੱਜ ਭਾਰਤੀ ਨਿਵੇਸ਼ਕਾਂ ਲਈ ਇੱਕ ਚੰਗੀ ਖਬਰ ਆਈ ਜਦੋਂ ਕਿ ਸੋਨੇ ਅਤੇ ਚਾਂਦੀ ਦੇ ਰੇਟਾਂ ਵਿੱਚ ਅੱਜ ਥੋੜੀ ਜਿਹੀ ਤੇਜ਼ੀ ਦੇਖੀ ਗਈ।

More From Author

ਕੱਚਾ ਤੇਲ ਇੱਕ ਵਾਰ ਫਿਰ ਹੋਇਆ ਮਹਿੰਗਾ, ਭਾਰਤੀ ਪੈਟਰੋਲੀਅਮ ਕੰਪਨੀਆਂ ਨੂੰ ਪੈਟਰੋਲ ’ਤੇ 7/ਰੁਪਏ ਅਤੇ ਡੀਜ਼ਲ ’ਤੇ 25 /ਰੁਪਏ ਪ੍ਰਤੀ ਦਾ ਘਾਟਾ/ कच्चा तेल एक बार फिर हुआ महंगा, भारतीय पेट्रोलियम कंपनियों को पेट्रोल पर 7/ रुपये और डीजल पर 25/ रुपये प्रति लीटर का घाटा

ਸਵਰਗੀ ਆਈ.ਏ.ਐਸ. ਅਧਿਕਾਰੀ ਐਸ.ਕੇ. ਸਿਨਹਾ ਵੱਲੋਂ ਖਿੱਚੀਆਂ ਫੋਟੋਆਂ ਦੀ ਦੋ ਦਿਨਾਂ ਪ੍ਰਦਰਸ਼ਨੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ / स्वर्गीय आईएएस अधिकारी एस.के. सिन्हा द्वारा खींची गई तस्वीरों की दो दिवसीय प्रदर्शनी पंजाबी यूनिवर्सिटी पटियाला में

ਸੋਨੇ ਚਾਂਦੀ ਅਤੇ ਸ਼ੇਅਰ ਮਾਰਕੀਟ ਵਿੱਚ ਭਾਰੀ ਗਿਰਾਵਟ ਨਾਲ ਆਈ ਸੁਨਾਮੀ… ਲੋਕਾਂ ਨੂੰ ਹੋਇਆ ਭਾਰੀ ਆਰਥਿਕ ਨੁਕਸਾਨ

ਰਾਸ਼ਟਰਪਤੀ ਦਰੋਪਦੀ ਮੂਰਮੂ ਨੇ ਅੱਜ ਸਵੇਰੇ ਵਰਿੰਦਾਵਨ ਵਿਖੇ ਸੰਤ ਪ੍ਰੇਮਾ ਨੰਦ ਮਹਾਰਾਜ ਜੀ ਨਾਲ ਕੀਤੀ ਸਹਿਜ ਮੁਲਾਕਾਤ

Leave a Reply

Your email address will not be published. Required fields are marked *

Recent Posts